ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jun 2012

ਕਲੇਸ਼


ਕਲੇਸ਼
ਪਿੰਡ 'ਚ ਠੇਕਾ
ਸਰਕਾਰੀ ਮਿਹਰਾਂ
ਉਜੜੇ ਘਰ

***************
ਵੋਟਾਂ
ਛੰਬ ਭੱਠੀਆਂ
ਨੇਤਾ ਅੱਗ-ਬਬੂਲਾ
ਵੋਟਾਂ ਸਿਰ ਤੇ 
***************                                                                     
ਤੰਬਾਕੂ                                                                                                       
ਖੇਤ ਪੰਜਾਬੀ
ਨਿੱਸਰਦਾ ਤੰਬਾਕੂ
ਸਿੰਜੇ ਬਿਹਾਰੀ
***********************
ਵੰਡ
ਚੁਟਕੀ ਮੌਜੀ
ਹਥੇਲੀ 'ਤੇ ਜਰਦਾ
ਤਨ ਬਾਗ਼ ਹੈ


ਭੂਪਿੰਦਰ ਸਿੰਘ
ਨਿਊਯਾਰਕ 

8 comments:

  1. ਮਾਣਯੋਗ ਭੈਣ ਜੀ,
    ਸਤਿ ਸ਼੍ਰੀ ਅਕਾਲ,

    ਮੇਰੀ ਇਹ ਨਿਮਾਣੀ ਜਹੀ ਕੋਸ਼ਿਸ਼ ਨੂੰ ਇਜ਼ਤ ਦੇਣ ਲਈ ਦਿਲੋਂ ਧੰਨਵਾਦ ਹੈ। ਮੇਰੀ ਦਿਲੀ ਤਮੰਨਾ ਹੈ ਕਿ ਮੇਰੇ ਦੁਆਰਾ ਰਚੇ ਹਾਇਕੂ ਸਦਾ ਹੀ ਸਮਾਜਿਕ ਬੁਰਾਈਆਂ ਨੂੰ ਉਘੇੜ ਕੇ ਉਨ੍ਹਾਂ ਤੇ ਕਿੰਤੂ ਕਰਦੇ ਰਹਿਣ ਅਤੇ ਨਸ਼ਿਆਂ ਦੀ ਲਾਹਨਤ ਨੇ ਅੱਜ ਜੋ ਪੰਜਾਬ ਦੀ ਦੁਰਦਸ਼ਾ ਕੀਤੀ ਹੈ ਉਹ ਖਤਮ ਹੋ ਜਾਵੇ ਅਤੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਮੁੜ ਆਪਣੀਆਂ ਲੀਹਾਂ ਤੇ ਆ ਜਾਣ। ਫਿਰ ਵੀ ਆਲੋਚਨਾ ਤੋਂ ਬਿਨਾਂ ਆਪਣੀਆਂ ਇਹ ਰਚਨਾਵਾਂ ਆਧੂਰੀਆਂ ਸਮਝਾਂਗਾ।

    ਧੰਨਵਾਦ ਅਤੇ ਆਦਰ ਸਹਿਤ

    ਭੂਪਿੰਦਰ।

    ReplyDelete
  2. सारे हाइकु एक से बढ कर एक हैं। भुपिन्दर जी को बधाई।

    ReplyDelete
  3. ਹਰਦੀਪ ਜੀ, ਪੰਜਾਬੀ ਵਿਚ ਤੁਹਾਡਾ ਇਹ ਉੱਦਮ ਪ੍ਰੰਸਸਾ ਜੋਗ ਹੈ... ਇਸ ਨਾਲ ਪੰਜਾਬੀ ਵਿਚ ਲਿਖੇ ਜਾ ਰਹੇ ਹਾਇਕੂ ਨੂੰ ਇਕ ਦਿਸ਼ਾ ਤੇ ਸੇਧ ਮਿਲੇਗੀ, ਮੈਨੂੰ ਉਮੀਦ ਹੈ. ਹਿੰਦੀ ਵਿਚ ਤਾਂ ਤੁਸੀਂ ਬਹੁਤ ਕੁਝ ਕਰ ਹੀ ਰਹੇ ਹੋ, ਆਪਣੀ ਮਾਂ-ਬੋਲੀ ਲਈ ਵੀ ਜੋ ਫਰਜ਼ ਬਣਦਾ ਹੈ, ਉਹ ਤੁਸੀਂ ਪੂਰਾ ਕਰ ਰਹੇ ਹੋ... ਮੇਰੀਆਂ ਸ਼ੁਭ ਕਾਮਨਾਵਾਂ !

    ReplyDelete
  4. ਪਿੰਡ 'ਚ ਠੇਕਾ
    ਸਰਕਾਰੀ ਮਿਹਰਾਂ
    ਉਜੜੇ ਘਰ
    -सच का बखान करता हाइकु ।

    ReplyDelete
  5. ਹਾਯਿਕੂ ਕਿਰਪਾਨ ਬਰਗੇ ਤੀਖ਼ੇ ਚ ਸਚਾਯੀ ਬਯਾਨ ਕਰਦੇ ਹੋਏ ਬੇਮਿਸ਼ਾਲ ਹਨ ....ਆਣ ਵਾਲੇ ਦਿਹਾੜੇ ਕਿਵੇਂ ਹੋਣਗੇ ,ਪਿਛਾਨ ਕਰਦਾ ਹੋਯਾ ਸਿਰਜਨ ...ਮੁਬਾਰਕਾ ਜੀ /

    ReplyDelete
  6. ਵੀਰ ਭੂਪਿੰਦਰ ਦੇ ਸਾਰੇ ਹਾਇਕੁ ਸਮਾਜਿਕ ਬੁਰਾਈਆਂ ਨੂੰ ਦਰਸਾਉਂਦੇ ਹਨ।
    ਘੱਟ ਸ਼ਬਦਾਂ 'ਚ ਵੱਡੀ ਗੱਲ ਕਹਿ ਦੇਣਾ ਹੀ ਹਾਇਕੁ ਦਾ ਕਮਾਲ ਹੈ।
    ਬਹੁਤ ਵਧਾਈ!

    ਵਰਿੰਦਰਜੀਤ

    ReplyDelete
  7. ਸਚ ਹੀ ਆਪ ਜੀ ਨੇ ਨਸ਼ੇਆਂ ਤੇ ਵਿਅੰਗ ਕਸ ਕੇ ਜੋ ਸਮਾਜਿਕ ਬੁਰਾਈ ਨੂੰ ਸਾਹਿਤ ਦੇ ਸ਼ੀਸ਼ੇ ਚ ਦਿਖਾਉਣ ਦੀ ਕੋਸ਼ਿਸ਼ ਕੀਤੀ, ਕਾਬਿਲ-ਏ ਤਾਰੀਫ਼ ਹੈ.
    ਪ੍ਰੋਫ਼. ਦਵਿੰਦਰ ਸਿਧੂ
    ਦੌਧਰ

    ReplyDelete
  8. This comment has been removed by the author.

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ