ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Nov 2017

ਗੂੰਗੀ ਚੀਖ਼ (ਮਿੰਨੀ ਕਹਾਣੀ)

Image result for silent scream
ਮਾਂ ਦੀ ਬੁੱਕਲ਼ ' ਬੈਠੀ ਉਹ ਹੁਬਕੀਂ ਰੋ ਰਹੀ ਸੀ। ਉਸ ਦੀਆਂ ਸਿਸਕੀਆਂ ' ਸਿੱਸਕੀ ਹੋ ਮਾਂ ਵੀ ਇੱਕ ਸੁੱਕਾ ਅੱਥਰੂ ਬਣ ਗਈ ਸੀ। ਇੱਕ ਹੋਰ ਕਾਲਖੀ ਰਾਤ ਬੀਤ ਚੁੱਕੀ ਸੀ। ਲੰਘੀ ਰਾਤ ਵੀ ਉਸ ਲਈ ਕੋਈ ਵੱਖਰੀ ਨਹੀਂ ਸੀ। ਦੂਰ ਕਿਧਰੇ ਕੋਈ ਟਟਹਿਰੀ ਜਦੋਂ ਰਾਤ ਦੀ ਚੁੱਪੀ ਨੂੰ ਤੋੜ ਰਹੀ ਸੀ ਓਦੋਂ ਹੀ ਉਸ ਦੇ ਆਪੇ ਵਿੱਚ ਨਿੱਤ ਵਾਂਗ ਸ਼ਾਹ ਕਾਲ਼ੀ ਸਿਆਹੀ ਘੁਲ ਰਹੀ ਸੀ। 
ਕੱਲ ਰਾਤ ਤਾਂ ਪੀੜ ਦੀ ਨਪੀੜੀ ਉਸ ਦੀ ਸਾਰੀ ਸੱਤਾ ਹੀ ਜਵਾਬ ਦੇ ਗਈ ਸੀ। ਜਦੋਂ ਇੱਕ ਹੋਰ ਜ਼ੋਰ ਦੀ ਕਸਕ ਉਠੀ ਤਾਂ ਉਹ ਵਿਲਕ ਪਈ,"ਰੱਬ ਦੇ ਵਾਸਤੇ ਅੱਜ ਦੀ ਰਾਤ ਤਾਂ ਮੈਨੂੰ ਛੱਡ ਦੇ ਨਿਲੱਜ ਪਾਪੀਆ।ਉਸ ਬਥੇਰੇ ਤਰਲੇ ਪਾਏ ਪਰ ਬੇਰਹਿਮੀ ਬਾਪ ਦੀ ਧਿੰਗੋਜੋਰੀ ਮੂਹਰੇ ਉਹ ਪੱਥਰ ਦੀ ਇੱਕ ਸਿੱਲ ਬਣ ਗਈ ਸੀ।ਆਪਣੀ ਜ਼ਮੀਰ ਨੂੰ ਅੱਜ ਫੇਰ ਉਸ ਦੇ ਗੁਨਾਹਾਂ ਦੀ ਧੂੜ ਹੇਠ ਉਸ ਨੇ ਦਫ਼ਨ ਕਰ ਦਿੱਤਾ ਸੀ। 
ਉਹ ਤਾਂ ਆਪਣੇ ਘਰ ' ਹੀ ਮਹਿਫੂਜ਼ ਨਹੀਂ ਰਹੀ ਸੀ। ਉਸ ਦਾ ਅਧਰਮੀ ਬਾਪ ਉਸ ਲਈ ਕੁਹਜ ਦਾ ਪ੍ਰਛਾਵਾਂ ਬਣ ਗਿਆ ਸੀ।ਲੀਰਾਂ ਹੋ ਰਹੀ ਆਪਣੀ ਅਜ਼ਮਤ ਦੀ ਬੇਚਾਰਗੀ ਅੱਗੇ ਉਹ ਅੱਜ ਵੀ ਬੇਵੱਸ ਸੀ।ਇੱਕ ਬਾਪ ਦੇ ਧਰਮ ਤੋਂ ਵਿਹੂਣੇ ਉਸ ਪਾਪੀ ਦੀ ਕਮੀਨਗੀ ਦਾ ਉਜਰ ਆਖ਼ਿਰ ਉਹ ਕਿਸ ਕੋਲ਼ ਕਰੇ ?ਗੁੰਮਸੁੰਨਤਾ ਦਾ ਸਾਇਆ ਬਣੀ ਧੁਰ ਅੰਦਰੋਂ ਭੁਰਦੀ ਉਹ ਆਪੇ 'ਤੇ ਝੁਰਦੀ ਜਾ ਰਹੀ ਸੀ," ਮਾਂ ਦੀ ਐਸੀ ਕਿਹੜੀ ਮਜਬੂਰੀ ਉਹ ਏਸ ਕੁਕਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਮੇਰੇ ਬਾਪ ਨੂੰ ਆਖ਼ਿਰ ਰੋਕ ਕਿਉਂ ਨਹੀਂ ਸਕਦੀ?ਏਸ ਨਰਕ ' ਜਿਉਣ ਨਾਲ਼ੋਂ ਮੈਂ ਕਿਸੇ ਪਤਾਲ ' ਗਰਕ ਕਿਉਂ ਨਹੀਂ ਹੋ ਜਾਂਦੀ?" ਮਨ ' ਉੱਗੇ ਸਵਾਲਾਂ ਸਾਹਵੇਂ ਬੇਵੱਸ ਹੋਈ ਉਹ ਇੱਕ ਗੂੰਗੀ ਚੀਖ਼ ਬਣ ਗਈ ਸੀ। 
ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 225 ਵਾਰ ਪੜ੍ਹੀ ਗਈ ਹੈ। 

   ਲਿੰਕ 1                 ਲਿੰਕ 2

17 comments:

  1. ਮਾਂ ਭੈਣ ਅਤੇ ਕੁੜੀ ਦੀਆਂ ਗਾਲ੍ਹਾਂ ਅੱਜ ਸਚ ਹੋ ਰਹੀਆਂ ਹਨ . ਅੱਗੇ ਇਹ ਸਭ ਗੂੰਗੀ ਚੀਖ ਬਣ ਕੇ ਦਫ਼ਨ ਹੋ ਜਾਂਦੀਆਂ ਸਨ, ਅੱਜ ਮੀਡਿਆ ਦੇ ਯੁਗ ਵਿਚ ਬਹੁਤ ਖਬਰਾਂ ਗੂੰਗੀ ਚੀਖ ਤੋਂ ਉਠ ਕੇ ਕਚਿਹਰੀਆਂ ਤੱਕ ਸ਼ੋਰ ਮਚਾ ਰਹੀਆਂ ਹਨ ਅਤੇ ਇਸ ਤਰਾਂ ਦੇ ਪਾਪੀ ਸਲਾਖਾਂ ਪਿਛੇ ਜੇਲ ਦੀ ਸ਼ੋਭਾ ਵਧਾ ਰਹੀਆਂ ਹਨ . ਇਹੋ ਜਿਹੇ ਕੇਸਾਂ ਦੀ ਸੁਣਵਾਈ ਸ਼ਰਿਯਾ ਕਾਨੂਨ ਅਨੁਸਾਰ ਹੋਣੀ ਚਾਹੀਦੀ ਹੈ .

    ReplyDelete
  2. ਸਮਾਜਿਕ ਤਾਣੇ ਬਾਣੇ ਤੋਂ ਪਰੇ ਵੱਖ ਰਹਿੰਦਿਆਂ ਅਨਪੜ੍ਹ ਪਰੀਵਾਰ ਤੇ ਵਹਿਸ਼ੀ ਬਾਪ ਅਸੂਲਾਂ ਤੋਂ ਸੱਖਣਾ ਤੇ ਅਨਪੜ੍ਹ ਅਣਹੋਈ ਅਣਹੋਂਦ ਪਿਛੋਕੜ ਰਹਿਤ ਮਾਂ ਦੇ ਹੁੰਦਿਆਂ ਅਜੇਹੀਆਂ ਘਟਨਾਂਵਾਂ ਵਾਪਰਨ ਦਾ ਕਾਰਣ ਤੇ ਸਬੱਬ ਬਣਦੇ ਹਨ। ਜਿੱਥੇ ਮਾਂ ਕੁਝ ਕਹਿਣ ਜਾਂ ਸਟੈਂਡ ਲੈਣ ਦੇ ਕਾਬਲ ਨਹੀਂ ਹੁੰਦੀ। ਅਜਿਹੀਆਂ ਧੀਆਂ ਵੀ ਅਜੇ ਨਾਬਾਲਗ ਅਵਸਥਾ ਚ ਹੁੰਦੀਆਂ ਹਨ ਵਹਿਸ਼ੀ ਬਾਪ ਦੇ ਸਾਹਮਣੇ ਅਸਮਰਥ ਹੁੰਦੀਆਂ ਹਨ। ਹੋਰ ਬਹੁਤ ਸਾਰੇ ਕਾਰਣ ਦੱਸੇ ਜਾ ਸਕਦੇ ਹਨ। ਇਸ ਬਹੁਤ ਬੜੀ ਸਮੱਸਿਆ ਦੇ ਇਕ ਕੋਨੇ ਨੂੰ ਤੁਸੀਂ ਛੋਹਿਆ ਹੈ।ਇਹਦੇ ਅਣਗਿਣਤ ਪਹਿਲੂ ਨੇ ਤੇ ਅਣਗਿਣਤ ਕਾਰਨ ਹਨ। ਇਕ ਅੱਛਾ ਆਰੰਭ ਕਹੀਏ ਜਾਂ ਥੋੜਾ ਹੋਰ ਅੱਗੇ ਚੱਲੇ ਹਾਂ ਪਰ ਹਾਲੇ ਜ਼ਰੂਰਤ ਹੈ ਇਸ ਬਿਮਾਰੀ ਜਾਂ ਕੁਰੀਤੀ ਨੂੰ ਧੌਣੋ ਫੜਨ ਦੀ। ਆਸ ਹੈ ਆਪ ਇਸ ਸਮੱਸਿਆ ਨੂੰ ਹਰ ਕੋਨੇ ਤੋਂ ਫੜ ਕੇ ਝੰਜੋੜੋਂ ਗੇ।

    ReplyDelete
    Replies
    1. ਜਦੋਂ ਜਦੋਂ ਏਸ ਵਾਰਤਾ ਦੇ ਸ਼ਬਦ ਲਿਖ ਰਹੀ ਸੀ ਤਾਂ ਸੱਚ ਜਾਣਿਓ ਕਈ ਵਾਰ ਮੇਰੀ ਕਲਮ ਬੇਵੱਸੀ ਵਰਗੇ ਸ਼ਬਦਾਂ 'ਤੇ ਆ ਕੇ ਅਟਕ ਗਈ। ਜੀ ਕੀਤਾ ਕਿ ਓਸ ਸ਼ਖਸ ਨੂੰ ਧੌਣੋਂ ਫੜ ਵਿਹੜੇ 'ਚ ਘੜੀਸ ਲਿਆਵਾਂ। ਪਰ ਇਹ ਕਹਾਣੀ ਦਾ ਅਸਲ ਮੁੱਦਾ ਨਹੀਂ ਸੀ।

      Delete
  3. ਸਮਾਜ ਵਿਚ ਅਨੈਤਿਕਤਾ ਦੀਆਂ ਕਦਰਾਂ ਕੀਮਤਾਂ ਦਿਨੋ-ਦਿਨ ਨਿਘਾਰ ਵਲ ਜਾ ਰਹੀਆਂ ਹਨ। ਇਸ ਦੁੱਖ ਭਰੀ ਕਹਾਣੀ ਵਿਚ ਅਜਿਹੀ ਹੀ ਇੱਕ ਪਰਤ ਦਾ ਬਿਆਨ ਕੀਤਾ ਹੈ, ਜੋ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਚੰਗਾ ਕਦਮ ਹੈ।

    ਅਜਿਹੀਆਂ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਇਹੋ ਹੀ ਹੈ ਕਿ ਸਬੰਧਿਤ ਕਾਨੂੰਨਾਂ ਨੂੰ ਗੰਭੀਰਤਾ ਨਾਲ਼ ਲਾਗੂ ਕਰਨਾ ਅਤੇ ਅਦਾਲਤਾਂ ਵੱਲੋਂ ਫਾਸਟ ਟਰੈਕ 'ਤੇ ਹੱਲ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀ ਜਾਣ।

    ReplyDelete
  4. Eh kakuram anparr ate prrelikhe dono kisam de loka ander dekhe gai Han . Anprra nalo parria likhia vich es di ratio jiada dekhi hai . Es Da vaprn Da Karn moral kdra kimta Vali soch Da Dino din khatn hunde Jana hai . Eh gair ensani vartara bhart di har State vich dekhia Gia hai . Videsha ander bahut buri halt hai

    ReplyDelete
    Replies
    1. iada nahi thorra pichhe jdo pure pind vich ek di larrki nu Sara pind apni dhi ( daughter) ate Bhain (sister,) samj Da hunda si .Rishtedaria vich Dia larrkia jive chache, Tai, Masi ,Bhua Dia larrkia nu sakia bhaina (real sisters) smjia janda si .Aj kal jug hai MATLAB Bura jamana Jis vich dur dia bhaina lagdia ta ki sakia bhaia nal vi eho hal kita janda hai . Aj Ko rishta vi Paviter navi reha mehsus ho reha hai . Bhave har admi eho jihaa nahi hunda prantu ek Da Bura vartara shak peda kar denda hai

      Delete
    2. ਅਜਿਹਾ ਕੁਕਰਮ ਬਹੁਤ ਹੀ ਨਿੱਘਰੀ ਹੋਈ ਮਾਨਸਿਕਤਾ ਵਾਲਾ ਹੀ ਕਰ ਸਕਦੈ ਜਿਸ ਲਈ ਰਿਸ਼ਤਿਆਂ ਦੀ ਪਵਿੱਤਰਤਾ ਜਿਹਾ ਕੋਈ ਸ਼ਬਦ ਹੀ ਨਹੀਂ ਹੈ।
      ਲੋੜ ਹੈ ਸਾਨੂੰ ਦਿਮਾਗ ਦੇ ਨਾਲ ਨਾਲ ਦਿਲ ਨੂੰ ਵੀ ਸਿੱਖਿਅਤ ਕਰਨ ਦੀ ਜਿਥੇ ਭਾਵਨਾਵਾਂ ਦਾ ਸਹੀ ਸੰਚਾਰ ਹੋ ਸਕੇ।

      Delete
  5. our writings touch the cores of the heart and state the stark realities of life boldly.Stay blessed. Look forward to read all ur writings. Shall check up with Punjabi Bhavan Delhi if any book of yours is available there. I know that will be my proud possession

    ReplyDelete
    Replies
    1. I thank you from the core of my heart. My books are on their way to publish soon.

      Delete
  6. ਪਿਛਲੇ ਦਿਨੀਂ ਕੈਲਾਸ਼ ਸਤਿਆਰਥੀ ਜੀ ਨੇ ਕੌਣ ਬਣੇਗਾ ਕਰੋੜਪਤੀ 'ਚ ਵੀ ਇੱਕ ਅਜਿਹੀ ਘਟਨਾ ਦਾ ਜਿਕਰ ਕੀਤਾ ਸੀ. ...ਸਮਾਜ ਬਹੁਤ ਨਿਵਾਣਾਂ ਚ ਗਰਕ ਚੁੱਕਿਆ ਹੈ

    ReplyDelete
    Replies
    1. ਆਪ ਦੇ ਨਿੱਘੇ ਹੁੰਗਾਰੇ ਲਈ ਬਹੁਤ ਬਹੁਤ ਸ਼ੁਕਰੀਆ Kulwinder Kaushal ਜੀ। ਸਹੀ ਹੈ ਇਸ ਤਰਾਂ ਦੀ ਘਿਨਾਉਣੀ ਵਾਰਤਾ ਦਾ ਜ਼ਿਕਰ ਉਸ ਪ੍ਰੋਗਰਾਮ 'ਚ ਹੋਇਆ ਸੀ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਅਜਿਹੇ ਕੁਕਰਮ ਨਿੱਤ ਹੋ ਰਹੇ ਨੇ। ਸੁਣਦਿਆਂ ਸੁੰਨ ਜਿਹੀ ਚੜ੍ਹਦੀ ਹੈ। ਮਨ 'ਚ ਇੱਕ ਕਚੀਚੀ ਉੱਠਦੀ ਹੈ। ਇਸ ਤਰਾਂ ਦੇ ਘਿਨਾਉਣੇ ਜ਼ੁਰਮਾਂ ਦਾ ਪਰਦਾ ਫਾਸ਼ ਹੋਣਾ ਬਹੁਤ ਜ਼ਰੂਰੀ ਹੈ।

      Delete
  7. nspiring story Ggongi Cheekh is.mubark for matchless story

    ReplyDelete
    Replies
    1. Really appreciate your inspiring words for my story. Great to have such great readers for my write ups.

      Delete
  8. ਜੋ ਧੀਆੰਂ ਭੈਣਾੰਂ ਸਾਝੀਆੰ ਸਮਝਣ'
    ਖੌਰੇ ਕਿੱਥੇ ਉਹ ਲੋਕ ਗਏ
    ਅੱਜ ਵਾੜ ਹੀ ਖੇਤ ਨੂੰ ਖਾਈ ਜਾਏ,
    ਰਿਸ਼ਤੇ ਰਹਿ ਗਏ ਇਕ ਸੋਚ ਜਿਹੇ
    ਸ਼ਰਮ ਦਾ ਪਾਣੀ ਮੁੱਕ ਗਿਆ ਅੱਖ 'ਚੋ
    ਇਨਸਾਨੀਅਤ ਦਾ ਕਰਜ਼ਦਾਰ ਹੈ ਇਹ ਆਦਮੀ
    ਜਾਨਵਰ ਤੋਂ ਵੱਧ ਕੇ ਖੂੰਖਾਰ ਹੈ ਇਹ ਆਦਮੀ

    ReplyDelete
    Replies
    1. ਆਪਣੇ ਖੇਤ ਨੂੰ ਬਚਾਉਣ ਲਈ ਖੇਤ ਦੀ ਵਾੜ ਨੂੰ ਖੇਤ ਵਿਚਲੇ ਉਗਦੇ ਰਿਸ਼ਤਿਆਂ ਦੇ ਅਸਲ ਅਰਥਾਂ ਤੋਂ ਜਾਣੂੰ ਕਰਵਾਉਣਾ ਬਹੁਤ ਜ਼ਰੂਰੀ ਹੈ।

      Delete
  9. ਗੰੂਗੀ ਚੀਖ ਸਮਾਜ ਕੇ ਉਸ ਘਿਣੌਨੇ ਚਿਤਰ ਕੋ ਸਾਮਨੇ ਲੇਕਰ ਆਈ ਹੈ ਜਿਸੇ ਲੋਗ ਬਦਨਾਮੀ ਸੇ ਬਚਨੇ ਕੇ ਲਿਏ ਨਾ ਜਾਨੇ ਕਿਤਨੀ ਚੀਖੋਂ ਕੋ ਦਬਾਏ ਬੈਠੇ ਹੈ । ਨਰ ਨਾਮ ਕੇ ਪਰਾਣੀ ਨੇ ਸਾਰੇ ਨਾਤੇ ਰਿਸ਼ਤੋਂ ਕੋ ਅਪਨੀ ਹਵਸ ਕੇ ਨੀਚੇ ਦਬਾ ਕਰ ਰਖ ਦਿਆ ਹੈ । ਆਜ ਵਹ ਨਰ ਰਾਕਸ਼ਸ ਬਨ ਗਿਆ ਹੈ ।ਅਪਨੇ ਅਤਆਚਾਰੋਂ ਸੇ ਜੀਵਿਤ ਨਾਰੀ ਕੋ ਏਕ ਪੱਥਰ ਬਨਾ ਦਿਆ ਹੈ । ਜੋ ਮਾਂ ਕੇ ਰੂਪ ਮੇਂ ਨਾ ਅਜਨਮੀ ਬੱਚੀ ਕੋ ਬਚਾ ਪਾਤੀ ਹੈ ਨਾ ਜਗ ਮੇਂ ਆ ਚੁਕੀ ਕੀ ਪਰ ਪੁਰੁਸ਼ ਸੇ ਕਿਆ ਅਪਨੇ ਪਤੀ ਸੇ ਵੀ ਨਹੀਂ ਬਚਾ ਸਕਤੀ । ਫਿਰ ਕਿਆ ਹੋ ਜਬ ਕਾਨੂਨ ਅਂਧਾ ਹੋ। ਪਰਸ਼ਾਸਨ ਕੁਰਸੀ ਸਮਭਾਲ ੇ ਮੇਂ ਲਗਾ ਹੋ ।ਨਿਆ ਕਰਨੇ ਵਾਲੇ ਗਵਾਹੋਂ ਕੀ ਉਡੀਕ ਮੇਂ ਬੈਠੇ ਮੱਖਿਆਂ ਮਾਰ ਰਹੇ ਹੋਂ ।ਅਬ ਸਮਯ ਆ ਗਆ ਹੈ ਕਾਨੂਨ ਹਾਧ ਮੇਂ ਲਿਆ ਜਾਏ ਬਦਨਾਮ ਹੋਨੇ ਕੇ ਡਰ ਕੋ ਦੂਰ ਕਰਸੱਚਾਈ ਸਾਮਨੇ ਲਾਈ ਜਾਏ । ਏਸੀ ਦਸ਼ਾ ਮੇਂ ਪਹਲ ਅਗਰ ਪੜੋਸੀ ਕਰੇਂ ਤੋ ਇਨ ਚੀਖੋਂ ਕੋ ਸਾਮਨੇ ਲਾਆ ਜਾ ਸਕਤਾ ਹੈ ।ਲੇਕਿਨ ਪੜੋਸੀ ਤੋ ਏਸੀ ਬਾਤੋਂ ਕਾ ਅਨਂਦ ਲੇਤੇ ਹੈ ।ਰਹ ਗਈ ਵਹ ਅਕੇਲੀ ਮਾਂ ਉਸੇ ਹੀ ਦੁਰਗਾ ਭਵਾਨੀ ਕਾ ਅਵਤਾਰ ਲੇਕਰ ਏਸੇ ਨਰ ਰਾਕਸ਼ਸ ਕੋ ਸਬਕ ਸਿਖਾਨਾ ਹੋਗਾ । ਏਸੀ ਨਾਰਕੀਆ ਜੀਵਨ ਜੀਨੇ ਸੇ ਵੇਹਤਰ ਹੈ ਵਹ ਦੋਸ਼ੀ ਕੋ ਦਂਡ ਦੇ ।

    ReplyDelete
    Replies
    1. ਸਹੀ ਕਿਹਾ ਕਮਲਾ ਜੀ ਅਜਿਹੇ ਪਾਪੀਆਂ ਨੂੰ ਸਜ਼ਾ ਦੇਣ ਲਈ ਔਰਤ ਨੂੰ ਆਪ ਚੰਡੀ ਬਣਨਾ ਪੈਣਾ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ