ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Sept 2017

ਮੁਅਾਵਜ਼ਾ ( ਮਿੰਨੀ ਕਹਾਣੀ )

ਕਰਤਾਰ ਸਿੰਘ ਬਹੁਤ ਹੀ ਮਿਹਨਤੀ ਕਿਸਾਨ ਸੀ । ਦਿਨ - ਰਾਤ  ਮਿੱਟੀ ਨਾਲ਼ ਮਿੱਟੀ ਹੋਣ ਦੇ ਬਾਵਜੂਦ ਵੀ ੳੁਹਦੇ ਸਿਰ ਕਰਜ਼ੇ ਵਾਲ਼ੀ ਪੰਡ ਹੋਰ ਵੀ ਭਾਰੀ ਹੁੰਦੀ ਗਈ । ਅਾਖ਼ਿਰ ਨੂੰ ਜਦੋਂ ਕਿਸੇ ਵੀ ਪਾਸੇ ਕੋਈ ਚਾਰਾ ਨਾ ਚੱਲਿਅਾ ਤਾਂ ੳੁਹ ਅਾਪਣੀ ਪਤਨੀ ਅਤੇ  ਦੋ ਜਵਾਕ ਪਿੱਛੇ ਛੱਡ ਕੇ ਜ਼ਿੰਦਗੀ ਤੋਂ ਕਿਨਾਰਾ ਕਰ ਗਿਅਾ । ਸਰਕਾਰ ਤਰਫ਼ੋਂ ਮਿਲੇ ਮੁਅਾਵਜ਼ੇ ਨੇ ਓਹਦੀ ਮੌਤ ਦਾ ਮੁੱਲ ਵੀ ਪਾ ਦਿੱਤਾ ।
 ਕਈ ਦਿਨਾਂ ਮਗਰੋਂ ਕਰਤਾਰ ਸਿੰਘ ਦੀ ਪਤਨੀ ਕੋਲ਼ ੳੁਸ ਦੀ ਗੁਅਾਂਢਣ ਅਾ ਕੇ  ਕਹਿਣ ਲੱਗੀ , " ਦੇਖ ਭੈਣੇ , ਕਿਸਮਤ ਅੱਗੇ ਕਿਸ ਦਾ ਜ਼ੋਰ ਚਲਦੈ  ਹੁਣ ਤੂੰ  ਬੱਚਿਅਾਂ ਨੂੰ ਵਧੀਐ ਪੜ੍ਹਾ-ਲਿਖਾ ਲਵੀਂ ਲੱਗ ਜਾਣਗੇ ਵਿਚਾਰੇ  ਕਿਸੇ ਕੰਮ ਧੰਦੇ 'ਤੇ ਖਹਿੜ੍ਹਾ ਛੁੱਟ ਜਾੳੂ ਏਹਨਾ ਦਾ ਚੰਦਰੀ ਖੇਤੀ ਤੋਂ , ਨਾਲ਼ੇ ਹੁਣ ਤਾਂ ਤੇਰੇ ਕੋਲ਼ ਚਾਰ ਪੈਸੇ ਵੀ ਹੈਗੇ ਨੇ ਖ਼ਰਚਣ ਲਈ  " 
 ਇਹ ਸੁਣ ਕੇ ਕਰਤਾਰ ਦੀ ਪਤਨੀ ਦੀ ਭੁੱਬ ਨਿਕਲ ਗਈ ੳੁਹ ਰੋਂਦੀ- ਰੋਂਦੀ ਕਹਿਣ ਲੱਗੀ ," ਕਿਹੜੇ ਪੈਸਿਅਾਂ ਦੀ ਗੱਲ  ਕਰਦੀ ਅੈ  ਭੈਣੇ , ੳੁਹ ਤਾਂ ਜਦੋਂ ਮਿਲੇ , ਓਦਣ ਹੀ  ਸ਼ਾਹੂਕਾਰ ਲੈ ਗਿਅੈ ਸੀ ਮੈਥੋਂ 

1 comment:

  1. ਮੁਆਵਜਾ ਬੜੀ ਹੀ ਮਾਰਮਿਕ ਕਹਾਣੀ ਹੈ। ਲੋਗਾਂ ਨੂੰ ਇਹ ਹੀ ਲਗਤਾ ਹੈ ਕਿ ਮੁਆਵਾਜ਼ਾਂ ਮਿਲਨੇ ਸੇ ਕਰਜ ਥੱਲੇ ਦੱਬੇ ਬੰਦੇ ਦੇ ਪਰਿਵਾਰ ਵਾਲੋਂ ਕੋ ਧਨ ਕੀ ਕੋਈ ਕਮੀ ਨਹੀਂ ਰਹੇਗੀ।ਕਰਜ ਕਿਥੇ ਮਾਫ ਹੁੰਦਾ ਹੈ। ਉਹ ਤਾਂ ਉਧਾਰ ਦੇਣ ਵਲੋਂ ਕੇ ਖਾਤੇ ਮੈਂ ਚਲਾ ਜਾਤਾ ਹੈ।ਪਰਿਵਾਰ ਤਾਂ ਵੈਸੇ ਕਾ ਵੈਸਾ ਹੀ ਰਹਿ ਜਾਤਾ ਹੈ। ਅੱਛਾ ਹੋਤਾ ਕਿਸਾਨ ਦੇ ਜਿੰਦਾ ਰਹਤੇ ਉਧਾਰ ਮਾਫ ਹੋ ਜਾਂਦਾ ਵਹ ਆਪਣੇ ਪਰਿਵਾਰ ਦੀ ਦੇਖ ਰੇਖ ਤਾਂ ਕਰ ਸਕਦਾ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ