ਕਦੇ ਖਾਲੀ ਰਹੇ ਕਾਸਾ ਕਦੇ ਸੱਤੇ ਹੀ ਖ਼ੈਰਾਂ ਨੇ,
ਇਹ ਜੀਵਨ ਇਕ ਸਮੰਦਰ ਹੈ ਖ਼ੁਸ਼ੀ ਤੇ ਗ਼ਮ ਦੋ ਲਹਿਰਾਂ ਨੇ।
ਮੇਰੇ ਤਕ ਆਣ ਪੁੱਜੀ ਹੈ ਮੇਰੀ ਹੀ ਰਾਹ ਕਰਾਂ ਮੈਂ ਕੀ,
ਕਿਸੇ ਲੇਖੇ ਨਹੀਂ ਲੱਗਾ ਸਫਰ ਕੀਤਾ ਜੋ ਪੈਰਾਂ ਨੇ।
ਮੈਂ ਅਪਣੇ ਹਾਲ 'ਤੇ ਰੋਵਾਂ ਜਿਵੇਂ ਪੰਜਾਬ ਰੋਂਦਾ ਹੈ,
ਕਿ ਦਰਿਆ ਪੰਜ ਵਗਦੇ ਨੇ ਤੇ ਸੁਕੀਆਂ ਫਿਰ ਵੀ ਨਹਿਰਾਂ ਨੇ।
ਡਰਾਵੇ ਸੁੰਨ ਗਲ਼ੀਆਂ ਦੀ ਤੇ ਬੇ ਆਬਾਦ ਨੇ ਸੱਥਾਂ ,
ਜਿਨ੍ਹਾਂ ਵਿਚ ਮੌਲਿਆ ਬਚਪਨ ਉਹ ਕਿੱਥੇ ਹੁਣ ਦੁਪਹਿਰਾਂ ਨੇ।
ਸਕੀਰੀ ਨਾਂ ਸ਼ਰੀਕਾ ਨਾ ਤੇ ਨਾ ਹੀ ਗੱਲ ਸਾਂਝਾ ਦੀ,
ਕਿ ਗੌਤਮ ਕਰ ਲਿਆ ਵਾਸਾ ਤੇਰੇ ਪਿੰਡਾਂ 'ਚ ਸ਼ਹਿਰਾਂ ਨੇ।
ਰੁਪਿੰਦਰ ਕੌਰ
ਜਲੰਧਰ
ਰੁਪਿੰਦਰ ਕੌਰ
ਜਲੰਧਰ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ