ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Sep 2012

ਬੰਨ੍ਹੇਰੇ 'ਤੇ ਕਾਂ

1.
ਮੀਂਹ ਹਟਿਆ 
ਪਾਵੇ ਅੱਗ ਦਾ ਰੌਲਾ
ਬੰਨ੍ਹੇਰੇ 'ਤੇ
ਕਾਂ
2.
ਕੈਨੇਡਾ ਜਾਣੈ
ਦੌਲਤ ਕਮਾਏਂਗਾ
ਧੁਖਦੈ ਸਿਵਾ
3.
ਘੁੰਡ ਕੱਢਿਆ
ਹਲ ਡੱਕ ਕੇ ਵੇਖੇ
ਹਿਜੜਾ ਜਾਵੇ

4.
ਧੀ ਮਾਂ ਨੂੰ ਰੋਵੇ
ਜਲੇਬੀਆਂ ਪੱਕਣ
ਹੱਸਣ ਪੁੱਤ

5.
ਠੇਕੇ ਮੁਹਰੇ
ਨਿੰਦੇ ਸ਼ਰਾਬੀਆਂ ਨੂੰ
ਹਿਲੋਰੇ ਖਾਵੇ

ਰਣਜੀਤ ਸਿੰਘ 'ਪ੍ਰੀਤ'
ਭਗਤਾ (ਬਠਿੰਡਾ )

6 comments:

 1. ਧੀ ਮਾਂ ਨੂੰ ਰੋਵੇ
  ਜਲੇਬੀਆਂ ਪੱਕਣ
  ਹੱਸਣ ਪੁੱਤ

  ਬਹੁਤ ਵਧਿਆ ...
  ਪ੍ਰੀਤ ਜੀ ਨੂੰ ਵਧਾਈ ...!!

  ReplyDelete
 2. Anonymous11.9.12

  ਸਮਾਜਿਕ ਬੁਰਾਈ ਦੀ ਤਸਵੀਰ ਪੇਸ਼ ਕਰਦਾ ਇਹ ਹਇਕੁ
  ਠੇਕੇ ਮੁਹਰੇ
  ਨਿੰਦੇ ਸ਼ਰਾਬੀਆਂ ਨੂੰ
  ਹਿਲੋਰੇ ਖਾਵੇ
  ਮਾਂ ਤੇ ਧੀ ਦੇ ਪਿਆਰ ਨੂੰ ਦਰਸਾਉਦਾ ਇਹ ਹਾਇਕੁ
  ਧੀ ਮਾਂ ਨੂੰ ਰੋਵੇ
  ਜਲੇਬੀਆਂ ਪੱਕਣ
  ਹੱਸਣ ਪੁੱਤ
  ਬਹੁਤ ਹੀ ਵਧੀਆ.......

  ReplyDelete
 3. ਠੇਕੇ ਮੁਹਰੇ
  ਨਿੰਦੇ ਸ਼ਰਾਬੀਆਂ ਨੂੰ
  ਹਿਲੋਰੇ ਖਾਵੇ
  ਬਹੁਤ ਖੂਬ ਜੀ।

  ReplyDelete
 4. ਹਾਇਕੂ ਪਸੰਦ ਕਰਕੇ ਹੌਂਸਲਾ ਅਫ਼ਜਾਈ ਲਈ ਹਾਇਕੂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ।

  ReplyDelete
 5. ਰਣਜੀਤ ਸਿੰਘ ਜੀ ਦੇ ਸਾਰੇ ਹਾਇਕੁ ਬਹੁਤ ਵਧੀਆ ਹਨ। ਪਰ ਇਹ ਤਾਂ ਕੁਝ ਖਾਸ ਹੀ ਬਣ ਗਿਆ........
  ਧੀ ਮਾਂ ਨੂੰ ਰੋਵੇ
  ਜਲੇਬੀਆਂ ਪੱਕਣ
  ਹੱਸਣ ਪੁੱਤ
  ਇਸ ਹਾਇਕੁ ਦੀ ਵਿਆਖਿਆ ਕਰਦਿਆਂ ਰਣਜੀਤ ਜੀ ਨੇ ਦੱਸਿਆ ਕਿ ਇਸ ਵਿੱਚ ਉਨ੍ਹਾਂ ਨੇ ਮਾਂ ਅਤੇ ਧੀ ਦੀ ਨੇੜਤਾ-ਪਰਦੇਦਾਰੀ ਨੂੰ ਉਘਾੜਨ ਦਾ ਯਤਨ ਕੀਤਾ ਹੈ ,ਧੀ ਦਾ ਰੋਣਾ ਮਾਂ ਦਾ ਪਿਆਰ ਹੈ,ਮਰਨ ਤੋਂ ਬਾਅਦ ਜੇ ਉਸ ਦੀ ਰਤਾ ਵਡੇਰੀ ਹੈ ਤਾਂ ਉਸ ਨੂੰ ਵੱਡਾ ਕਰਨਾ ਕਹਿੰਦੇ ਹਨ ,ਅਤੇ ਜਲੇਬੀਆਂ ਅਕਸਰ ਹੀ ਪਕਾਈਆਂ ਜਾਂਦੀਆਂ ਹਨ । ਪੁੱਤ ਇਸ ਉਮਰ ਤੱਕ ਮਾਂ ਦੇ ਨਹੀਂ ਬਲਕਿ ਆਪਣੀ ਪਤਨੀ ਅਤੇ ਬੱਚਿਆਂ ਦੇ ਨੇੜੇ ਹੋ ਜਾਦੇ ਹਨ । ਇਸ ਤੋਂ ਇਲਾਵਾ ਸ਼ਾਇਦ ਉਹਨਾਂ ਨੂੰ ਇਹ ਵੀ ਲਗਦਾ ਹੈ ਕਿ ਸਾਂਭ-ਸੰਭਾਈ ਤੋਂ ਵਿਹਲੇ ਹੋ ਗਏ ਹਾਂ ,ਇਸ ਲਈ ਉਹਨਾਂ ਉੱਤੇ ਏਨਾ ਅਸਰ ਨਹੀਂ ਹੁੰਦਾ ਜਿੰਨਾਂ ਧੀ ਉੱਤੇ ਹੁੰਦਾ ਹੈ ।
  ਰਣਜੀਤ ਸਿੰਘ ਜੀ ਨੂੰ ਵਧੀਆ ਲੇਖਣ ਲਈ ਵਧਾਈ।
  ਆਸ ਕਰਦੇ ਹਾਂ ਕਿ ਇਹ ਕਲਮ ਆਉਣ ਵਾਲ਼ੇ ਸਮੇਂ 'ਚ ਵੀ ਏਸੇ ਤਰਾਂ ਹਾਇਕੁ-ਲੋਕ ਦਾ ਸ਼ਿਗਾਰ ਬਣਦੀ ਰਹੇਗੀ।
  ਹਰਦੀਪ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ