ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Jul 2012

ਕਾਸ਼ੀ ਜਾਂ ਕਾਬਾ

ਹਿੰਦੀ ਤੋਂ ਅਨੁਵਾਦ ਕੀਤੇ ਹਾਇਕੁ*
1.
ਪੱਕੇ ਅੰਬ ਤੋਂ
ਸਹਿਜ ਰਸ ਚੋਏ
ਹਾਇਕੁ ਓਹੀ
2.
ਅਜਾਣਾ ਰਾਹ
ਤੁਰੇ ਚੱਲੋ ਦੀਵਾ ਲੈ                                                    
ਆਪਣਾ ਰੱਥ                                                                                          
3.
ਦੀਪ ਮੋਹ ਦਾ
ਹਰ ਘਰ 'ਚ ਜਲ਼ੇ
ਹਨ੍ਹੇਰਾ ਟਲ਼ੇ
4.
ਹਨ੍ਹੇਰਾ ਹਟਾ
ਉਗਾਵਾਂਗੇ ਸੂਰਜ
ਹਰ ਵਿਹੜੇ
5.
ਦੀਪ ਜਲ਼ਾਓ
ਜੋ ਭਟਕੇ ਰਾਹ ਤੋਂ
ਰਾਹ ਦਿਖਾਓ
6.
ਮੋਹ ਕਰਜ਼ਾ
ਕਦੇ ਉਤਰਿਆ ਨਾ
ਵੱਧਦਾ ਜਾਵੇ
7.
ਕਾਸ਼ੀ ਜਾਂ ਕਾਬਾ
ਹੰਝੂਆਂ ਦੀ ਜੱਗ 'ਚ
ਇੱਕੋ ਹੀ ਭਾਸ਼ਾ
8.
ਕੰਡੇ ਜੋ ਮਿਲ਼ੇ
ਜੀਵਨ ਦੇ ਗੁਲਾਬ
ਓਥੇ ਹੀ ਖਿੜੇ
9.
ਆਲ੍ਹਣਾ ਖਾਲੀ
ਚਿੜੀ ਉਦਾਸ ਬੈਠੀ
ਮੁੜੇ ਨਾ ਬੱਚੇ
10.
ਚੁੰਝ 'ਚ ਚੋਗਾ
ਤੱਕਦੀ ਚਾਰੇ ਪਾਸੇ
ਬੇਚੈਨ ਅੱਖਾਂ 

ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
ਨਵੀਂ ਦਿੱਲੀ 
* ਇਹ ਹਾਇਕੁ  ਮੇਰੇ ਸਾਤ ਜਨਮ-2011 'ਚੋਂ ਲਏ ਗਏ ਹਨ।
 ਅਨੁਵਾਦ ਕਰਤਾ- ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤਲ 35 ਵਾਰ ਖੋਲ੍ਹ ਕੇ ਵੇਖੀ ਗਈ। 

6 comments:

 1. some paragraphs are written beautifully and go deep into heart

  ReplyDelete
 2. हिंदी हाइकु का बहुत ही सुन्दर मौलिक सा पंजाबी अनुवाद। बधाई आपको…

  ReplyDelete
 3. ਰਾਮੇਸ਼ਵਰ ਭਾਈ ਸਾਹਿਬ ਦੇ ਹਾਇਕੁ ਪੰਜਾਬੀ 'ਚ ਪੜ੍ਹ ਕੇ ਬਹੁਤ ਚੰਗਾ ਲੱਗਾ। ਸਾਰੇ ਹਾਇਕੁ ਬਹੁਤ ਹੀ ਡੂੰਘੇ ਵਿਚਾਰ ਤੇ ਉੱਚੀ ਸੋਚ ਨੂੰ ਦਰਸਾਉਂਦੇ ਹਨ। ਹਰ ਹਾਇਕੁ ਦੀ ਸ਼ਲਾਘਾ ਕਰਨੀ ਬਣਦੀ ਹੈ। ਇਹ ਹਾੲਕੁ ਤਾਂ ਬਸ ਕਮਾਲ ਹੈ.....
  ਕਾਸ਼ੀ ਜਾਂ ਕਾਬਾ
  ਹੰਝੂਆਂ ਦੀ ਜੱਗ'ਚ
  ਇੱਕੋ ਹੀ ਭਾਸ਼ਾ
  ਪੰਜਾਬੀ ਅਨੁਵਾਦ ਬਹੁਤ ਵਧੀਆ ਕੀਤਾ ਗਿਆ ਹੈ।
  ਬਹੁਤ-ਵਧਾਈ !
  ਵਰਿੰਦਰਜੀਤ

  ReplyDelete
 4. ਮਾਣਯੋਗ ਹਿੰਮਾਂਸ਼ੂ ਜੀ,
  ਆਪਜੀ ਦੇ ਹਾਇਕੁ ਪੰਜਾਬੀ 'ਚ ਪੜ੍ਹ ਕੇ ਬਹੁਤ ਚੰਗਾ ਲੱਗਾ। ਹੁਣ ਤੱਕ ਤਾਂ ਆਪ ਜੀ ਦੇ ਹਾਇਕੁ ਹਿੰਦੀ 'ਚ ਪੜ੍ਹੇ ਸਨ। ਇਹਨਾਂ ਦਾ ਪੰਜਾਬੀ 'ਚ ਮੌਲਿਕ ਅਨੁਵਾਦ ਦਿਲ ਨੂੰ ਟੁੰਬ ਗਿਆ, ਜਿਸ ਲਈ ਛੋਟੀ ਭੈਣ ਹਰਦੀਪ ਵਧਾਈ ਦੀ ਪਾਤਰ ਹੈ।
  ਸਾਰੇ ਹਾਇਕੁ ਇੱਕ ਤੋਂ ਇੱਕ ਵੱਧ ਕੇ ਹਨ।ਇੱਕ ਦੀ ਤਾਰੀਫ਼ ਕੀਤੀ ਦੂਜੇ ਹਾਇਕੁਆਂ ਨਾਲ਼ ਬੇਇਨਸਾਫ਼ੀ ਹੋਵੇਗੀ। ਪਰ ਫੇਰ ਵੀ ਇਹਨਾਂ ਹਾਇਕੁਆਂ ਨੇ ਬਹੁਤ ਪ੍ਰਭਾਵਿਤ ਕੀਤਾ......
  ਮੋਹ ਕਰਜ਼ਾ
  ਕਦੇ ਉਤਰਿਆ ਨਾ
  ਵੱਧਦਾ ਜਾਵੇ
  **********
  ਹਨ੍ਹੇਰਾ ਹਟਾ
  ਉਗਾਵਾਂਗੇ ਸੂਰਜ
  ਹਰ ਵਿਹੜੇ
  **********
  ਚੁੰਝ 'ਚ ਚੋਗਾ
  ਤੱਕਦੀ ਚਾਰੇ ਪਾਸੇ
  ਬੇਚੈਨ ਅੱਖਾਂ
  ***********
  ਬਹੁਤ-ਬਹੁਤ ਵਧਾਈ!

  ਪ੍ਰੋ. ਦਵਿੰਦਰ ਕੌਰ ਸਿੱਧੂ
  ਦੌਧਰ-ਮੋਗਾ

  ReplyDelete
 5. Dear Himanshu ji,

  All of your haiku represent deep thoughts though very simple to understnad. The entire picture pop up in mind upon reading, immidiately.Congratulations.

  ਅਤਿ ਸੂਖਮ ਭਾਵ ਵਾਲੇ ਹੋਣ ਦੇ ਬਾਵਜੂਦ ਵੀ ਸਾਰੇ ਹੀ ਹਾਇਕੂ ਬਹੁਤ ਸਰਲ ਹਨ। ਪੜਦਿਆਂ ਸਾਰ ਹੀ ਸਾਰੀ ਦੀ ਸਾਰੀ ਤਸਵੀਰ ਇਕਦਮ ਸਾਹਮਣੇ ਆ ਜਾਂਦੀ ਹੈ। ਹਿਮਾਂਸ਼ੂ ਜੀ ਨੂੰ ਬਹੁਤ-ਬਹੁਤ ਵਧਾਈ।

  ਭੂਪਿੰਦਰ ਨਿਉਯਾਰਕ।

  ReplyDelete
 6. Anonymous13.8.12

  ਬਹੁਤ ਹੀ ਖੂਬਸੂਰਤ ਹਾਇਕੂ.........

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ