ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Aug 2012

ਆਜ਼ਾਦੀ ਬਨਾਮ ਸੰਨ ਸੰਤਾਲ਼ੀ -1

ਹਾਇਕੁ-ਲੋਕ ਮੰਚ 'ਤੇ ਅਸੀਂ  13 ਅਗਸਤ ਤੋਂ 19 ਅਗਸਤ ਤੱਕ 'ਆਜ਼ਾਦੀ ਹਫ਼ਤਾ' ਮਨਾ ਰਹੇ ਹਾਂ। ਅੱਜ ਦੀ ਤਾਰੀਖ 'ਚ " ਆਜ਼ਾਦੀ" ਹਰ ਇੱਕ ਲਈ ਵੱਖੋ-ਵੱਖਰੇ ਮਾਅਨੇ ਰੱਖਦੀ ਹੈ। ਭਾਰਤ 'ਚ ਜਿੱਥੇ ਬੱਚਿਆਂ ਲਈ ਇਹ ਮਹਿਜ਼ ਇੱਕ ਛੁੱਟੀ ਦਾ ਦਿਨ ਹੈ ਓਥੇ ਸਰਕਾਰੀ ਕਰਮਚਾਰੀ ਮੂੰਹ ਜਿਹਾ ਲਟਕਾ ਕੇ ਆਜ਼ਾਦੀ ਦਿਵਸ ਮਨਾਉਂਦੇ ਹਨ ਕਿਓਂ ਜੋ ਉਹਨਾਂ ਦੀ ਛੁੱਟੀ ਖਰਾਬ ਹੋ ਜਾਂਦੀ ਹੈ। 
ਆਜ਼ਾਦੀ-ਆਜ਼ਾਦੀ-ਆਜ਼ਾਦੀ
ਕਿੰਨਾ ਖੁਸ਼ੀ ਭਰਿਆ ਖਿਆਲ ਹੈ
ਪੰਛੀਆਂ ਦੇ ਚਹਿਕਣ ਵਰਗਾ.......
'ਆਜ਼ਾਦੀ' ਸ਼ਬਦ ਛੋਟੀ ਉਮਰੇ ਹੀ ਸਾਡੇ ਜ਼ਹਿਨ 'ਚ ਘਰ ਕਰ ਗਿਆ ਸੀ, ਜਦੋਂ ਸਰਾਭੇ ਤੇ ਭਗਤ ਸਿੰਘ ਬਾਰੇ ਨਜ਼ਮਾਂ ਪੜ੍ਹਦੇ ਤੇ ਉਨ੍ਹਾਂ ਨੂੰ ਸਜਦੇ ਕਰਦੇ ਨਹੀਂ ਥੱਕੀਦਾ ਸੀ। ਬੜਾ ਕੁਝ ਸੁਣਦੇ ਰਹੇ ਹਾਂ ਕਿ ਆਜ਼ਾਦੀ ਬੜੇ ਮਹਿੰਗੇ ਭਾਅ ਖਰੀਦੀ  ਹੈ। ਅਨੇਕਾਂ ਜਾਨਾਂ ਦੀਆਂ ਅਹੂਤੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਹੈ। 
ਸਾਡੇ ਹਾਇਕੁ ਕਵੀਆਂ ਦਾ ਆਜ਼ਾਦੀ ਬਾਰੇ ਕੀ ਖਿਆਲ ਹੈ ? ਆਉਂਦੇ ਦਿਨਾਂ 'ਚ ਪੜ੍ਹਦੇ ਰਹਿਣਾ।
ਪ੍ਰੋ. ਦਵਿੰਦਰ ਕੌਰ ਸਿੱਧੂ ਤੇ ਡਾ. ਹਰਦੀਪ ਕੌਰ ਸੰਧੂ 


1.
ਸੁੱਕਿਆ ਰੁੱਖ
ਸਹਿਮ ਗਏ ਪੰਛੀ
ਸੰਨ ਸੰਤਾਲੀ

2.
ਵਿਚਾਲ਼ੇ ਤਾਰ
ਵਿੱਛੜ ਗਏ ਯਾਰ
ਸੰਨ ਸੰਤਾਲੀ

3.
ਕੱਟ ਕੇ ਪਰ
ਆਖਦੇ ਨੇ ਸ਼ਿਕਾਰੀ
ਭਰੋ ਉਡਾਣ

4.
ਹੋਏ ਅਜ਼ਾਦ
ਰੋਵਣ ਪੰਜ-ਆਬ
ਦਿਲ ਉਦਾਸ

5.
ਦੋ-ਦੋ ਪੰਜਾਬ
ਮਾਂ ਬੋਲੀ ਗਰੀਬੜੀ
ਹਾਏ ਓ ਰੱਬਾ

ਬਾਜਵਾ ਸੁਖਵਿੰਦਰ
ਪਿੰਡ-ਮਹਿਮਦ ਪੁਰ
ਜ਼ਿਲਾ-ਪਟਿਆਲਾ
ਨੋਟ: ਇਹ ਪੋਸਟ ਹੁਣ ਤੱਕ 95 ਵਾਰ ਖੋਲ੍ਹ ਕੇ ਪੜ੍ਹੀ ਗਈ ।

7 comments:

 1. ਦੋ-ਦੋ ਪੰਜਾਬ
  ਮਾਂ ਬੋਲੀ ਗਰੀਬੜੀ
  ਹਾਏ ਓ ਰੱਬਾ
  ਆਪ ਜੀ ਦੇ ਸਾਰੇ ਹਾਇਕੁ ਕਮਾਲ ਦੇ ਹਨ। ਪਰ ਇਹ ਹਾਇਕੁ ਬਹੁਤ ਹੀ ਸਮੇਂ ਦਾ ਹਾਣੀ ਲੱਗਾ। ਆਪ ਨੂੰ ਵਧਾਈ ਹੈ। ਉਮੀਦ ਹੈ ਆਪ ਸਭ ਦੀਆਂ ਕੋਸ਼ਿਸ਼ਾਂ ਨਾਲ ਆਉਣ ਵਾਲੇ ਸਮੇਂ ਵਿਚ ਅੰਤਰਰਾਸਟਰੀ ਪੱਧਰ ਤੇ ਇਹ ਇਕ ਅਮੀਰ ਭਾਸ਼ਾ ਬਣ ਕੇ ਉਭਰੇਗੀ। ਬਸ,ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ।

  ReplyDelete
 2. ਸੁੱਕਿਆ ਰੁੱਖ
  ਸਹਿਮ ਗਏ ਪੰਛੀ
  ਸੰਨ ਸੰਤਾਲੀ
  ਬਹੁਤ ਹੀ ਵਧੀਆ ਸੁਖਵਿੰਦਰ ਬਾਜਵਾ

  ReplyDelete
 3. Anonymous15.8.12

  dukhdi farhi nabaj,koi nai lafz....bajwa saab.......kya baat

  ReplyDelete
 4. Anonymous16.8.12

  ਦਿਲਜੋਧ ਜੀ,ਮਨਦੀਪ ਜੀ, ਭੂਪਿੰਦਰ ਜੀ ਤੇ ਕਮਲ ਜੀ
  ਹਾਇਕੁ ਪਸੰਦ ਕਰਨ ਲਈ ਤੇ ਹੌਸਲਾ ਅਫ਼ਜਾਈ ਲਈ
  ਆਪ ਸੱਭਨਾਂ ਦਾ ਬਹੁਤ-ਬਹੁਤ ਧੰਨਵਾਦ ਜੀ !

  ReplyDelete
  Replies
  1. Anonymous18.8.12

   bahut vadiya ji

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ