ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Oct 2017

ਉਲਾਂਭਾ (ਮਿੰਨੀ ਕਹਾਣੀ)

" ਮੱਲਾ ! ਹੁਣ ਤਾਂ ਆਹ ਏਕਾ ਜਿਹਾ ਲਾਹ ਦੇ, ਬਥੇਰੀ ਥੂਹ ਥੂਹ ਹੋਗੀ ਹੁਣ ਥੋਡੇ ਬਾਬੇ ਦੀ। "
"ਬੇਬੇ ਤੂੰ ਨੀ ਜਾਣਦੀ ਏਦੇ ਬਾਬਤ। ਤੈਨੂੰ ਬੜਾ ਪਤਾ ? ਡੇਰੇ ਤਾਂ ਤੂੰ ਕਿਤੇ ਗਈ ਨੀ। ਆਹ ਤਾਂ ਬਾਬਿਆਂ ਨੇ ਦਿੱਤੈ। ਮੋਕਸ਼ -ਮੁਕਤੀ ਕਰਦੈ।" 
"ਆਹੋ ! ਬਾਬੇ ਨੇ ਥੋਡਾ ਸਭ ਡਕਾਰ ਜੋ ਲਿਆ। ਫੇਰ ਮੋਕਸ਼ ਤਾਂ ਥੋਨੂੰ ਆਪੇ ਮਿਲ ਜਾਣੈ।"
 "ਬੇਬੇ ਤੂੰ ਤਾਂ ਐਵੇਂ ਬੋਲੀ ਜਾਨੀ ਏਂ। ਬਾਬੇ ਨੇ ਤਾਂ ਧੰਨ ਧੰਨ ਕਰਾਈ ਪਈ ਆ। ਜੇ ਬਾਬੇ ਦੀ ਨਿਗ੍ਹਾ ਕੇਰਾਂ ਮੇਰੀ ਤੀਮੀਂ 'ਤੇ ਪੈ ਜਾਂਦੀ। ਬੱਸ ਫੇਰ ਕੀ ਤੀ? ਆਪੇ ਧੰਨ -ਧੰਨ ਹੋ ਜਾਣੀ ਤੀ। ਮੇਰੀ ਤਾਂ ਪੁੱਸ- ਪ੍ਰਤੀਤ ਹੋਰ ਵਧ ਜਾਣੀ ਤੀ।"
"ਦੁਰ ਫਿੱਟੇ ਮੂੰਹ ਤੇਰੇ ਐਹੋ ਜਿਹੇ ਜੰਮੇ ਦੇ," ਕਹਿੰਦਿਆਂ ਬੇਬੇ ਚੁੱਪ ਹੋ ਗਈ। 
ਹੁਣ ਮੰਜੇ 'ਤੇ ਅਵਾਕ ਬੈਠੀ ਬੇਬੇ ਆਪਣੇ ਚਿੱਤ ਵਿੱਚ ਉਸ ਨੂੰ ਫਿੱਟ ਲਾਹਣਤਾਂ ਪਾਉਂਦੀ ਸੋਚ ਰਹੀ ਸੀ ਕਿ ਐਹੋ ਜਿਹੀ ਹੀਣੀ,ਨਿੱਘਰੀ ਤੇ ਐਨੀ ਕੋਝੀ ਸੋਚ ਦਾ ਉਲਾਂਭਾ ਉਹ ਕਿਸ ਨੂੰ ਦੇਵੇ ?

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 995 ਵਾਰ ਪੜ੍ਹੀ ਗਈ ਹੈ।

  ਲਿੰਕ 1       ਲਿੰਕ 2            ਲਿੰਕ 3      ਲਿੰਕ 4

6 comments:

  1. ਹਰਦੀਪ ! ਮੈਨੂੰ ਤਾਂ ਕਦੇ ਇਹ ਸਮਝ ਨਹੀਂ ਆਈ ਕਿ ਸਾਰੀ ਉਮਰ ਗੁਰਦੁਆਰੇ ਜਾ ਕੇ ਭੀ ਸਾਨੂੰ ਕੁਛ ਸਮਝ ਨਹੀਂ ਆਈ . ਸਿਖੀ ਸਿਧਾਂਤ ਬਿਲਕੁਲ ਸਾਫ਼ ਸੁਥਰਾ ਹੈ ਅਤੇ ਇਸ ਵਿਚ ਅੰਧਵਿਸ਼੍ਵਾਸ ਲਈ ਕੋਈ ਜਗਾ ਹੀ ਨਹੀਂ, ਫਿਰ ਭੀ ਲੋਕ ਬਾਬਿਆਂ ਦੇ ਡੇਰੇ ਜਾ ਕੇ ਆਪਣਾ ਧਨ ਮਨ ਅਤੇ ਧਨ ਗੁਆ ਰਹੇ ਹਾਂ . ਮੈਨੂੰ ਲਗਦਾ, ਸਾਡੇ ਅਨਪੜ੍ਹ ਗ੍ਰੰਥੀਆਂ ਨੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਮਨੁਵਾਦੀ ਰਸਤਾ ਚੁਣ ਰਖਿਆ ਹੈ . ਸਾਡੇ ਗੁਰਦੁਆਰਿਆਂ ਵਿਚ ਸਭ ਕ੍ਰਮ ਕਾਂਡ ਹੀ ਹੋ ਰਿਹਾ ਹੈ .ਬਸ ਪ੍ਰਸ਼ਾਦ ਲੈ ਕੇ ਗੁਰਦੁਆਰਿਓਂ ਆ ਜਾਓ ਤੇ ਸਮਝੋ ਹਾਜਰੀ ਲੱਗ ਗਈ . ਮੈਨੇ ਰਾਧਾਸੁਆਮੀ ਅਤੇ ਨਿਰੰਕਾਰੀ ਡੇਰਿਆਂ ਤੇ ਭੀ ਜਾ ਕੇ ਦੇਖਿਆ ਹੈ .ਮੈਨੂੰ ਸਮਝ ਆਈ ਕਿ ਇਹ ਡੇਰੇ ਕਿਓਂ ਕਾਮਯਾਬ ਹਨ . ਸਾਡੇ ਗੁਰਦੁਆਰਿਆਂ ਵਿਚ ਕਿਰਪਾਨਾ ਨਾਲ ਲੜਾਈ ਝਗੜੇ ਹੁੰਦੇ ਹਨ, ਡੇਰਿਆਂ ਦਾ ਕੰਟ੍ਰੋਲ ਇਸ ਤਰਾਂ ਨਾਲ ਕੀਤਾ ਜਾਂਦਾ ਹੈ ਲੋਕ ਜਾ ਕੇ ਖੁਸ਼ ਹੁੰਦੇ ਹਨ, ਕਿਓਂ ? ਉਹਨਾਂ ਦਾ ਸਿਸਟਮ ਹੀ ਦਿਲ੍ਖਿਚ੍ਵਾਂ ਹੁੰਦਾ ਹੈ . ਸਿਖ ਧਰਮ ਲੋਕਾਂ ਨੂੰ ਸਿਖੀ ਸਿਧਾਂਤ ਦੱਸਣ ਵਿਚ ਨਾਕਾਮ ਹੋਇਆ ਹੈ . ਇਸੇ ਕਰ੍ਕੇ ਰਾਮ ਰਹੀਮ ਵਰਗੇ ਕਾਮਯਾਬ ਹਨ . ਕਹਾਣੀ ਸੋਚਣ ਵਾਲੀ ਹੈ ਜੇ ਕਿਸੇ ਦੀ ਸਮਝ ਵਿਚ ਆ ਜਾਵੇ .

    ReplyDelete
  2. ਕਹਾਣੀ ਦੇ ਅਸਲ ਮੁੱਦੇ ਨੂੰ ਸਮਝਣ ਦੀ ਲੋੜ ਹੈ। ਅਜਿਹਾ ਕਿਸੇ ਨੇ ਬੇਬੇ ਨੂੰ ਕੀ ਕਹਿ ਦਿੱਤਾ ਕਿ ਉਹ ਸੁਣ ਕੇ ਚੁੱਪ ਹੋ ਗਈ ? ਉਹ ਕਿਸ ਨੂੰ ਫਿੱਟ ਲਾਹਣਤਾਂ ਪਾ ਰਹੀ ਹੈ ਤੇ ਕਿਉਂ ?

    ReplyDelete
  3. ਕਿਸ ਨੂੰ ਉਲਾਂਭਾ ਦੇਣਾ ? ਇਹ ਸਭ ਤਾਂ ਇਨਸਾਨ ਦੀ ਆਪਣੀ ਸੋਚ ਹੀ ਹੈ। ਬਾਬਿਆਂ ਦੇ ਪਿੱਛੇ ਕਿਉਂ ਲੱਗਣਾ ? ਅੱਜ ਦੀ ਪੜ੍ਹੀ ਲਿਖੀ ਜਨਰੇਸ਼ਨ ਨੂੰ ਇਦਾਂ ਦੀ ਸੋਚ ਤੋਂ ਬਾਹਰ ਆਉਣਾ ਚਾਹੀਦਾ ਹੈ। ਬਾਬੇ ਜਨਤਾ ਨੂੰ ਬੇਵਕੂਫ ਬਣਾ ਕੇ ਆਪਣੇ ਘਰ ਭਰਦੇ ਹਨ। ਬੇਬੇ ਦਾ ਕਹਿਣਾ ਸਹੀ ਹੈ ਕਿ ਏਕਾ ਲਾਹ ਦਿਓ। ਬਾਬੇ ਦੀਆਂ ਕਰਤੂਤਾਂ ਕਿਸੇ ਤੋਂ ਲੁਕੀਆਂ ਨਹੀਂ ਹਨ। ਕਿੰਨੀਆਂ ਧੀਆਂ ਭੈਣਾਂ ਬੇਪੱਤ ਕੀਤੀਆਂ ਹਨ। ਫੇਰ ਵੀ ਲੋਕ ਉਹਨੂੰ ਪੂਜਦੇ ਨੇ। ਸਾਨੂੰ ਆਪਣੇ ਵਾਹਿਗੁਰੂ ਜੀ ਦੀ ਹੀ ਓਟ ਆਸਰਾ ਲੈਣਾ ਚਾਹੀਦਾ ਹੈ। ਇਹ ਬਾਬੇ ਵੀ ਸਾਡੇ ਆਪਣੇ ਹੀ ਬਣਾਏ ਹੁੰਦੇ ਨੇ। ਡਾ.ਹਰਦੀਪ ਕੌਰ ਨੇ ਹਰ ਵਾਰ ਦੀ ਤਰਾਂ ਸਚਾਈ ਪੇਸ਼ ਕੀਤੀ ਹੈ ਤੇ ਸਹੀ ਸੇਧ ਦਿੱਤੀ ਹੈ। ਆਸ ਹੈ ਕਿ ਅੱਗੇ ਤੋਂ ਹੋਰ ਵੀ ਬਹੁਤ ਕੁਝ ਪੜ੍ਹਨ ਤੇ ਸਿੱਖਣ ਨੂੰ ਮਿਲੇਗਾ।
    ਸੁਖਜਿੰਦਰ ਸਹੋਤਾ।

    ReplyDelete
  4. ਸਮਾਜ ਵਿਚ ਇਨਾ ਨਿਘਾਰ ਆ ਗਿਆ ਹੈ ਕਿ ਅਸੀਂ ਪ੍ਰਸਿੱਧੀ ਲਈ ਆਪਣੀਆਂ ਇੱਜਤਾਂ ਆਪ ਦਾਅ ਤੇ ਲਾਉਣ ਤੋਂ ਵੀ ਭੋਰਾ ਨਹੀਂ ਝਿਜਕਦੇ। ਨਾ ਹੀ ਸਾਨੂੰ ਇਹ ਪ੍ਰਵਾਹ ਹੈ ਕਿ ਇਸ ਭੈੜੇ ਵਰਤਾਰੇ ਵਿਚ ਹੜ੍ਹ ਰਹਿਆਂ ਬਾਰੇ ਕੀ ਸੋਚੇਗਾ। ਵੱਡਿਆਂ ਦੀ ਸਿੱਖਿਆ ਦੀ ਵੀ ਪ੍ਰਵਾਹ ਨਹੀਂ। ਬੇਬੇ ਨੂੰ ਚਾਹੀਦਾ ਹੈ ਉਹ ਹੁਣ ਮੰਜੇ ਤੇ ਬੈਠ ਕੇ ਝੁਰਨ ਦੀ ਥਾਂ ਆਪਣੀਆਂ ਟਾਹਣੀਆਂ ਨੂੰ ਕੁਮਲਾਉਣ ਤੋਂ ਬਚਾਉਣ ਲਈ ਹਿੰਮਤ ਦਾ ਰਾਹ ਫੜੇ।
    ਸਾਡੇ ਕੋਲ਼ ਆਪਣਾ ਅਮੀਰ ਵਿਰਸਾ ਹੈ। ਗੁਰੂਆਂ-ਪੀਰਾਂ ਦੀ ਸਿੱਖਿਆ ਹੈ। ਮਾਵਾਂ ਆਪਣੀ ਜਿੰਮੇਵਾਰੀ ਸਮਝ ਕੇ ਬੱਚਿਆਂ ਨੂੰ ਮੂਲ ਵਿਰਸੇ ਨਾਲ ਜੋੜਨ। ਫਿਰ ਕਿਸੇ ਨੂੰ ਬਜੁਰਗ ਮਾਤਾ ਨੂੰ ਆਪਣੀ ਉਲਾਦ ਤੋਂ ਨਿੱਘਰੇ ਹੋਏ ਬੋਲ ਸੁਣ ਕੇ ਸ਼ਰਮਸਾਰ ਨਹੀਂ ਹੋਣਾ ਪੈਣਾ।

    ReplyDelete
  5. ਬਾਬਿਆਂ ਦੇ ਅਂਧ ਭਗਤ ਬਾਬਿਆਂ ਦਾ ਸੱਚ ਸਾਮਨੇ ਆ ਜਾਨੇ ਪਰ ਭੀ ਉਨ ਕੇ ਹੀ ਗੁਣ ਗਾਤੇ ਹੈਂ । ਬੇਬੇ ਕੇ ਏਹ ਕਹਨੇ ਪਰ 'ਆਹ ਏਕਾ ਜਿਹਾ ਤਾਂ ਲਾ ਦੇ ਤੋ ਵਹ ਬੇਬੇ ਕਾ ਮਜਾਕ ਉੜਾਤਾਂ ਹੈ । ਤੈਨੂੰ ਕੀ ਪਤਾ ਤੂੰ ਤਾਂ ਡੇਰੇ ਗਈ ਨੀ। ਏਹ ਤਾਂ ਮੋਕਸ਼ ਮੁਕਤੀ ਕਰਦੈ।
    ਫਿਰ ਅਪਨੀ ਧੁਨ 'ਚ ਮਗਨ ਹੋ ਕਹਤਾ ਹੇ ਕਿਤੇ ਮੇਰੀ ਤੀਮੀ ਤੇ ਬਾਬੇ ਦੀ ਨਿਗ੍ਹਾ ਪੈ ਜਾਂਦੀ ਤਾਂ ਧਨ ਧਨ ਹੋ ਜਾਣੀ ਸੀ ।ਯਹਾਂ ਸਾਫ ਦਿਖਾਈ ਦੇਤਾ ਹੈ ਕਾਮਵਾਸਨਾ ਦੇ ਸ਼ੌਕੀਨ ਬਾਬੇ ਕਿਸ ਤਰਹ ਲੋਗੋਂ ਕਾ ਵਰੇਣ ਬ ਾਸ਼ ਕਰਕੇ ਉਨ ਕੋ ਬੇਵਕੂਫ ਬਨਾਤੇ ਹੈਂ । ਤੀਮੀ ਪਰ ਬਾਬੇ ਕੀ ਨਿਗਹ ਪੜਨਾ ਦਾ ਮਤਲਵ ਹੈ ਆਂਧ ਭਗਤ ਕਾ ਸੇਵਾਦਾਰੋਂ ਮੇਂ ਦਰਜਾ ਪਾ ਜਾਨਾ ਲੋਕਿਨ ਕੋਈ ਪੂਛੇ ਕਿ ਮੋਕਸ਼ ਮੁਕਤੀ ਕਿਆ ਦਰਖਤ ਪਰ ਲਗਾ ਫਲ ਹੈ ਜੋ ਬਾਬੇ ਤੋੜ ਕਰ ਉਨ ਕੀ ਝੋਲੀ ਮੇਂ ਡਾਲ ਦੇਗਾ । ਜੋ ਖੁਦ ਕੋ ਰੱਬ ਕਹਾਨੇ ਬਾਲੇ ਜੇਲ ਜਾਨੇ ਸੇ ਅਪਨੇ ਕੋ ਨ ਬਚਾ ਸਕੇ ਵੇ ਦੁਸਰੋਂ ਕੋ ਮੁਕਤੀ ਕੈਸੇ ਦਿਲਾ ਸਕਤੇ ਹੈਂ । ਕਹਾਨੀ ਨੇ ਬਾਬੇਓਂ ਕੇ ਕਾਰਨਾਮੋਂ ਪਰ ਕਟਾਕਸ਼ ਕਿਆ ਹੈ । ਬੇਬੇ ਬਿਚਾਰੀ ਏਸ ਸੋਚ 'ਚ ਡੁਬੀ ਰਹ ਜਾਂਦੀ ਹੈ ।ਇਸ ਨਿੱਘਰੀ ਸੋਚ ਕਾ ਕਿਸ ਨੂੰ ਉਲਾਂਭਾ ਦੇਵੇ ।ਕੋਈ ਸਮਝਨ ਨੂੰ ਤੈਆਰ ਹੀ ਨਹੀਂ ।

    ReplyDelete
  6. Jagroop kaur Grewal6.10.17

    ਸਮਾਜ ਦੀ ਸੋਚ ਨਿਘਾਰ ਵੱਲ ਚਲੀ ਗਈ, ਆਪਣੀ ਕੁਸ਼ ਨਿਗੂਣੀ ਜਿਹੀ ਲੋੜ ਪੂਰੀ ਕਰਨ ਲਈ ਵੀ ਕਿਸੇ ਹੱਦ ਤੱਕ ਜਾ ਸਕਦੇ ਹਨ। ਬਾਬਿਆਂ ਨਾਲੋਂ ਜਿਆਦਾ ਜਨਤਾ ਦੋਸ਼ੀ ਹੈ । ਕੋਈ ਕਦੇ ਕਿਸੇ ਨੂੰ ਘਰੋਂ ਬੁਲਾਉਣ ਨਹੀਂ ਆਉਂਦਾ, ਲੋਕ ਆਪ ਚੱਲ ਕੇ ਜਾਂਦੇ ਹਨ । ਆਪਣੇ ਆਪ ਬਣੇ ਬਾਬਿਆਂ ਦੇ ਦਿਮਾਗ਼ ਵੀ ਮੂਰਖ ਜਨਤਾ ਨੂੰ ਦੇਖ ਕੇ ਹੋਰ ਖਰਾਬ ਹੋ ਜਾਂਦੇ ਹਨ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ