ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Sep 2012

ਗੀਤ ਦਰਦੀ

ਡਾ. ਭਗਵਤ ਸ਼ਰਣ ਅਗਰਵਾਲ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ | ਆਪ ਹਿੰਦੀ ਹਾਇਕੁ ਜਗਤ ਦੇ ਇੱਕ ਮਹਾਨ ਹਸਤਾਖਰ ਹਨ ਤੇ ਉਹਨਾਂ ਦਾ ਹਾਇਕੁ ਦੇ ਪ੍ਰਸਾਰ ਲਈ ਯੋਗਦਾਨ ਸ਼ਲਾਘਾਯੋਗ ਹੈ | ਆਪ ਨੇ 'ਹਾਇਕੁ -ਭਾਰਤੀ ' (ਤਿਮਾਹੀ ) ਦਾ ਸੰਪਾਦਨ ਕਰਕੇ  ਭਾਰਤੀ ਹਾਇਕੁਕਾਰਾਂ ਨੂੰ ਇੱਕ ਅਜਿਹਾ ਮੰਚ ਦਿੱਤਾ ਜਿੱਥੇ ਹਰ ਨਵੇਂ-ਪੁਰਾਣੇ ਹਾਇਕੁਕਾਰ ਦਾ  ਖੁੱਲ੍ਹੇ ਦਿਲ ਨਾਲ ਸੁਆਗਤ ਹੋਇਆ | 'ਹਾਇਕੁ ਭਾਰਤੀ'  ਵਿੱਚ  ਮਹਿਲਾ ਹਾਇਕੁਕਾਰਾਂ 'ਤੇ ਵੱਖਰੇ  ਅੰਕ ਕੱਢੇ ਗਏ ਜੋ  ਬਾਅਦ 'ਚ "ਹਾਇਕੁ ਕਵਿਤਾ ਮੇਂ ਹਿੰਦੀ ਕਵਿਤਰੀਆਂ ਦੀ ਸਾਧਨਾ"  ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ | 2009 ਵਿੱਚ ਆਪ ਨੇ ਹਾਇਕੁ - ਕਾਵਿ ਵਿਸ਼ਵਕੋਸ਼ ( Encyclopaedia of Haiku Poetry ) ਦਾ ਸੰਪਾਦਨ ਕੀਤਾ ਜੋ ਆਪਣੀ ਕਿਸਮ ਦਾ ਅਜਿਹਾ ਪਹਿਲਾ ਵਿਸ਼ਵਕੋਸ਼ ਹੈ | ਇਸ ਵਿੱਚ ਦੁਨੀਆਂ ਭਰ ਦੇ ਪ੍ਰਸਿੱ ਹਾਇਕੁਕਾਰਾਂ ਦੇ ਵਿਚਾਰਾਂ ਸਾਹਿਤ ਉਨ੍ਹਾਂ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹਿੰਦੀ ਤੋਂ ਇਲਾਵਾ ਹੋਰ ਭਾਸ਼ਾਵਾਂ (ਪੰਜਾਬੀ, ਜਪਾਨੀ ਆਦਿ) ਦੇ ਹਿੰਦੀ ਤੇ ਅੰਗਰੇਜ਼ੀ ਹਾਇਕੁ ਅਨੁਵਾਦ , 72 ਹਾਇਕੁ ਵੈਬ ਸਾਈਟ, ਰਸਾਲਿਆਂ ਤੇ ਹੋਰ ਸੰਸਥਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ| ਹਾਇਕੁ ਦੇ ਪਿਛੋਕੜ ਸਬੰਧੀ ਤੇ ਤਾਂਕਾ ਸ਼ੈਲੀ ਬਾਰੇ ਹੋਰ ਵਧੇਰੇ ਜਾਣਕਾਰੀ ਵੀ ਇਸ ਕੋਸ਼ 'ਚ ਉਪਲੱਬਧ ਹੈ | 
ਅੱਜ ਹਾਇਕੁ ਲੋਕ ਡਾ. ਅਗਰਵਾਲ ਜੀ ਦੇ ਹਾਇਕੁ ਆਪਣੇ ਪਾਠਕਾਂ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਿਹਾ ਹੈ | 

1.

ਥੋੜਾ ਰਿਸ਼ਤਾ 
ਮੇਰੀ ਤਨਹਾਈ ਦਾ 
ਤੇਰੇ ਨਾਲ ਵੀ 

2.
ਯਾਦਾਂ ਦੇ ਪਲ 
ਕੌੜਾ -ਮਿੱਠਾ ਸੁਆਦ 
ਗੀਤ ਦਰਦੀ 

3.
ਛਾਈ ਹੈ ਘਟਾ 
ਕਮਲਾਂ  ਦੀ ਖੁਸ਼ਬੂ 
ਕੀ ਉਹ ਆਏ ?

4.
ਤ੍ਰੇਲ ਭਿੱਜੜੀ
ਕਮਲ ਦੀ ਪੰਖੜੀ 
ਅਜਿਹੀ ਕਦੇ 

5.
ਇੱਕਲਾਪਣ
ਫੈਲਿਆ ਮਾਰੂਥਲ 
ਚਮਕੀ ਯਾਦ 

6.
ਮੀਂਹ ਦੀ ਹਵਾ
ਪਰਤ ਯਾਦ ਪੰਨੇ
ਕਿਸਨੂੰ ਲੱਭੇ ?

(ਟੁਕੜੇ-ਟੁਕੜੇ ਅਕਾਸ਼ - 1987 'ਚੋਂ ਧੰਨਵਾਦ ਸਹਿਤ)

ਡਾ. ਭਗਵਤ ਸ਼ਰਣ ਅਗਰਵਾਲ਼

(ਅਨੁਵਾਦ- ਡਾ.ਹਰਦੀਪ ਕੌਰ ਸੰਧੂ)4 comments:

 1. ਛਾਈ ਹੈ ਘਟਾ
  ਕਮਲਾਂ ਦੀ ਖੁਸ਼ਬੂ
  ਕੀ ਉਹ ਆਏ ? छाई है घटा / कमलाँ दी खुशबू/ की उह आए । तथा ਇੱਕਲਾਪਣ
  ਫੈਲਿਆ ਮਾਰੂਥਲ
  ਚਮਕੀ ਯਾਦ -इकलापन / फैलिआ मारुथल / चमकी याद ।
  बहन ऽअपका अनुवाद केवल भावानुवाद नहीं वरन एकदम सटीक अनुवाद है बिल्कुल मूल जैसा । सारे ही अनुवाद लाजवाब हैं । आपने सचमुच दोनों भाषा वालों का दिल जीत लिया है ।

  ReplyDelete
 2. Anonymous11.9.12

  ਛਾਈ ਹੈ ਘਟਾ
  ਕਮਲਾਂ ਦੀ ਖੁਸ਼ਬੂ
  ਕੀ ਉਹ ਆਏ ?

  ਖੂਬਸੂਰਤ.........

  ReplyDelete
 3. ਥੋੜਾ ਰਿਸ਼ਤਾ
  ਮੇਰੀ ਤਨਹਾਈ ਦਾ
  ਤੇਰੇ ਨਾਲ ਵੀ
  ਬਹੁਤ ਖੂਬਸੂਰਤ ਹਾਇਕੁ।

  ReplyDelete
 4. ਛਾਈ ਹੈ ਘਟਾ
  ਕਮਲਾਂ ਦੀ ਖੁਸ਼ਬੂ
  ਕੀ ਉਹ ਆਏ ?

  ਹਰਦੀਪ ਜੀ ਬਹੁਤ ਸੋਹਿਣਾ ਅਨੁਵਾਦ ਹੋਇਆ ਹੈ ਵਧਾਈ ....!!

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ