ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Jul 2012

ਬਿਜਲੀ ਗੁੱਲ


ਅੱਜਕੱਲ ਪੰਜਾਬ 'ਚ ਪੈਂਦੀਆਂ ਤਪਦੀਆਂ ਧੁੱਪਾਂ ਨੇ ਆਲ਼ਾ-ਦੁਆਲ਼ਾ ਝੁਲਸਾ ਦਿੱਤਾ ਹੈ। ਏਸੇ ਗਰਮੀ ਦੀ ਰੁੱਤ ਨੂੰ ਬਿਆਨਦੇ ਨੇ ਇਹ ਕੁਝ ਹਾਇਕੁ।
1.
ਉੱਚਾ ਉੱਡਦਾ
ਬਾਰਿਸ਼ ਨੂੰ ਆਇਆ
ਬਬੀਹਾ ਬੋਲੇ

 2.

ਮੱਥੇ ਪਸੀਨਾ
ਮੋਢੇ ਉੱਪਰ ਕਹੀ
ਬਿਜਲੀ ਗੁੱਲ

 3.

ਕੁਲਫ਼ੀ ਲਓ
ਕੁਲਫ਼ੀ ਵਾਲਾ ਭਾਈ
ਜੇਬ ਚ ਧੇਲੀ

 4.

ਪਿੰਡ ਦਾ ਸੂਆ
ਸਿਖਰ ਦੁਪਹਿਰੇ
ਮਾਰਦੇ ਛਾਲਾਂ

 5.

ਦਾਜ ਬਣਾਵੇ
ਸਹੇਲੀਆਂ ਚ ਬੈਠੀ
ਬੁਣਦੀ ਪੱਖੀ

ਭੂਪਿੰਦਰ ਸਿੰਘ
(ਨਿਊਯਾਰਕ)

3 comments:

 1. ਸਾਰੇ ਹਾਇਕੁ ਬਹੁਤ ਵਧੀਆ ਹਨ | ਪਰ ਇਸ ਹਾਇਕੁ ਨੇ ਤਾਂ ਰੰਗ ਹੀ ਬੰਨਤਾ .......
  ਪਿੰਡ ਦਾ ਸੂਆ
  ਸਿਖਰ ਦੁਪਹਿਰੇ
  ਮਾਰਦੇ ਛਾਲਾਂ

  ਸੁਆਦ ਆ ਗਿਆ ਪੜ੍ਹ ਕੇ !
  ਵਰਿੰਦਰਜੀਤ

  ReplyDelete
 2. ਦਾਜ ਬਣਾਵੇ
  ਸਹੇਲੀਆਂ ‘ਚ ਬੈਠੀ
  ਬੁਣਦੀ ਪੱਖੀ
  ਪੁਰਾਤਨ ਪੰਜਾਬ ਦੀ ਬਹੁਤ ਸੋਹਣੀ ਝਲਕ ਪੇਸ਼ ਕਰਦਾ ਹਾਇਕੁ ਬਹੁਤ ਕੁਝ ਕਹਿ ਗਿਆ।
  ਵਧਾਈ !

  ਪ੍ਰੋ.ਦਵਿੰਦਰ ਕੌਰ ਸਿੱਧੂ

  ReplyDelete
 3. ਸਾਰੇ ਹਾਇਕੁ ਸ਼ਲਾਘਾਯੋਗ ਹਨ। ਗਰਮੀ ਦੀ ਰੁੱਤ ਦਾ ਬਹੁਤ ਹੀ ਵਧੀਆ ਤਰੀਕੇ ਨਾਲ਼ ਹਾਇਕੁ ਵਿੱਚ ਚਿੱਤਰਣ ਕੀਤਾ ਹੈ। ਕਿਤੇ ਬਬੀਹਾ ਮੀਂਹ ਨੂੰ ਤਰਸ ਰਿਹਾ ਹੈ ਤੇ ਕਿਤੇ ਬਿਜਲੀ ਕੱਟ ਬਾਰੇ ਗੱਲ ਕੀਤੀ ਹੈ। ਕੁਲਫ਼ੀ ਵਾਲ਼ੇ ਭਾਈ ਦਾ ਹੋਕਾ ਵੀ ਸੁਣਿਆ। ਪਿੰਡ ਦੇ ਸੂਏ ਦਾ ਨਜ਼ਾਰਾ ਵੀ ਵੇਖਿਆ ਤੇ ਪੁਰਾਣੇ ਪਿੰਡ ਵੀ ਵੇਖਿਆ ਜਿੱਥੇ ਦਾਜ ਲਈ ਪੱਖੀ ਬੁਣੀ ਜਾ ਰਹੀ ਹੈ।
  ਵਧੀਆ ਲੇਖਣ ਲਈ ਵਧਾਈ !

  ਹਰਦੀਪ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ