ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Nov 2017

ਬੇਰੀ ਤੇ ਧੀਆਂ (ਵਾਰਤਾ)

ਅਸੀਂ ਆਪਣੇ ਘਰਾਂ ਵਿੱਚ ਰੁੱਖ ਲਾਉਣ ਲੱਗੇ ਇਹ ਸੋਚਦੇ ਹਾਂ ਕਿ ਇਹ ਰੁੱਖ ਵੱਡਾ ਹੋ ਕੇ ਸਾਨੂੰ ਫੁੱਲ- ਫਲ ਜਾਂ ਫਿਰ ਗਰਮੀ ਦੇ ਮਹੀਨੇ ਠੰਡੀ ਛਾਂ ਦੇਵੇਗਾ ਤਾਂ ਹੀ ਅਸੀਂ ਉਸ ਦੀ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਕਰਦੇ ਹਾਂ। ਪਰ ਕਦੇ ਕਦੇ ਉਹੀ ਰੁੱਖ ਸਾਨੂੰ ਫੁੱਲ ਫਲ ਦੇਣ ਦੀ ਬਜਾਏ ਸਾਡੇ ਘਰ ਦੇ ਵਿਹੜੇ ਵਿੱਚ ਆਪਣੇ ਪੱਤੇ ਸੁੱਟ ਕੇ ਜਾਂ ਫਿਰ ਕੰਡੇ ਖਿਲਾਰਣ ਲੱਗ ਜਾਂਦਾ ਹੈ ਤੇ ਉਹ ਕੰਡੇ ਸਾਡੇ ਹੱਥਾ ਪੈਰਾਂ ਵਿੱਚ ਵੱਜਦੇ ਨੇ ਤਾਂ ਕਈ ਵਾਰੀ ਅਸੀਂ ਉਸ ਨੂੰ ਛਾਂਗ ਦਿੰਦੇ ਜਾਂ ਫਿਰ ਆਖਿਰ ਅੱਕ ਕੇ ਪੁੱਟ ਦਿੰਦੇ ਹਾਂ। ਨਾਲ ਹੀ ਕਹਿ ਦਿੰਦੇ ਹਾਂ ਕਿ ਐਵੇਂ ਹੀ ਲਾ ਲਿਆ, ਅਗਾਂਹ ਨੂੰ ਨੀ ਲਾਉਂਦੇ।

ਬੱਸ ਇਸ ਤਰਾਂ ਹੀ ਮਾਪੇ ਧੀਆਂ ਨੂੰ ਜਨਮ ਦਿੰਦੇ ਨੇ। ਬੜੇ ਲਾਡਾਂ ਚਾਵਾਂ ਨਾਲ ਧੀਆਂ ਨੂੰ ਪਾਲਦੇ ਨੇ। ਇਹ ਸੋਚ ਕੇ ਉਹਨਾਂ ਦੀ ਧੀ ਵੱਡੀ ਹੋ ਕੇ ਵਧੀਆ ਪੜ ਲਿਖ ਕੇ ਆਪਣੇ ਮਾਂ -ਪਿਉ ਤੇ ਪੂਰੇ ਖਾਨਦਾਨ ਦਾ ਨਾਂ ਰੋਸ਼ਨ ਕਰੇਗੀ ਪਰ ਬੜੇ ਦੁੱਖ ਦੀ ਗੱਲ ਜਦੋਂ ਲਾਡਾਂ ਚਾਵਾਂ ਨਾਲ ਪਾਲੀ ਉਹ ਧੀ ਜਿਸ ਨੂੰ ਮਾਪਿਆਂ ਨੇ ਬੜੇ ਦੁੱਖ ਤਕਲੀਫਾਂ ਸਹਿ ਸਹਿ ਪਾਲਿਆ ਹੋਵੇ ਤੇ ਜਿਸ 'ਤੇ ਉਹ ਰੱਬ ਵਰਗਾ ਵਿਸ਼ਵਾਸ ਕਰਦੇ ਹੋਣ ਤੇ ਉਹੀ ਧੀ ਜਦੋਂ ਝੂਠੇ ਇਸ਼ਕ ਮੁਸ਼ਕ ਦੇ ਚੱਕਰਾਂ ਵਿੱਚ ਪੈ ਕੇ ਤੇ ਮਾਪਿਆਂ ਤੋਂ ਬਾਹਰੀ ਹੋ ਕੇ ਵਿਆਹ ਕਰਵਾ ਲਵੇ ਜਾਂ ਹੋਰ ਨਸ਼ੇ ਵਰਗੀ ਬਿਮਾਰੀ ਦੀ ਸ਼ਿਕਾਰ ਹੋ ਜਾਂਦੀ ਹੈ ਤੇ ਮਾਪਿਆਂ ਦੀ ਮੁਦੱਤਾਂ ਦੀ ਬਣੀ ਇੱਜ਼ਤ ਮਿੱਟੀ ਮਿਲ ਜਾਂਦੀ ਹੈ। ਲੋਕ ਤਰਾਂ ਤਰਾਂ ਦੇ ਤਾਹਨੇ ਮਿਹਣੇ ਮਾਰਦੇ ਨੇ ਜਿਨਾਂ ਨੂੰ ਜਰਨਾ ਬੜਾ ਹੀ ਮੁਸ਼ਕਿਲ ਹੁੰਦਾ ਹੈ। ਇਹਨਾਂ ਤਾਹਨੇ ਮਿਹਣਿਆਂ ਤੋਂ ਡਰਦੇ ਮਾਰੇ ਧੀਆਂ ਜਨਮ ਲੈਣ ਤੋਂ ਪਹਿਲਾਂ ਹੀ ਮਾਰਦੇ ਨੇ। ਸ਼ਾਇਦ ਇਹੀ ਸਭ ਤੋਂ ਵੱਡਾ ਕਾਰਨ ਕਿ ਲੋਕ ਘਰੇ ਬੇਰੀ ਦਾ ਰੁੱਖ ਲਾਉਣ ਤੇ ਧੀਆਂ ਜੰਮਣ ਤੋਂ ਡਰਦੇ ਨੇ।

ਕੇਵਲ ਨਿਮਾਣਾ ਚੁੱਘੇ

ਨੋਟ : ਇਹ ਪੋਸਟ ਹੁਣ ਤੱਕ 90 ਵਾਰ ਪੜ੍ਹੀ ਗਈ ਹੈ। 
ਲਿੰਕ

2 comments:

  1. ਸਾਡੇ ਸਮਾਜ ਵਿਚ ਧੀਆਂ ਦਾ ਮਸਲਾ ਹਮੇਸ਼ਾਂ ਹੀ ਭਖਿਆ ਮਸਲਾ ਰਿਹਾ ਹੈ . ਬੇਰੀ ਤੇ ਧੀਆਂ ਇੱਕ ਛੋਟਾ ਜਿਹਾ ਲੇਖ ਹੈ ਲੇਕਿਨ ਇਸ ਵਿਚ ਬਹੁਤ ਕੁਛ ਛਿਪਿਆ ਹੋਇਆ ਹੈ . ਅੱਜ ਕੁਖ ਵਿਚ ਹੀ ਧੀ ਮਾਰਨ ਦੀ ਇੱਕ ਵਜਾ ਨਹੀਂ, ਵਜਾ ਬਹੁਤ ਡੂੰਗੀ ਹੈ .ਸਭ ਤੋਂ ਵੱਡੀ ਗੱਲ ਦਾਜ ਦਹੇਜ ਦਾ ਮਸਲਾ ਹੈ .ਦੂਜਾ ਮਸਲਾ, ਪੈਲੇਸਾਂ ਵਿਚ ਅੰਧ ਧੁੰਦ ਖਰਚ ਜੋ ਗਰੀਬ ਲਈ ਬਹੁਤ ਮੁਸ਼ਕਿਲ ਹੈ . ਵਿਆਹ ਤੋਂ ਬਾਅਦ ਧੀ ਸਹੁਰੇ ਘਰ ਸੁਖੀ ਰਹਿ ਸਕੇਗੀ ਜਾਂ ਨਹੀਂ .ਫਿਰ ਸਾਰੀ ਉਮਰ ਧੀ ਦੇ ਸੌਹਰਿਆਂ ਨੂੰ ਖੁਸ਼ ਰਖਣਾ ਤਾਕੀ ਧੀ ਵਸ ਸਕੇ .ਧੀ ਦੇ ਕੁੜੀਆਂ ਹੋਈ ਜਾਂ ਤਾਂ ਉਸ ਦੁਖ ਦਾ ਕੀ ਕਹਿਣਾ . ਸੌਹਰਿਆਂ ਵਲੋਂ ਨਿੱਤ ਨਿੱਤ ਦੀ ਮੰਗ, ਧੀ ਨੂੰ ਜੀਨ ਨਹੀਂ ਦਿੰਦੀ . ਜਿਸ ਤਰਾਂ ਤੁਸੀ ਲਿਖਿਆ ਹੈ ਕਿ ਧੀ ਨੂੰ ਪੜ੍ਹਾ ਕੇ ਧੀ ਗਲਤ ਰਸਤੇ ਤੇ ਜਾਣ ਲੱਗ ਪਵੇ ਤਾਂ ਫਿਰ ਕਹਿਣ ਨੂੰ ਇਹੋ ਰਹਿ ਜਾਂਦਾ ਹੈ, ਕਿ ਉਹਨੂੰ ਜਮਦੀ ਨੂੰ ਕਿਓਂ ਨਾ ਮਾਰ ਦਿੱਤਾ .

    ReplyDelete
  2. ਕੇਵਲ ਨਿਮਾਣਾ ਦਾ ਸਫ਼ਰਸਾਂਝ ਮੰਚ 'ਤੇ ਨਿੱਘ ਸੁਆਗਤ ਕਰਦੇ ਹਾਂ।
    ਬੜੇ ਹੀ ਸੰਵੇਦਨਸ਼ੀਲ ਸਾਂਝ ਪਾਈ ਹੈ। ਆਪ ਨੇ ਧੀਆਂ ਦੀ ਗੱਲ ਕੀਤੀ ਹੈ। ਬਹੁਤ ਪਿਆਰਿਆਂ ਹੁੰਦੀਆਂ ਨੇ ਧੀਆਂ ਆਪਣੇ ਮਾਪਿਆਂ ਲਈ। ਸ਼ਾਇਦ ਉਨ੍ਹਾਂ ਦੀ ਕੋਈ ਕੁਤਾਹੀ ਮਾਪਿਆਂ ਦੇ ਦਿਲ ਨੂੰ ਜ਼ਿਆਦਾ ਠੇਸ ਪਹੁੰਚਾਉਂਦੀ ਹੈ। ਧੀ ਹੋਵੇ ਜਾਂ ਪੁੱਤ ਜਦੋਂ ਮਾਪਿਆਂ ਦੇ ਕਹੇ ਦਾ ਨਿਰਾਦਰ ਕਰਦੇ ਨੇ ਤਾਂ ਮਾਪੇ ਔਖ ਮਹਿਸੂਸਦੇ ਨੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ