ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Jul 2012

ਧੁੱਪ ਬਾਲੜੀ

1.
ਆਥਣ ਵੇਲੇ
ਮੇਰੇ ਵੇਹੜੇ ਖੇਡੇ
ਧੁੱਪ ਬਾਲੜੀ


2. 
ਮਾਵਾਂ - ਧੀਆਂ ਨੇ
ਬੈਠ ਦੁਖ ਫਰੋਲੇ
ਕੰਬੀ ਧਰਤੀ .


 3.
ਤੇਰੀਆਂ ਯਾਦਾਂ
ਕਦੇ ਨਾ ਵੇਖਦੀਆਂ
ਵੇਲਾ-ਕੁਵੇਲਾ


 4.
ਯਾਦ ਸੁਹਾਣੀ
ਜਦ ਵੀ ਆਵੇ ਤੇਰੀ
ਜੱਗ  ਨੂੰ ਭੁੱਲਾਂ


  ਸੁਭਾਸ਼ ਨੀਰਵ
(ਨਵੀਂ ਦਿੱਲੀ )

4 comments:

 1. भाई नीरव जी के ये हाइकु बहुत प्रभावशाली हैं, मन को स्पर्श कर जाते हैं ।

  ReplyDelete
 2. ਡਾ.ਸ਼ਿਆਮ ਸੁੰਦਰ ਦੀਪਤੀ ਜੀ ਨੇ ਈ-ਮੇਲ ਰਾਹੀਂ ਸੁਨੇਹਾ ਭੇਜਿਆ.....
  ਸ਼ੁਭਾਸ਼ ਨੀਰਵ ਦੇ ਚਾਰੇ ਹਾਇਕੁ ਹੀ ਭਾਵਪੂਰਤ ਹਨ। ਮੇਰੇ ਵਲੋਂ ਨੀਰਵ ਜੀ ਨੂੰ ਅਤੇ ਤੁਹਾਨੂੰ ਮੁਬਾਰਕਾਂ ਅਜਿਹੇ ਹਾਇਕੁ ਪੜ੍ਹਵਾਉਣ ਲਈ ।
  ਡਾ.ਦੀਪਤੀ

  ReplyDelete
 3. ਤੇਰੀਆਂ ਯਾਦਾਂ
  ਕਦੇ ਨਾ ਵੇਖਦੀਆਂ
  ਵੇਲਾ-ਕੁਵੇਲਾ

  ਸੱਚ ਕਿਹਾ ਸ਼ੁਭਾਸ਼ ਨੀਰਵ ਜੀ ਹੁਰਾਂ ਕਿ ਕਿਸੇ ਪਿਆਰੇ ਦੀ ਯਾਦ ਕਦੇ ਵੀ ਆ ਸਕਦੀ ਹੈ। ਯਾਦ ਦਾ ਕੋਈ ਵੇਲਾ ਨਹੀਂ ਹੁੰਦਾ। ਬਸ ਮਨ ਦੀਆਂ ਅੱਖਾਂ ਖੁੱਲਣ ਦੀ ਦੇਰ ਹੁੰਦੀ ਹੈ। ਪੁਰਾਣੇ ਜਮਾਨਿਆਂ(ਕਿਤੇ-ਕਿਤੇ ਹੁਣ ਵੀ)ਵਿਚ ਜਿਵੇਂ ਕਿਸੇ ਸਾਧੂ-ਮਹਾਤਮਾਂ ਦੀ ਦਿੱਬ-ਦ੍ਰਿਸ਼ਟੀ ਭਵਿੱਖ ਦਾ ਗਿਆਨ ਕਰਾਉਂਦੀ ਸੀ ਉਂਜ ਹੀ ਕੋਈ ਯਾਦ ਵੀ ਭੂਤਕਾਲ ਵਿਚ ਝਾਕਣ ਲਈ ਇਕ ਆਮ ਮਨੂੱਖ ਦੀ ਦਿੱਬ-ਦ੍ਰਿਸ਼ਟੀ ਹੀ ਹੈ। ਜਿਸ ਵਿਚ ਕਈ ਹੱਢ ਬੀਤੀਆਂ ਅੱਖਾਂ ਸਾਹਮਣੇ ਹੂਬਹੂ ਵਾਪਰ ਰਹੀਆਂ ਹੁੰਦੀਆਂ ਹਨ।

  ਆਪ ਜੀ ਨੂੰ ਵਧਾਈ। ਉਮੀਦ ਹੈ ਆਪ ਦੇ ਹੋਰ ਹਾਇਕੁ ਪੜ੍ਹਨ ਨੂੰ ਮਿਲਣਗੇ ਜੀ।

  ਭੂਪਿੰਦਰ।

  ReplyDelete
 4. ਹਿਮਾੰਸ਼ੁ ਜੀ, ਦੀਪ੍ਤੀ ਜੀ ਅਤੇ ਭੁਪਿੰਦਰ ਜੀ, ਆਪ ਦਾ ਬੜਾ ਸ਼ੁਕ੍ਰ ਗੁਜ਼ਾਰ ਹਾਂ, ਏਸ ਹੱਲਾ ਸ਼ੇਰੀ ਲਈ. ਮੈਂ ਪੰਜਾਬੀ ਵਿਚ ਹਾਇਕੂ ਅਜੇ ਸ਼ੁਰੂ ਹੀ ਕੀਤੇ ਹਨ. ਪਰ ਆਪਦੀ ਇਹ ਹੱਲਾਸ਼ੇਰੀ ਮੈਨੂੰ ਹੋਰ ਚੰਗਾ ਲਿਖਣ ਲਈ ਪ੍ਰੇਰਿਤ ਕਰੇਗੀ... ਆਪ ਸਭ ਦਾ ਧੰਨਵਾਦ.
  ਸੁਭਾਸ਼ ਨੀਰਵ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ