ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਬਹੁਤ ਬਹੁਤ ਸ਼ੁਕਰੀਆ ਹਰਦੀਪ ਜੀ ......
ReplyDelete'ਜੀ ' ਇਸ ਕਰਕੇ ਕੀ ਸੰਪਾਦਕ ਹਮੇਸਾ ਰਚਨਾਕਾਰ ਤੋਂ ਵੱਡਾ ਹੁੰਦਾ ਹੈ ....
ਤੇ ਤੁਸੀਂ ਇਕ ਇਜ੍ਜ਼ਾਤਦਾਰ ਪੋਸਟ ਤੇ ਬੈਠੇ ਹੋ .....
ਹਰਕੀਰਤ ਭੈਣ,
ReplyDeleteਹਾਇਕੁ-ਲੋਕ ਨਾਲ਼ ਸਾਂਝ ਬਨਾਉਣ ਲਈ ਬਹੁਤ-ਬਹੁਤ ਸ਼ੁਕਰੀਆ। ਅਸਾਮ 'ਚ ਬੈਠ ਕੇ ਪੰਜਾਬੀ ਮੰਚ ਨਾਲ਼ ਜੁੜਨਾ ਬਹੁਤ ਚੰਗਾ ਲੱਗਾ। ਵੈਸੇ ਹੈਰਾਨੀ ਨਹੀਂ ....ਕਿਉਂ ਜੋ ਪੰਜਾਬੀਆਂ ਦੀ ਫਿਤਰਤ ਹੈ ਕਿ ਉਹ ਪੰਜਾਬੀ ਨੂੰ ਜਿਉਂਦਾ ਰੱਖਣ ਲਈ ਕੰਮ ਕਰਦੇ ਹੀ ਰਹਿੰਦੇ ਹਨ। ਇਹੀ ਫਿਤਰਤ ਹਰਕੀਰਤ ਨੂੰ ਹਾਇਕੁ-ਲੋਕ ਲੈ ਆਈ। ਭਾਵੇਂ ਓਸ ਦੇ ਆਵਦੇ ਹਿੰਦੀ ਬਲਾਗਾਂ ਦੇ ਨਾਲ਼-ਨਾਲ਼ ਪੰਜਾਬੀ ਬਲਾਗ ਵੀ ਹਨ। ਪਰ ਹਾਇਕੁ ਜਗਤ ਨਾਲ਼ ਹੁਣੇ-ਹੁਣੇ ਜੁੜੀ ਹੈ....ਪਹਿਲਾਂ ਹਿੰਦੀ ਹਾਇਕੁ ਤੇ ਹੁਣ ਪੰਜਾਬੀ ਹਾਇਕੁ ।
ਸੰਪਾਦਕ ਵੀ ਰਚਨਾਕਾਰ ਹੀ ਤਾਂ ਹੈ...ਬੱਸ ਫ਼ਰਕ ਐਨਾ ਹੀ ਹੈ ਕਿ ਓਹ ਮੰਚ ਦਾ ਸੰਚਾਲਨ ਕਰਦਾ ਹੈ ਜਦੋਂ ਬਾਕੀ ਸਾਰੇ ਰਚਨਾਕਾਰ ਆਪਣੀ-ਆਪਣੀ ਗੱਲ ਕਹਿਣ ਆਉਂਦੇ ਨੇ। ਇਸ ਪੱਖੋਂ ਅਸੀਂ ਸਾਰੇ ਬਰਾਬਰ ਹੀ ਹਾਂ। ਪਾਠਕਾਂ ਤੇ ਰਚਨਾਕਾਰ ਸਾਥੀਆਂ ਦਾ ਮਿਲ਼ਦਾ ਪਿਆਰ ਹਰ ਦਿਨ ਨੂੰ ਨੱਕੋ-ਨੱਕ ਭਰ ਦਿੰਦਾ ਹੈ ਤੇ ਏਹੀ ਪਿਆਰ ਹੀ ਤਾਂ ਹੈ ਜੇ ਅਸੀਂ ਏਸ ਜੱਗ 'ਤੇ ਕਮਾ ਲਿਆ ਸਮਝੋ ਦੁਨੀਆਂ ਦੀ ਸਾਰੀ ਦੌਲਤ ਸਾਡੀ ਝੋਲ਼ੀ ਪੈ ਗਈ।
ਵਿਛੜੇ ਮੇਲੇ
ਜ਼ਿੰਦਗੀ ਦੇ ਵਿਹੜੇ
ਲੁਕਣ ਮੀਚੀ
ਮੇਲੇ 'ਚ ਵਿਛੜੇ ਅਸੀਂ ਹਾਇਕੁ ਲੋਕ 'ਤੇ ਆ ਮਿਲ਼ੇ।
ਹਰਦੀਪ
ਹਰਦੀਪ ਜੀ ਤੁਸੀਂ ਵੀ ਤੇ ਇਤਨੀ ਦੁਰ ਬੈਠ ਪੰਜਾਬੀ ਨੂੰ ਜਿਉਂਦਾ ਰਖਿਆ ਹੈ ....
Deleteਮੈਂ ਤੇ ਪੰਜਾਬੀ ਘਰੇ ਸਿਖੀ ...ਬੜੀ ਭੈਣ ਦੇ ਖ਼ਤ ਪੜਨ ਵਾਸਤੇ ਉਹ ਪੰਜਾਬ ਮਾਮੇਆਂ ਕੋਲ ਰਿਹਾ ਕਰਦੀ ਸੀ ....
ਤੇ ਫੇਰ ਨਾਨਕ ਸਿੰਘ ਦੇ ਨਾਵਲਾਂ ਦਾ ਚਾਹ ਚੜ ਗਿਆ ....
ਖੂਬਸੂਰਤ ਜੀ।
ReplyDeleteinteresting ideas
ReplyDeleteਖੂਬਸੂਰਤ ਹਾਇਕੁ.......
ReplyDelete