ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Aug 2012

ਆਜ਼ਾਦੀ ਬਨਾਮ ਸੰਨ ਸੰਤਾਲ਼ੀ - 3

ਹਾਇਕੁ ਲੋਕ ਮੰਚ 'ਤੇ ਆਜ਼ਾਦੀ ਹਫ਼ਤੇ ਦਾ ਅੱਜ ਤੀਜਾ ਦਿਨ ਹੈ। 15 ਅਗਸਤ 1947 ਦੀ ਸ਼ੁੱਭ ਘੜੀ ਜਦੋਂ ਦੇਸ਼ ਆਜ਼ਾਦ ਹੋਇਆ।
ਆਜ਼ਾਦੀ-ਆਜ਼ਾਦੀ-ਆਜ਼ਾਦੀ
ਕਿੰਨਾ ਸੋਹਣਾ ਅਹਿਸਾਸ ਹੈ
ਫੁੱਲਾਂ ਦੇ ਟਹਿਕਣ ਵਰਗਾ........
ਇਹ ਅਹਿਸਾਸ ਹੋਣ ਤੋਂ ਪਹਿਲਾਂ ਹੀ ਪੰਜਾਬ 'ਚ ਫਿਰਕੁਪੁਣੇ ਦੀ ਜ਼ਹਿਰ ਨੇ ਖੂਨ ਦੀ ਹੋਲੀ ਖੇਡੀ। ਪਾਪਾ ਜੀ ਦੇ ਦੱਸਣ ਮੁਤਾਬਿਕ 3 ਅਗਸਤ 1947 ਦੀ ਸਵੇਰ ਕਹਿਰ ਦੀ ਬਰਬਾਦੀ ਲੈ ਕੇ ਆਈ। ਪਾਪਾ ਜੀ ਵਰਗੇ ਲੋਕ ਜਿਨ੍ਹਾਂ ਸਭ ਅੱਖੀਂ ਵੇਖਿਆ ਤੇ ਤਨ ਮਨ 'ਤੇ ਝੱਲਿਆ। ਗੱਡੀ ਵਿੱਚ ਲਾਸ਼ਾਂ ਨਾਲ਼ ਲਾਸ਼ ਬਣ ਕੇ ਇਧਰਲੇ ਪੰਜਾਬ ਬਹੁੜੇ, ਸਭ ਯਾਦ ਕਰਕੇ ਅੱਜ ਵੀ ਅੱਖਾਂ ਵਿੱਚੋਂ ਅੱਥਰੂ ਟਪਕਦੇ ਨੇ।ਹੌਲ ਪੈਂਦੇ ਨੇ । ਜ਼ਖਮ ਇੰਨੇ ਗਹਿਰੇ ਨੇ ਕਿ ਚਸਕ ਪੈਂਦੀ ਹੈ।ਪਰ ਸਾਂਦਲ ਬਾਰ ਤੋਂ ਆਏ ਇਨ੍ਹਾਂ ਲੋਕਾਂ ਨੂੰ ਰੱਬ ਨੇ ਬਹੁਤ ਵੱਡਾ ਸਬਰ ਬਖਸ਼ਿਆ ਹੋਇਆ ਹੈ ।ਹੌਲ ਪੈਂਦੇ ਨੇ ਤਾਂ ਸਬਰ-ਸਿਦਕ ਨਾਲ਼ ਜਰਦੇ ਰਹੇ ਨੇ। ਵਤਨ ਛੱਡਣ ਦਾ ਉਦਰੇਵਾਂ ਉਨ੍ਹਾਂ ਦੀ ਹਰ ਗੱਲ 'ਚੋਂ ਚਸਕਦਾ ਹੈ।
ਸਾਡੇ ਹਾਇਕੁ ਕਵੀਆਂ ਦਾ ਇਸ ਬਾਰੇ ਕੀ ਕਹਿਣਾ ਹੈ ? ਪੜ੍ਹਦੇ ਰਹਿਣਾ।
ਪ੍ਰੋ. ਦਵਿੰਦਰ ਕੌਰ ਸਿੱਧੂ 

1.
ਸੰਨ ਸੰਤਾਲ਼ੀ
ਬਟਵਾਰੇ ਦੇ ਦਿਨ
ਵੰਡੇ ਵਿਹੜੇ

2.
ਵਿਛੜੇ ਯਾਰ
ਲੁੱਕ-ਲੁੱਕ ਰੋਇਆ
ਸਾਂਝਾ ਪਿਆਰ

3.
ਘਾਤਕ ਵਾਰ
ਮੱਚੀ ਸੀ ਹਾਹਾਕਾਰ
ਸਾਂਦਲ ਬਾਰ

4.
 ਘਰ ਉੱਜੜੇ
ਲੋਕਾਂ ਦੀ ਬਰਬਾਦੀ
ਕੇਹੀ ਆਜ਼ਾਦੀ

5.
ਭੂਤਰੇ ਲੋਕ
ਵੱਡ-ਟੁੱਕ ਕਰਨ
ਗੁਲਾਮ ਸੋਚ

6.
ਪੰਛੀ ਉੱਡਿਆ
ਸਰਹੱਦ ਤੋਂ ਪਾਰ
ਟੱਪਿਆ ਤਾਰ

ਡਾ. ਹਰਦੀਪ ਕੌਰ ਸੰਧੂ
(ਬਰਨਾਲਾ-ਸਿਡਨੀ)

4 comments:

  1. ्सभी हाइकु बहुत भावपूर्ण और सार्थक हैं ।

    ReplyDelete
  2. ਭੂਤਰੇ ਲੋਕ
    ਵੱਡ-ਟੁੱਕ ਕਰਨ
    ਗੁਲਾਮ ਸੋਚ
    ਉਸ ਸਮੇਂ ਦੀ ਸੱਚਾਈ ਬਿਆਨ ਕਰਦਾ ਹਾਇਕੁ। ਇਸ ਸੋਚ ਦਾ ਅੰਸ਼ ਅਜੇ ਵੀ ਕਿਤੇ-ਕਿਤੇ ਮਿਲ ਜਾਂਦਾ ਹੈ। ਪਰ ਨਵੀਂ ਸੋਚ ਦੇ ਪੈਦਾ ਹੋਣ ਨਾਲ ਇਕ ਨਵੇਂ ਸਮਾਜ ਦੀ ਸਿਰਜਣਾ ਵੀ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੋਵੇਗੀ।
    ਹਾਇਕੁ ਲੋਕ ਨਵੀਆਂ ਸਿਖਰਾਂ ਸ਼ੋਹ ਰਿਹਾ ਹੈ। ਸਾਰੇ ਪਰਿਵਾਰ ਨੂੰ ਵਧਾਈ।

    ReplyDelete
  3. Anonymous16.8.12



    ਸੰਨ ਸੰਤਾਲ਼ੀ
    ਬਟਵਾਰੇ ਦੇ ਦਿਨ
    ਵੰਡੇ ਵਿਹੜੇ

    ਘਰ ਉੱਜੜੇ
    ਲੋਕਾਂ ਦੀ ਬਰਬਾਦੀ
    ਕੇਹੀ ਆਜ਼ਾਦੀ

    ਬਹੁਤ ਹੀ ਵਧੀਆ ਹਾਇਕੁ.....

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ