ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Jul 2012

ਧਰਤ ਤ੍ਰੇਹੀ

ਅੰਤਾਂ ਦੀ ਪੈ ਰਹੀ ਗਰਮੀ 'ਚ ਜਿਉਣਾ ਮੁਹਾਲ ਹੋ ਜਾਂਦਾ ਹੈ। ਗਰਮੀ ਦਾ ਕਹਿਰ ਜਾਰੀ ਹੈ ਤੇ ਹਾਇਕੁ ਕਲਮ ਵੀ ਇੰਝ ਬੋਲੀ ਹੈ।
1.
ਅੱਗ ਵਰਦੀ
ਰੁੱਖ ਹਰਿਆ ਨਾਹੀ
ਛਾਵਾਂ ਗੁੰਮੀਆਂ
2.
ਤੇਰੇ ਕਜ਼ਲੇ 'ਚੋਂ
ਨੀ ਝੋਨਾ ਲਾਉਂਦੀਏ
ਸਾਵਣ ਦਿੱਸੇ
3.
ਧਰਤ ਤ੍ਰੇਹੀ
ਝੋਲ਼ੀ ਖਾਲੀ ਕਾਮੇ ਦੀ
ਰੱਬਾ ਮੀਂਹ ਦੇ
4
ਰੁੱਖ ਛਤਰੀ
ਗਰਮੀ 'ਚ ਕੰਮ ਦੀ
ਰੱਖ ਸਾਂਭ ਕੇ
5.
ਧਰਤ ਤ੍ਰੇਹੀ
ਚੂਕੇ ਪਈ ਪਾਣੀ ਨੂੰ
ਚਿੜੀ ਰੰਗੀਲੀ

ਪ੍ਰੋ. ਦਵਿੰਦਰ ਕੌਰ ਸਿੱਧੂ
ਦੌਧਰ-ਮੋਗਾ 

4 comments:

 1. ਤੇਰੇ ਕਜ਼ਲੇ 'ਚੋਂ
  ਨੀ ਝੋਨਾ ਲਾਉਂਦੀਏ
  ਸਾਵਣ ਦਿੱਸੇ
  ਭੈਣ ਜੀ ਦਵਿੰਦਰ ਦਾ ਇਹ ਹਾਇਕੂ ਪੜ੍ਹ ਕੇ ਕੁਝ ਉਹ ਯਾਦ ਆਈਆਂ ਜੋ ਦਿਲ ਨੂੰ ਟੁੰਬ ਗਈਆਂ। ...ਕੱਧੂ ਦਾ ਪਾਣੀ,ਸ਼ਾਹ-ਵੇਲੇ ਦਾ ਚਾਅ,ਉਪਰੋਂ ਪੈਂਦੀ ਧੁੱਪ ਅਤੇ ਪਾਣੀ ਵਿਚਲਾ ਸੇਕ,ਬਾਪੂ ਦੀ ਹੱਲਾ-ਸ਼ੇਰੀ,ਖੇਤ ਵਿੱਚਲੀਆਂ ਸ਼ਰਾਰਤਾਂ (ਇਕ ਦੂਜੇ ਨੂੰ ਕੱਧੂ ਦੀ ਮਿੱਟੀ ਨਾਲ ਲਬੇੜਨਾ),ਫਿਰ ਭੱਤਾ ਲੈ ਕੇ ਆਈ ਬੇਬੇ ਦੀਆਂ ਗਾਲਾਂ ਆਦਿ।
  ਆਪਜੀ ਨੂੰ ਵਧਾਈ।

  ਭੂਪਿੰਦਰ।

  ReplyDelete
 2. दविन्दर जी कमाल कर दिती। सारे हाइकु बहुत चन्गे लगे।

  ReplyDelete
 3. your poetry has appealing effect

  ReplyDelete
 4. ਰੱਬਾ ਮੀਂਹ ਦੇ -जैसी मनोरम शब्दावली में की गई मेघों के लिए पुकार । गर्मी की तुनकमिज़ाज़ी , सबका बहुर सहज चित्रण किया गया है । दविन्दर बहन को बहुत बधाई ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ