ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Jun 2018

ਝੁਕੀ ਰੀੜ੍ਹ (ਮਿੰਨੀ ਕਹਾਣੀ )ਡਾ. ਹਰਦੀਪ ਕੌਰ ਸੰਧੂ

Image result for old lady sketch

"ਬੀਬੀ ਹੁਣ ਹੋਰ ਝੁਕਣ ਦੀ ਕੋਈ ਗੁੰਜਾਇਸ਼ ਨਹੀਂ ਬਚੀ।" ਡਾਕਟਰ ਨੇ ਸਖ਼ਤ ਤਾਕੀਦ ਕਰਦਿਆਂ ਕਿਹਾ। 
"ਲਗਾਤਾਰ ਝੁਕੇ ਰਹਿਣ ਨਾਲ਼ ਰੀੜ੍ਹ ਦੀ ਹੱਡੀ ਦੇ ਮਣਕੇ ਆਪਣੀ ਜਗ੍ਹਾ ਤੋਂ ਖਿਸਕ ਗਏ ਨੇ ।" 
ਡਾਕਟਰ ਨਿਰੰਤਰ ਬੋਲੀ ਜਾ ਰਿਹਾ ਸੀ। ਪਰ ਉਸ ਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਪੇਕਿਆਂ ਤੋਂ ਲੈ ਕੇ ਸਹੁਰਿਆਂ ਤੱਕ ਉਸ ਨੇ ਝੁਕੇ ਰਹਿਣਾ ਹੀ ਤਾਂ ਸਿਖਿਆ ਸੀ। ਚਾਵਾਂ, ਸੱਧਰਾਂ ਤੇ ਉਮੰਗਾਂ ਦੇ ਨਾਲ਼ ਨਾਲ਼ ਪਤਾ ਨਹੀਂ ਉਸ ਦਾ ਕੀ ਕੁਝ ਖਿਸਕ ਗਿਆ ਸੀ ?
" ਬੀਬੀ ਹੁਣ ਹੋਰ ਕੋਈ ਹੀਲਾ ਨਹੀਂ। ਜੇ ਚਾਰ ਦਿਨ ਸੁੱਖ ਦੇ ਕੱਟਣੇ ਨੇ ਤਾਂ ਰੀੜ੍ਹ ਨੂੰ ਸਿੱਧਾ ਰੱਖਣਾ ਪਊ ।"
ਡਾਕਟਰ ਦੀ ਪਰਚੀ ਚੁੰਨੀ ਦੇ ਪੱਲੇ ਨਾਲ਼ ਬੰਨਦੀ ਉਹ ਮੂੰਹ 'ਚ ਬੁੜਬੁੜਾਉਣ ਲੱਗੀ, "ਹਰ ਪੱਲੜੇ 'ਚ ਝੁਕਦੀ ਝੁਕਦੀ ਹੁਣ   ਤੱਕ ਉਹ ਤਾਂ ਇਹ ਵੀ ਭੁੱਲ ਗਈ ਸੀ ਕਿ ਉਸ ਦੀ ਕੋਈ ਰੀੜ੍ਹ ਵੀ ਹੈ ਤੇ ਡਾਕਟਰ ਕਹਿ ਰਿਹਾ ਹੈ ਕਿ ਝੁਕਣਾ ਨਹੀਂ।"  
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ