ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Oct 2017

ਕਚੀਚੀ (ਮਿੰਨੀ ਕਹਾਣੀ)

Image result for frustration sketch
ਚੋਣਾਂ ਦੇ ਦਿਨਾਂ ਵਿੱਚ ਸਿਆਸੀ ਧਿਰਾਂ ਨੇ ਲੋਕਾਂ 'ਚ ਆਪਣਾ ਅਸਰ ਰਸੂਖ ਬਣਾਈ ਰੱਖਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਸੀ। ਲੋਕਾਂ ਦਾ ਭਰੋਸਾ ਜਿੱਤਣ ਲਈ ਕੋਈ ਰਾਸ਼ਨ ਵੰਡ ਰਿਹਾ ਸੀ ਤੇ ਕੋਈ ਕੰਬਲ਼। ਉਸ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਤਾਂ ਨਹੀਂ ਸੀ ਪਰ ਰਾਸ਼ਨ ਵੰਡਣ ਦੇ ਬਹਾਨੇ ਉਹ ਵੀ ਲੋਕ ਭਲਾਈ ਦੇ ਇਸ ਕਾਰਜ 'ਚ ਆਪਣਾ ਹਿੱਸਾ ਪਾਉਣਾ ਚਾਹੁੰਦਾ ਸੀ। ਪਾਰਟੀ ਦੇ ਨੁਮਾਇੰਦਿਆਂ ਨਾਲ ਪਿੰਡੋ -ਪਿੰਡੀਂ ਜਾ ਕੇ ਉਸ ਨੇ ਪਹਿਲਾਂ ਲੋੜਵੰਦ ਪਰਿਵਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਤੇ ਫੇਰ ਰਾਸ਼ਨ ਵੰਡਣ ਜਾਣ ਲੱਗਾ। 
        ਅੱਜ ਉਸ ਦਾ ਤੀਜਾ ਦਿਨ ਸੀ। ਜਿਉਂ ਹੀ ਟੱਰਕ ਇੱਕ ਪਿੰਡ ਅੱਪੜਿਆ ਲੋੜਵੰਦ ਲੋਕਾਂ ਦੇ ਹਜੂਮ ਨੇ ਘੇਰ ਲਿਆ। ਉਸ ਨੇ ਬੜੀ ਸੰਜੀਦਗੀ ਨਾਲ ਸਾਰਿਆਂ ਨੂੰ ਕਾਹਲ਼ੀ ਨਾ ਕਰਨ ਦੀ ਤਾਕੀਦ ਕੀਤੀ, " ਭਾਈ ਇਹ ਸਭ ਕੁਝ ਥੋਡੀ ਖਾਤਰ ਹੀ ਲਿਆਏ ਹਾਂ।ਲਾਈਨਾਂ 'ਚ ਲੱਗ ਜਾਵੋ ਇਓਂ ਧੱਕਾ ਨਾ ਕਰੋ । ਥੋਡੇ ਨਾਲ ਅਸੀਂ ਵੀ ਸਖਾਲ਼ੇ ਰਹਾਂਗੇ।" 
      ਰਾਸ਼ਨ ਵੰਡਦਿਆਂ ਉਹ ਲੋਕਾਂ ਨੂੰ ਨੇੜੇ ਹੋ ਕੇ ਮਿਲਿਆ। ਉਨ੍ਹਾਂ ਦੇ ਚਿਹਰਿਆਂ 'ਤੇ ਉਦਾਸੀ ਤੇ ਮਾਯੂਸੀ ਸਾਫ਼ ਝਲਕਦੀ ਸੀ। ਲਾਚਾਰੀ ਤੇ ਬੇਵੱਸੀ ਸੰਗ ਘੁਲ਼ਦੇ ਅੱਜ ਉਹ ਝੋਲ਼ੀਆਂ ਅੱਡਣ ਨੂੰ ਮਜਬੂਰ ਹੋਏ ਪਏ ਸਨ। ਇਓਂ ਲੱਗਦਾ ਸੀ ਕਿ ਜਿਵੇਂ ਵਸੀਲਿਆਂ ਦੀ ਕਮੀ ਨੇ ਉਨ੍ਹਾਂ ਦਾ ਕਚੂਮਰ ਕੱਢ ਦਿੱਤਾ ਹੋਵੇ। ਕਤਾਰ 'ਚ ਨਿੰਮੋਝੂਣੀ ਖੜ੍ਹੀ ਹਰ ਬੀਬੀ ਵਿੱਚ ਉਸ ਨੂੰ ਆਪਣੀ ਹੀ ਮਾਂ ਨਜ਼ਰ ਆ ਰਹੀ ਸੀ। 
ਹੁਣ ਮੂੰਹ 'ਨੇਰ੍ਹਾ ਜਿਹਾ ਹੋਣ ਲੱਗਾ ਸੀ ਪਰ ਅਜੇ ਵੀ ਬਹੁਤ ਘਰ ਬਾਕੀ ਸਨ। ਪਾਰਟੀ ਦੇ ਹੋਰ ਨੁਮਾਇੰਦੇ ਸਾਰੀ ਜ਼ਿੰਮੇਵਾਰੀ ਉਸ 'ਤੇ ਪਾ ਆਪ ਲਾਂਭੇ ਹੋ ਗਏ ਸਨ।ਲੋਕਾਂ 'ਚ ਹਫ਼ੜਾ -ਦਫ਼ੜੀ ਵੱਧ ਗਈ ਸੀ। ਭੀੜ 'ਚ ਕਦੇ ਕਿਸੇ ਨਿੱਕੇ ਨਿਆਣੇ ਨੂੰ ਧੱਕਾ ਵੱਜਦਾ ਤੇ ਕਦੇ ਤੁਰਨੋਂ ਆਹਰੀ ਬੇਬੇ ਨੂੰ। ਪਰ ਅੱਜ ਉਹ ਕਿਸੇ ਨੂੰ ਵੀ ਨਿਰਾਸ਼ ਘਰ ਨਹੀਂ ਮੋੜਨਾ ਚਾਹੁੰਦਾ ਸੀ। ਉਨ੍ਹਾਂ ਦੀ ਟੀਸ ਨਾਲ ਉਸ ਦਾ ਦਿਲ ਪਸੀਜਿਆ ਪਿਆ ਸੀ। 
        ਕਿਸੇ ਸਿਆਸੀ ਧਿਰ ਦੀ ਸਮਰੱਥਾ ਦਾ ਵਿਖਾਵਾ ਵੋਟਾਂ ਲੈਣ ਦੇ ਸਾਧਨ ਤੱਕ ਹੀ ਸੀਮਿਤ ਨਾ ਰਹੇ ਬਲਕਿ ਉਹ ਤਾਂ ਆਮ ਲੋਕਾਂ ਦੇ ਮੁੱਢਲੇ ਹੱਕਾਂ ਦੇ ਸ਼ੋਸ਼ਣ ਵਿਰੁੱਧ ਜੰਗ ਛੇੜਨੀ ਚਾਹੁੰਦਾ ਸੀ। ਆਪਣੇ ਕੱਪੜਿਆਂ ਤੋਂ ਆਟਾ ਝਾੜਦਿਆਂ ਉਸ ਨੇ ਮੁੱਠੀਆਂ ਭੀਚਦਿਆਂ ਕਚੀਚੀ ਵੱਟੀ," ਮੇਰਾ ਵੱਸ ਹੀ ਨਹੀਂ ਚੱਲਦਾ ਨਹੀਂ ਤਾਂ ਇਨ੍ਹਾਂ ਕਿਸਮਤ ਮਾਰਿਆਂ ਦੇ ਪਿੰਡੇ ਚਿੰਬੜੀ ਗੁਰਬੱਤ ਨੂੰ ਮੈਂ ਇਓਂ ਆਟੇ ਵਾਂਗ ਝਾੜ ਦਿਆਂ ।" 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 655 ਵਾਰ ਪੜ੍ਹੀ ਗਈ ਹੈ।
   ਲਿੰਕ 1                        ਲਿੰਕ 2

14 comments:

  1. ਰੋਜ਼ਮਰਾ ਜਿੰਦਗੀ ਵਿੱਚ ਇਹ ਅਾਮ ਜਿਹੀ ਗੱਲ ਹੋ ਗਈ ਹੈ ਪਰ ਲੀਡਰਾਂ ਨੂੰ ਵੋਟਾਂ ਤੱਕ ਹੀ ਲੈਣਾ ਦੇਣਾ ਹੈ

    ReplyDelete
    Replies
    1. ਪਰ ਜੇ ਕਹਾਣੀ ਵਿਚਲੇ ਪਾਤਰ ਜਿਹੇ ਨੌਜਵਾਨ ਅੱਗੇ ਆਉਣ ਤਾਂ ਕਿਸੇ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ।

      Delete
    2. ਬਿਲਕੁਲ ਜੀ

      Delete
    3. ਤੇ ਇਹ ਕੋਈ ਕਾਲਪਨਿਕ ਪਾਤਰ ਨਹੀਂ ਹੈ। ਆਪ ਦੇ ਸਾਰਥਕ ਹੁੰਗਾਰੇ ਨਾਲ ਉਸ ਪਾਤਰ ਦੇ ਇਸ ਰਾਹ 'ਤੇ ਤੁਰਦਿਆਂ ਰਹਿਣ ਤੇ ਕਾਮਯਾਬੀ ਲਈ ਮੈਂ ਦੁਆ ਕਰਦੀ ਹਾਂ।

      Delete
    4. ਦੁਆਵਾ ਨੇ ਜੀ

      Delete
  2. Bahut acha ji vaheguru ji! Tusi mahan atma ho ji

    ReplyDelete
    Replies
    1. ਆਪ ਦੀਆਂ ਸ਼ੁੱਭ ਇਛਾਵਾਂ ਲਈ ਬਹੁਤ ਬਹੁਤ ਸਤਿਕਾਰ ਜੀਓ !

      Delete
  3. Buhat hi vadiya post hai jio

    ReplyDelete
    Replies
    1. ਆਪ ਦੇ ਨਿੱਘੇ ਹੁੰਗਾਰੇ ਨਾਲ ਮੇਰੀ ਕਹਾਣੀ ਦੇ ਨਾਇਕ ਨੂੰ ਹੱਲਾਸ਼ੇਰੀ ਮਿਲੇਗੀ !

      Delete
  4. ਇਸ ਕਹਾਣੀ ਦਾ ਨਾਇਕ ਕੋਈ ਕਾਲਪਨਿਕ ਪਾਤਰ ਨਹੀਂ ਹੈ। ਆਪ ਦੇ ਸਾਰਥਕ ਹੁੰਗਾਰਿਆਂ ਨਾਲ ਉਸ ਪਾਤਰ ਦੇ ਇਸ ਰਾਹ 'ਤੇ ਤੁਰਦਿਆਂ ਰਹਿਣ ਤੇ ਕਾਮਯਾਬੀ ਲਈ ਮੈਂ ਦੁਆ ਕਰਦੀ ਹਾਂ।

    ReplyDelete
  5. good
    waheguru estra de.soch her ik.nu bkse

    ReplyDelete
    Replies
    1. ਆਪ ਦੇ ਨਿੱਘੇ ਹੁੰਗਾਰੇ ਨਾਲ ਮੇਰੀ ਕਹਾਣੀ ਦੇ ਨਾਇਕ ਦਾ ਹੌਸਲਾ ਤੇ ਸੋਚ ਹੋਰ ਅਗੇਰੇ ਵਧੇਗੀ !

      Delete
  6. ਦਰਅਸਲ ਇਹ ਨੌਜਵਾਨ ਵੋਟਾਂ ਵਾਟਾਂ ਨੂੰ ਛਡ ਕੇ ਦਿਲੋਂ ਚਾਹੁੰਦਾ ਸੀ ਕਿ ਜੇ ਉਸ ਦਾ ਵੱਸ ਚਲੇ ਤਾਂ ਝੁਰਲੂ ਮਾਰ ਕੇ ਗਰੀਬਾਂ ਦਾ ਦੁਖ ਦੂਰ ਕਰ ਦੇਵੇ .ਇਹ ਜਿਹੜੇ ਪਾਰਟੀ ਕਰਿੰਦੇ ਹੁੰਦੇ ਹਨ ,ਉਹ ਤਾਂ ਆਪੋ ਆਪਣੇ ਮੁਫਾਦ ਲਈ ਹੀ ਦੌੜ ਭੱਜ ਕਰਦੇ ਹਨ, ਉਹਨਾਂ ਨੂੰ ਆਪਣੀ ਗਰਜ ਨਾਲ ਮਕਸਦ ਹੁੰਦਾ ਹੈ, ਲੋਕਾਂ ਦਾ ਨਹੀਂ . ਦੇਸ਼ ਵਿਚ ਬਹੁਤ੍ ਲੋਕ ਹਨ ਜੋ ਦਿਲੋਂ ਗਰੀਬ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹਨ ਲੇਕਿਨ ਉਹ ਮਜਬੂਰ ਹੁੰਦੇ ਹਨ . ਸਾਡੇ ਦੇਸ਼ ਦੀ ਸਿਆਸਤ ਬਹੁਤ ਗੰਦੀ ਹੈ .

    ReplyDelete
  7. ਕਚੀਚੀ
    ਵੋਟਾਂ ਲੇਨ ਵਾਲੋਂ ਕੀ ਸਵਾਰਥ ਪਰਤਾ ਦਾ ਭਂਡਾ ਫੋੜ ਕਰਨ ਵਾਲੀ ਕਹਾਨੀ ਹੈ ਯਹ ।ਅਗਰ ਕੋਰੀ ਗਰੀਬ ਕੀ ਮੁਡਲੀ ਜਰੂਰਤੋਂ ਕੋ ਭੀ ਪੂਰਾ ਨ ਕਰ ਸਕੇ ਉਸ ਨੂੰ ਵੋਟ ਦੇ ਕੇ ਅਸੀ ਅਪਨੀ ਵੋਟ ਦਾ ਅਪਮਾਨ ਕਰਦੇ ਹਾਂ । ਪਰ ਲੀਡਰ ਬਾਤੋਂ ਮੇਂ ਭਰਮਾਂ ਲੇਤੇ ਹੈਂ ।
    ਏਸੇ ਨੇਤਾਅੋਂ ਪਰ ਗੁੱਸਾ ਆਨਾ ਲਾਜਮੀ ਹੈ । ਕਭੀ ਕਭੀ ਸਚ ਮੇਂ ਹਮਦਰਦ ਬਨਕੇ ਗਰੀਬੋਂ ਕੇ ਲਿਏ ਕੁਛ ਕਰਨੇ ਕੀ ਮਂਸ਼ਾ ਰਖਨੇ ਵਾਲਾ ਭੀ ਕੁਝ ਨਹੀ ਕਰ ਸਕਤਾ ।
    ਅਜ ਦੇ ਲੀਡਰਾਂ ਦਾ ਪਾਰਟੀ ਨੂੰ ਜਤੌਨ ਦਾ ਕੱਚਾ ਚਿੱਠਾ ਖੋਲ ਕੇ ਰਖਨੇ ਵਾਲੀ ਕਹਾਨੀ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ