ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Aug 2012

ਦਾਦੀ ਦੀ ਬਾਤ

1
ਚਿੱਟੇ ਵਰਕੇ 
ਚੁੱਪਚਾਪ  ਤੇ ਸ਼ਾਂਤ 

ਕਾਲੇ ਕੂਕਦੇ


2
ਦਾਦੀ ਦੀ ਬਾਤ 
ਟੀ ਵੀ ਨੇ ਖੋਹ ਲਈ 
ਮਿੱਠੀ ਸੁਗਾਤ 



 ਅੱਖਾਂ ਦੇ ਹੰਝੂ   
ਜਦ ਵੀ ਛਲਕਣ 
ਖੁਰਦੇ ਗਮ



ਸੱਸ ਕੁਪੱਤੀ 
ਨੂੰਹ  ਨਹੀਂ ਕਹਿੰਦੀ 
ਵੱਖ ਰਹਿੰਦੀ 


5
ਪਾਣੀ ਦੇਵਤਾ
ਬੰਦ ਬੋਤਲ ਵਿਚ 
ਥਾਂ ਥਾਂ ਵਿਕਦਾ   


ਹਰਭਜਨ ਸਿੰਘ ਖੇਮਕਰਨੀ
( ਅੰਮ੍ਰਿਤਸਰ )

7 comments:

  1. बड़ भाई खेमकरनी जी लघुकथा की नई पीढ़ी को आगे बढ़ा चुके हैं। हाइकु -रचना में भी आपकी निखरी हुई प्रतिभा सामने आई है । इससे पंजाबी हाइकु oक बल मिलेगा aऽपके सभी हाइकु दिल को छू लेते हैं। आपको और कुशल सम्पादक हरदीप जी को बधाई !

    ReplyDelete
  2. ਪਾਣੀ ਦੇਵਤਾ
    ਬੰਦ ਬੋਤਲ ਵਿਚ
    ਥਾਂ ਥਾਂ ਵਿਕਦਾ

    ਬਹੁਤ ਵਧੀਆ ਰਚਨਾ।

    ReplyDelete
  3. ਦਾਦੀ ਦੀ ਬਾਤ
    ਟੀ ਵੀ ਨੇ ਖੋਹ ਲਈ
    ਮਿੱਠੀ ਸੁਗਾਤ

    ਖੇਮ੍ਕਰਨੀ ਜੀ ਨੂੰ ਬਹੁਤ ਬਹੁਤ ਵਧਾਈ ...
    ਅਛੇ ਹਾਇਕੂ ਨੇ ....!!

    ReplyDelete
  4. Anonymous28.8.12

    ਖੂਬਸੂਰਤ........

    ReplyDelete
  5. हरभजन खेमकरनी जी के इन पंजाबी हाइकुओं ने मन मोह लिया…बहुत सुन्दर और सटीक हाइकु हैं…अगर पंजाबी में ऐसे सुन्दर और सटीक हाइकु लिखे जाते रहे तो आने वाले समय में पंजाबी हाइकु पंजाबी कविता में अपना पुख्ता स्थान बना लेगा…

    ReplyDelete
  6. ਹਰਭਜਨ ਜੀ ਏਸ ਸਦੀ ਦੇ ਸ਼ੁਰੂ ਵਿਚ ਹੀ ਜਿਥੇ ਏਨੀ ਤਰੱਕੀ ਹੋਈ ਹੈ ਮੰਦੇ ਭਾਗਾਂ ਨੂੰ ਅਸੀਂ ਬਹੁਤ ਕੁਛ ਖੋਇਆ ਵੀ ਹੈ. ਆਪ ਦੇ ਹਾਇਕੂ ਬੜੇ ਭਾਵਪੂਰਤ ਅਤੇ ਵਿਚਾਰਸ਼ੀਲ ਹਨ. ਹੋਰ ਰਚਨਾ ਦੀ ਉਡੀਕ ਵਿਚ - ਦਵਿੰਦਰ ਸਿਧੂ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ