ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Nov 2017

ਸਿਵੇ ਦਾ ਸੇਕ(ਮਿੰਨੀ ਕਹਾਣੀ)

Image result for ਸਿਵੇ
ਸਿਵੇ 'ਚੋਂ ਉਠਦੇ ਧੂੰਏਂ ਨਾਲ਼ ਚਾਨਣ ਧੁੰਦਲਾ ਹੋ ਗਿਆ ਸੀ। ਬਲ਼ਦੇ ਸਿਵੇ ਦੀ ਤਿੜ -ਤਿੜ 'ਚ ਮੇਰੀਆਂ ਸਿਸਕੀਆਂ ਦੀ ਆਵਾਜ਼ ਕਿਧਰੇ ਗੁੰਮ ਹੋ ਰਹੀ ਸੀ। ਉਸ ਦੇ ਦਿਲ 'ਚ ਦਫ਼ਨ ਕੋਈ ਗੁੱਝਾ ਰਾਜ਼ ਅੱਜ ਏਸ ਧੂੰਏਂ ਨਾਲ ਧੂੰਆਂ ਹੋ ਗਿਆ ਸੀ। ਪਰ ਇਸ ਦੀ ਸਾਂਝ ਪਾਉਣ ਤੋਂ ਖ਼ੌਰੇ ਉਹ ਅਖ਼ੀਰ ਤੱਕ ਕਿਉਂ ਝਿਜਕਦਾ ਰਿਹਾ ?ਅੱਜ ਕਿਸੇ ਕੋਲ ਕਹਿਣ ਕਹਾਉਣ ਨੂੰ ਬਹੁਤਾ ਕੁਝ ਨਹੀਂ ਸੀ। ਤਰਲ ਅੱਖਾਂ ਨਾਲ਼ ਬਾਤਾਂ ਪਾਉਂਦੇ ਹੰਝੂਆਂ ਦੇ ਹੁੰਗਾਰੇ ਹੁਣ ਹਉਕੇ ਭਰ ਰਹੇ ਸਨ। 
ਸਿਵਾ ਹੁਣ ਬਲ ਚੁੱਕਿਆ ਸੀ ਤੇ ਪਿੰਡ ਵਾਲ਼ੇ ਵੀ ਘਰੀਂ ਪਰਤ ਰਹੇ ਸਨ। ਪਰ ਮਘਦੇ ਸਿਵੇ ਦੀ ਰਾਖ ਨੇ ਮੈਨੂੰ ਉਥੇ ਹੀ ਰੋਕ ਲਿਆ ਸੀ,"ਉਹ ਅਪਣੱਤ ਦੀ ਬੁੱਕਲ਼ 'ਚੋਂ ਨਿਕਲ ਸੱਖਣਤਾ 'ਚ ਲਿਪਟ ਕਿਉਂ ਆਪਣੇ ਵਜੂਦ ਨੂੰ ਖੁਦ ਮਾਰਦਾ ਰਿਹਾ ? ਇਸ ਗੱਲ ਦਾ ਅਹਿਸਾਸ ਉਸ ਨੂੰ ਕਦੇ ਹੋਇਆ ਹੀ ਨਹੀਂ ਸੀ ਜਾਂ ਉਹ ਸਦਾ ਹੀ ਇਸ ਨੂੰ ਮੰਨਣ ਤੋਂ ਇਨਕਾਰੀ ਰਿਹਾ। ਜ਼ਿੰਦਗੀ ਦੇ ਅੰਤਿਮ ਪੜਾਅ 'ਤੇ ਅੱਪੜ ਸ਼ਾਇਦ ਉਹ ਜੰਮ ਚੁੱਕੇ ਅੱਥਰੂ ਧੋ ਕੇ ਇਸ ਦੀ ਅਸਹਿ ਚਿਣਗ ਦੇ ਸੇਕ ਤੋਂ ਸੁਰਖ਼ਰੂ ਹੋਣ ਲਈ ਜ਼ਰੂਰ ਲੋਚਦਾ ਹੋਣੈ।"
     ਕੁਝ ਪਲਾਂ 'ਚ ਹੀ ਉਹ ਤਾਂ ਇੱਕ ਰਾਖ ਦੀ ਢੇਰੀ ਬਣ ਗਿਆ ਸੀ, "ਰਿਸ਼ਤਿਆਂ ਦੇ ਬਦਲਦੇ ਰੰਗਾਂ ਦਾ ਤਸੱਵਰ ਉਸ ਨੂੰ ਸਾਥੋਂ ਕੋਹਾਂ ਦੂਰ ਲੈ ਗਿਆ ਸੀ। ਟੁੱਟ -ਭੱਜ ਹੁੰਦੀ ਰਹੀ ਸਾਡੀਆਂ ਸਾਂਝਾ ਵਿੱਚ। ਉਹ ਤਾਂ ਉਸ ਰਿਸ਼ਤੇ ਦੀ ਹੋਂਦ ਤੋਂ ਹੀ ਮੁਨਕਰ ਹੋ ਗਿਆ ਸੀ ਜਿਸ ਨੇ ਉਸ ਦੀ ਰੂਹ ਨੂੰ ਸਿੰਜਿਆ ਤੇ ਸੰਵਾਰਿਆ ਸੀ । ਉਸ ਰਿਸ਼ਤੇ ਨੇ ਤਾਂ ਉਸ ਨੂੰ ਆਪਣੇ ਆਪੇ ਦੀ ਆਭਾ ਮੰਨਿਆ ਸੀ। ਪਰ ਉਹ ਕਦੇ ਵੀ ਉਸ ਦੇ ਸਿਦਕ ਦਾ ਹਾਣੀ ਬਣਨ ਜੋਗਾ ਕਿਉਂ ਨਾ ਹੋਇਆ?"
ਅਖ਼ੀਰਲੇ ਪਲਾਂ 'ਚ ਨਿਭਣ ਨਿਭਾਉਣ ਵਾਲੇ ਰਿਸ਼ਤਿਆਂ 'ਚ ਵੱਸਦਾ ਵੀ ਉਹ ਇੱਕਲਤਾ ਨਾਲ ਭਰਦਾ ਅੰਦਰੋਂ -ਅੰਦਰੀਂ ਘੁਲ਼ਦਾ ਰਿਹਾ। ਹਰ ਵਾਰ ਕਾਲਜਿਓਂ ਉਠਦੀ ਟੀਸ ਨੂੰ ਪਤਾ ਨਹੀਂ ਉਹ ਹੋਰ ਘੁੱਟ ਕੇ ਕਿਵੇਂ ਨੱਪਦਾ ਹੋਣੈ ? ਉਸ ਦੀ ਉਹ ਅਣਕਹੀ ਚੀਸ ਮੈਨੂੰ ਹੁਣ ਵੀ ਪੀੜ -ਪੀੜ ਕਰ ਰਹੀ ਹੈ। ਉਸ ਨੇ ਮੋਹਵੰਤਾ ਫੰਬਾ ਕਿਉਂ ਕਿਸੇ ਨੂੰ ਧਰਨ ਹੀ ਨਹੀਂ ਦਿੱਤਾ ਸੀ? ਪਰ ਘਰ ਦੀਆਂ ਤੈਹਾਂ ਹੇਠ ਉਸ ਦੀਆਂ ਸਾਂਭੀਆਂ ਅਮੁੱਲ ਯਾਦਾਂ ਉਸ ਦੇ ਤੁਰ ਜਾਣ ਤੋਂ ਬਾਦ ਰੁੱਸੇ ਹੋਏ ਪਲਾਂ ਨੂੰ ਮੋੜ ਲਿਆਈਆਂ ਨੇ । ਸਿਵੇ ਦੇ ਸੇਕ ਨੇ ਅੱਜ ਫੇਰ ਜੀਵੰਤ ਕਰ ਦਿੱਤਾ ਹੈ ਬੀਤੀ ਜ਼ਿੰਦਗੀ ਦਾ ਉਮਰਾਂ ਜਿੱਡਾ ਦਸਤਾਵੇਜ਼। ਹੁਣ ਰਾਖ ਦੀ ਢੇਰੀ ਵਿੱਚ ਲੁਪਤ ਉਸ ਦਾ ਵਜੂਦ ਗੁਆਚੇ ਅਮੁੱਲੇ ਰਿਸ਼ਤਿਆਂ ਦਾ ਸਿਰਨਾਵਾਂ ਜ਼ਰੂਰ ਲੱਭਦਾ ਹੋਣੈ। 
ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ  898 ਵਾਰ ਪੜ੍ਹੀ ਗਈ ਹੈ। 
  ਲਿੰਕ 1           ਲਿੰਕ 2

13 comments:

 1. ਬਹੁਤ ਹੀ ਵਧੀਆ ਰਚਨਾ ਹੈ ਜੀ ਜਿਸ ਦੇ ਦਿਲ ਦੀ ਮੁਰਾਦ ਪੂਰੀ ਨਾ ਹੋਵੇ ਉਹ ਹੀ ਇਹ ਪੀੜ ਸਮਝ ਸਕਦਾ ਹੈ ਪੂਰੀ ਦੁਨੀਆਂ ਤਾਂ ਕਿਸੇ ਦੇ ਵੀ ਹਿੱਸੇ ਨਹੀਂ ਆਈ

  ReplyDelete
 2. ਅਲਫਾਜ਼ ਝੂਠੇ ਪੈ ਰਹੇ ਨੇ .... ਬੱਸ ਕਹਿਣਾ ਬਹੁਤ ਕੁਝ ਚਾਹੁੰਦੀ ਹਾਂ ਪਰ ਇਹ ਸਾਥ ਨਹੀਂ ਦੇ ਰਹੇ .... ਨਿੱਘਾ ਪਿਆਰ ...

  ReplyDelete
 3. ਮੇਲ ਰੂਹਾਂ ਦਾ ਇਸ਼ਕ ਦੀ ਜੇ ਹੈ ਮਜ਼ਿਲ
  ਵਿੱਚ ਜਿਸਮਾਂ ਦੀ ਗੱਲ ਕੋਈ ਕਰਦਾ ਫਿਰ ਕਿਉਂ ?
  ਰੂਹ ਪਪੀਹੇ ਦੀ ਕਦੀ ਜੇ ਤ੍ਰਿਪਤ ਹੁੰਦੀ
  ਓਹ ਪੀਹੂ ਪੀਹੂ ਕਰ ਮਰਦਾ ਫਿਰ ਕਿਉਂ ?

  ReplyDelete
 4. ਨਿੱਘਾ ਪਿਅਾਰ

  ReplyDelete
 5. ਹਰ ਵੇਜਾਨ ਚੀਜ਼ਾਂ ਨੂੰ ਵੀ ਸੇਕ ਲਗਾ ਹੋਣਾ| ਹਰ ਰੂਹ ਨੂੰ ਟੁਬਤਾ| ਹਰ ਆਤਮਾ ਨੂੰ ਿਹਲਾਤਾ|
  *ਜੋ ਤੁਹਾਡੀ ਸੋਚ ਨੇ ਅੱਖਰਾਂ ਰਾਹੀਂ ਿਲਖ ਿਦਤਾ | ਿੲਸ ਤੋਂ ਬਾਦ ਲਫ਼ਜ਼ਾਂ ਦੀ ਘਾਟ ਮਹਿਸੂਸ ਹੁੰਦੀ ਹੈ|*
  ਤੁਸੀਂ ਕਈ ਰੂਹਾਂ ਦਾ ਿੲਕ ਸੁਮੇਲ ਹੋ| ਧੰਨਵਾਦ ਜੀ!

  ReplyDelete
 6. ਡੂਘੀਅਾਂ ਤਹਿਅਾਂ ਚ ਦੱਬੇ ਅਬੋਲ ਦਰਦ ਨੂੰ ਭਾਵਪੂਰਤ ਬੋਲਾਂ ਦੀ ਜੁਬਾਨ ਦੇਣਾਂ, ਬੇ ਮਿਸਾਲ ਹੈ ਜੀ

  ReplyDelete
 7. ਰਿਸ਼ਤੇ ਅਮੁਲ ਹਨ ਰਿਸ਼ਤਿਆ ਦੀ ਕਦਰ ਕਰੋ।

  ReplyDelete
 8. Sche Suche piayar di jo Gupt dastan hai us nu oh hi asli roop vich smaj sakega JIS TN Lgi hove gi . Oh hi es Dard nu mehsus krega .
  Sche piayar Da vichhrrna , sab to vadi sja hai

  ReplyDelete
 9. ਬਹੁਤ ਸੁੰਦਰ ਵਰਣਨ। ਕਈ ਉਲਝਣਾਂ ਜੀਵਨ ਭਰ ਅਣਸੁਲਝੀਆਂ ਹੀ ਰਹਿ ਜਾਂਦੀਆਂ ਨੇ ਤੇ ਫਿਰ
  ਆਖਰ ਵੇਲੇ ਅਜੇਹੇ ਵਿਚਾਰ ਪ੍ਰਭਾਵਿਤ ਰੂਹਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਨੇ।ਹੈ ਤੇ ਬਹੁਤ ਔਖਾ ਪਹਿਲ ਕਰਨੀ ਪਰ ਜੇ ਕਿਤੇ ਦਮ ਹੋਵੇ ਤਾਂ ਰਾਖ ਬਣਨ ਤੋਂ ਪਹਿਲਾਂ ਉਲਝਨਾਂ ਸੁਲਝ ਜਾਣ ਤੇ ਅੱਛਾ ਹੈ।

  ReplyDelete
 10. ਮੇਲ ਰੂਹਾ ਦਾ ਦਿਲਾ ਦਾ ਅਹਿਸਾਸ ਸੀ ਪਰ ਪਤਾ ਨਹੀ ਕਿਸ ਨਜਰ ਖਾ ਲਿਆ ਕਿਹਾ ਕੁਝ ਵੀ ਨਹੀ ਗਿਆ

  ReplyDelete
 11. जीवन की यह भी एक कड़वी सच्चाई है ।
  रिश्तों के तंद तोड़ने वाला कब किसी की खुशियां छीन ले कोई नही जानता ।
  ना जाने कितने घाव कितनी तड़प सिवे का सेक बन कर अंदर को राख कर देती है इन्सान के जीते जी ।
  जीवन की नश्वरता को समझने वाला कोई नेक बंदा ही रूह को टुटने तड़पने से बचा सकता है ।पर नहीं अपने अहं में घिरा वह मन की करके दिलों के टुकड़े करके ही रहता है ।बहुत दुख छलक रहा है इस दर्द भरी दासंताँ में ।अपनों की जुदाई नही भूल सकती जो अपने मन की बात न किसी से कह सके ।मन में जीवन भर की सिसकियाँ हीरह जाती है उसके अपनों में ।जब कारण पता चलता है जाने वाला कितना कुछ कहना चाहता था और उसके लिये हम कुछ नहीं कर सके ।उसे सुन नहीं सके ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ