ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Dec 2017

ਜਵਾਕ ( ਮਿੰਨੀ ਕਹਾਣੀ )

ਕਰਮ ਸਿੰਘ ਪੋਤੀ ਦੇ ਜਨਮ ਦੀ ਖ਼ਬਰ ਸੁਣਦੇ ਹੀ ਖੁਸ਼ੀ ਨਾਲ਼ ਖੀਵਾ ਹੋ ਗਿਆ ।ੳੁਸ ਨੇ ਫ਼ੈਸਲਾ ਕੀਤਾ ਕਿ ਪੂਰੇ ਚਾਵਾਂ ਨਾਲ਼ ਬੱਚੀ ਦਾ ਸਵਾਗਤ ਕੀਤਾ ਜਾਵੇਗਾ | ਅਸਲ ਵਿੱਚ ਰੱਬ ਨੇ ੳੁਸ ਨੂੰ ਦੋ ਪੁੱਤਰਾਂ ਦੀ ਹੀ ਦਾਤ ਬਖਸ਼ੀ ਸੀ , ੳੁਸ ਦੇ ਮਨ ਵਿੱਚ ਹਮੇਸ਼ਾ ਇਹ ਤਾਂਘ ਬਣੀ ਰਹੀ ਕਿ ੳੁਸ ਦੇ ਘਰ ਇੱਕ ਧੀ ਜਰੂਰ ਹੋਵੇ । ਭਾਵੇਂ ੳੁਹ ਅਾਪਣੀਅਾਂ ਦੋਹਾਂ ਨੂੰਹਾਂ ਨੂੰ ਧੀਅਾਂ ਹੀ ਮੰਨਦਾ ਸੀ ਪਰ ੳੁਸਨੂੰ ਅਸਲ ਸਬਰ ਪੋਤੀ ਦੇ ਜਨਮ ਨਾਲ ਹੀ ਅਾਇਅਾ ਸੀ ।
   ਚਾਰੇ ਪਾਸੇ ਰੌਣਕ ਹੋ ਗਈ | ਸਾਰੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ।
   ਜਦੋਂ ਕਰਮ ਸਿੰਘ ਘਰ ਦੇ ਦਰਵਾਜ਼ੇ ਮੂਹਰੇ ਨਿੰਮ ਬੰਨ੍ਹ ਰਹੀਅਾਂ ਕੁੜੀਅਾਂ ਨੂੰ ਸ਼ਗਨ ਦੇ ਰਿਹਾ ਸੀ  ਤਾਂ ਗਲੀ ਵਿੱਚੋਂ ਲੰਘੀ ਜਾਂਦੀ ਬਚਨੋ ਨੇ ਕਿਹਾ ,
" ਵਧਾਈਅਾਂ ਭਾਈ ਕਰਮ ਸਿਅਾਂ,ਰੱਬ ਜੁਅਾਕ ਨੂੰ ਲੰਬੀ ੳੁਮਰ ਲਾਵੇ, ਕੀ ਨਾਓ ਰੱਖਿਆ ਮੁੰਡੇ ਦਾ ? "
  "  ਮਾਤਾ ,ਪੋਤਾ ਨਹੀਂ ਪੋਤੀ ਹੋਈ ਐ , ਨਾਂ ਤਾਂ ਅਜੇ ਰੱਖਣਾ , " ਕਰਮ ਨੇ ੳੁਸ ਦੇ ਹੱਥ ਲੱਡੂ ਧਰਦਿਆਂ ਕਿਹਾ ।
    " ੳੁਹ ਹੋ ! ਫਿਰ ਕਾਹਤੋਂ ਅੈਵੀਂ ਅੈਹ ਲੁੰਗ ਲਾਣਾ ਲੱਗਾ ਰੌਲਾ ਪਾੳੁਂਣ , ਮੈਂ ਸੋਚਿਆ ਕਿਤੇ ਰੱਬ ਨੇ ਜਵਾਕ ਦੇ ਤਾ " 
 ਬਚਨੋ ਬੁੜ- ਬੁੜ ਕਰਦੀ ਤੁਰ ਗਈ ਕਰਮ ਸਿੰਘ ਸੋਚਣ ਲੱਗ ਪਿਆ ਕਿ ਜੇ ਮੁੰਡਾ ਹੀ ਜਵਾਕ ਹੁੰਦਾ ਫਿਰ ਕੁੜੀ ਕੀ ਹੁੰਦੀ ਅੈ ?

ਜਸਪਾਲ ਕੌਰ ਠੀਕਰੀਵਾਲ 
ਅਾਸਟਰੇਲੀਅਾ 

1 comment:

  1. ਬਹੁਤ ਹੀ ਵਧੀਅਾ ਕਹਾਣੀ... ਕਲਮ ਅਤੇ ਲੇਖਕ ਨੂੰ ਸਲਾਮ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ