ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Jul 2012

ਮੀਂਹ ਜੋ ਵਰ੍ਹੇ

1.
ਪਿੱਤ ਮਰਦੀ
ਮੀਂਹ ਵਿੱਚ ਨਹਾ ਕੇ
ਕਹਿੰਦੀ ਬੇਬੇ
2.
ਮੀਂਹ ਜੋ ਵਰ੍ਹੇ
ਸਾਰਾ ਦਿਨ ਨਹਾ ਕੇ
ਚਾਅ ਨਾ ਲਹੇ
3.
ਮੁੱਕੀ ਉਡੀਕ
ਦੁੱਖ ਟੁੱਟੇ ਕਿਸਾਨਾਂ
ਵਰ੍ਹਿਆ ਮੀਂਹ 
4.
ਯਾਦ ਨੇ ਦਿਨ
ਮੀਂਹ ਵਿੱਚ ਭੱਜਦੇ 
ਫੜ੍ਹ ਨਿੱਕਰ













5.
ਖੇਡਣ ਬੱਚੇ
ਛੱਡਣ ਵਿੱਚ ਪਾਣੀ
ਬਣਾ ਕਿਸ਼ਤੀ
















ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)

4 comments:

  1. ਪਿੱਤ ਮਰਦੀ
    ਮੀਂਹ ਵਿੱਚ ਨਹਾ ਕੇ
    ਕਹਿੰਦੀ ਬੇਬੇ........ਬਹੁਤ ਖੂਬ ਵਰਿੰਦਰਜੀਤ। ਬੇਬੇ ਕਈ ਵਾਰ ਡਾਂਗੂ ਵੀ ਫੇਰਦੀ ਹੁੰਦੀ ਸੀ।
    ਵਧੀਆ ਹਾਇਗਾ ਦੇ ਲਈ ਵੀ ਵਧਾਈ।

    ਭੂਪਿੰਦਰ।

    ReplyDelete
  2. भाई वरिन्दर जी के हाइकु और हाइगा सभी सुन्दर हैं चौथे हाइगा का कोई जवाब नहीं । बहुत सहज । बचपन की यादों में ले गया ।

    ReplyDelete
  3. nice , rains have also arrived in haiku

    ReplyDelete
  4. ਸਾਰੇ ਹਾਇਕੁ ਬਹੁਤ ਵਧੀਆ ਨੇ। ਬਹੁਤ ਸਾਰੇ ਰੰਗ ਵੇਖੇ ਤੇਰੇ ਹਾਇਕੁ 'ਚ। ਬਚਪਨ 'ਚ ਲੈ ਗਏ ਤੇਰੇ ਹਾਇਕੁ। ਚਿਰਾਂ ਤੋਂ ਭੁੱਲੀ ਹੋਈ ਪਿੱਤ ਯਾਦ ਆਈ।ਸਭ ਤੋਂ ਵਧੀਆ ਲੱਗਾ ਮੀਂਹ 'ਚ ਨਿੱਕਰ ਫੜ੍ਹ ਕੇ ਭੱਜਣਾ ਤੇ ਕਿਸ਼ਤੀਆਂ ਬਣਾ ਕੇ ਖੇਡਣਾ ।
    ਦੂਜੇ ਪਾਸੇ ਤੇਰਾ ਇੱਕ ਹਾਇਕੁ ਗੰਭੀਰ ਗੱਲ ਵੀ ਕਹਿ ਗਿਆ.... ਚਾਹੇ ਖੇਤੀ ਅੱਜਕੱਲ ਮੀਂਹਾਂ 'ਤੇ ਨਿਰਭਰ ਨਹੀਂ ਪਰ ਫੇਰ ਵੀ ਮੀਂਹ ਦੀ ਲੋੜ ਤਾਂ ਫੇਰ ਵੀ ਬਹੁਤ ਹੁੰਦੀ ਹੈ ਤੇ ਕਿਸਾਨਾਂ ਨੂੰ ਏਸ ਦੀ ਉਡੀਕ ਹੁੰਦੀ ਹੈ।
    ਵਧੀਆ ਲੇਖਣ ਲਈ ਵਧਾਈ !
    ਤੇਰੀ ਭੈਣ
    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ