ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Aug 2012

ਆਜ਼ਾਦੀ ਬਨਾਮ ਸੰਨ ਸੰਤਾਲੀ - 2

ਹਾਇਕੁ-ਲੋਕ ਮੰਚ 'ਤੇ ਅਸੀਂ  13 ਅਗਸਤ ਤੋਂ 19 ਅਗਸਤ ਤੱਕ 'ਆਜ਼ਾਦੀ ਹਫ਼ਤਾ' ਮਨਾ ਰਹੇ ਹਾਂ। ਅੱਜ ਦੀ ਤਾਰੀਖ 'ਚ " ਆਜ਼ਾਦੀ" ਹਰ ਇੱਕ ਲਈ ਵੱਖੋ-ਵੱਖਰੇ ਮਾਅਨੇ ਰੱਖਦੀ ਹੈ।
ਆਜ਼ਾਦੀ-ਆਜ਼ਾਦੀ-ਆਜ਼ਾਦੀ
ਕਿੰਨਾ ਖੁਸ਼ੀ ਭਰਿਆ ਖਿਆਲ ਹੈ
ਪੌਣਾਂ ਦੇ ਮਹਿਕਣ ਵਰਗਾ.......
ਆਜ਼ਾਦੀ ਦਾ ਇਹ ਅਹਿਸਾਸ ਹੋਣ ਤੋਂ ਪਹਿਲਾਂ ਹੀ ਫਿਰਕੁਪੁਣੇ ਦੀ  ਅੱਗ 'ਚ ਕੁੱਲ  ਪੰਜਾਬ ਆ ਗਿਆ ਤੇ ਪੰਜਾਬੀ  ਮਾਂ ਭੂਮੀ ਵੰਡੀ ਗਈ । ਮੇਰੀ ਸਰ-ਜ਼ਮੀਨ ਜਦੋਂ ਪਾਟੀ ਤਾਂ ਅਸੀਂ ਲੁੱਟੇ ਗਏ ।ਮਾਂ ਦੇ ਟੋਟੇ ਕਰ , ਆਪਣੀ ਝੱਗੀ ਫੂਕ ਲੋਕਾਂ ਨੂੰ ਤਮਾਸ਼ਾ ਦਿਖਾਇਆ ।
ਸਾਡੇ ਹਾਇਕੁ ਕਵੀਆਂ ਦਾ ਆਜ਼ਾਦੀ ਬਾਰੇ ਕੀ ਖਿਆਲ ਹੈ ? ਆਉਂਦੇ ਦਿਨਾਂ 'ਚ ਪੜ੍ਹਦੇ ਰਹਿਣਾ।
ਪ੍ਰੋ. ਦਵਿੰਦਰ ਕੌਰ ਸਿੱਧੂ

1.
ਕੇਹੀ ਆਜ਼ਾਦੀ  
ਨੇਤਾ ਭਰਦੇ ਪੇਟ
ਭੁੱਖੇ ਨੇ ਲੋਕ

2.
ਵੰਡ ਕੇ ਦੇਸ਼
ਅੰਗਰੇਜ਼ਾਂ ਦੇ ਸਿਰ
ਮੜ੍ਹਿਆ ਦੋਸ਼

3.
ਖਿੱਚ ਲਕੀਰ
ਘੜਿਆ ਨਵਾਂ ਦੇਸ਼
ਬੇਘਰ ਲੋਕ

4.
ਖੇਡੀ ਸੀ ਚਾਲ
ਭਰਕੇ ਨਫ਼ਰਤ
ਦੋ ਕੌਮਾਂ ਵਿੱਚ

ਵਰਿੰਦਰਜੀਤ  ਸਿੰਘ ਬਰਾੜ
(ਬਰਨਾਲਾ )
ਨੋਟ: ਇਹ ਪੋਸਟ ਹੁਣ ਤੱਕ 43 ਵਾਰ ਖੋਲ੍ਹ ਕੇ ਪੜ੍ਹੀ ਗਈ ।

6 comments:

 1. Anonymous14.8.12

  ਖਿੱਚ ਲਕੀਰ
  ਘੜਿਆ ਨਵਾਂ ਦੇਸ਼
  ਬੇਘਰ ਲੋਕ

  ਬਹੁਤ ਖੂਬ ਵਰਿੰਦਰਜੀਤ ਜੀ

  ReplyDelete
 2. ਬਹੁਤ ਵਧੀਆ ਵਰਿੰਦਰਜੀਤ ਜੀ

  ReplyDelete
 3. ਸੁਖਵਿੰਦਰ ਜੀ, ਕਮਲ ਜੀ ਤੇ ਭੂਪਿੰਦਰ ਜੀ,
  ਹਾਇਕੁ ਪਸੰਦ ਕਰਨ ਲਈ ਤੇ ਹੌਸਲਾ ਅਫ਼ਜਾਈ ਲਈ ਬਹੁਤ-ਬਹੁਤ ਧੰਨਵਾਦ !

  ਵਰਿੰਦਰਜੀਤ

  ReplyDelete
 4. ਜਨਮੇਜਾ ਸਿੰਘ ਜੌਹਲ ਹੁਰਾਂ ਨੇ ਮੇਲ ਰਾਹੀਂ ਸੁਨੇਹਾ ਭੇਜਦਿਆਂ ਇਸ ਹਾਇਕੁ ਨੂੰ ਸਲ਼ਾਹਿਆ ਹੈ ।

  ਵੰਡ ਕੇ ਦੇਸ਼
  ਅੰਗਰੇਜ਼ਾਂ ਦੇ ਸਿਰ
  ਮੜ੍ਹਿਆ ਦੋਸ਼
  very good

  ਜਨਮੇਜਾ ਸਿੰਘ ਜੌਹਲ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ