ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Mar 2018

ਕੁਲੱਛਣੀ (ਮਿੰਨੀ ਕਹਾਣੀ)

Related image
ਮਾਪਿਆਂ  ਦੀ ਲਾਡਲੀ ਤੇ ਸਚਿਆਰੀ ਸੀਬੋ ਵਿਆਹ ਮਗਰੋਂ ਸਹੁਰਿਆਂ ਦੀਆਂ ਨਜ਼ਰਾਂ 'ਚ ਸਿਰਫ਼ ਕੁਲੈਹਣੀ ਤੇ ਕਲਮੂੰਹੀ ਸੀ। ਉਸ ਦੇ ਨਸੀਬਾਂ ਵਿੱਚ ਫਿੱਟ ਲਾਹਣਤਾਂ ਤੇ ਨਿਰਾਦਰ ਤੋਂ ਸਿਵਾਏ ਕਦੇ ਕੁਝ ਹੋਰ ਪੱਲੇ ਨਹੀਂ ਪਿਆ ਸੀ। ਵਰ੍ਹਿਆਂ ਬਾਦ ਅੱਜ ਅਚਾਨਕ ਉਸ ਦੇ ਨਸੀਬਾਂ ਨੂੰ ਭਾਗ ਲੱਗੇ ਸਨ। ਹੁਣੇ -ਹੁਣੇ ਮੈਂ ਜਨਮਿਆ ਸੀ ਤੇ ਮੇਰੇ ਨਾਲ਼ ਹੀ ਜਨਮੀ ਸੀ ਮੇਰੀ ਮਾਂ ਬੀਬੀ ਨਸੀਬ ਕੁਰ।ਹੁਣ ਉਸ ਦਾ ਹਰ ਕੋਹਜ ਪਤਾ ਨਹੀਂ ਕਿਵੇਂ ਸੁਹਜ ਬਣ ਗਿਆ ਸੀ ? ਭਾਗਾਂਭਰੀ ਮੇਰੀ ਮਾਂ ਤਾਂ ਜਨਮ ਲੈਂਦਿਆਂ ਹੀ ਪੂਜਣਯੋਗ ਕਹਾਉਣ ਲੱਗੀ ਸੀ ਪਰ ਸੀਬੋ ਕੁਲੱਛਣੀ ਤੇ ਬਦਕਾਰ ਬਣੀ ਸਾਰੀ ਉਮਰ ਆਪਣੇ ਨਸੀਬਾਂ ਨਾਲ ਘੁਲ਼ਦੀ ਰਹੀ। 
ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 555 ਵਾਰ ਪੜ੍ਹੀ ਗਈ ਹੈ। 
*ਮਿੰਨੀ ਕਹਾਣੀ ਸੰਗ੍ਰਹਿ 'ਚੋਂ 

1 comment:

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ