ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Sep 2012

ਹਾਇਕੁ ਫੁੱਲ


1.
ਇਕੋ ਫਰੇਮ
ਹਰ ਬੰਦਾ ਬੰਨਿਆ
ਛੋਟੀਆਂ ਸੋਚਾਂ 

2.
ਹਾਇਕੁ  ਫੁੱਲ
ਬੰਦਾ ਅੱਕਲੋਂ ਗੁੱਲ
ਠੋਕਦਾ ਟੁੱਲ 

3.
ਸੁਪਨੇ ਵਿੱਚ 
ਸੁਪਨਾ ਇੱਕ  ਵੇਖਾਂ 
ਕਿੱਧਰ ਜਾਵਾਂ

4.
ਜੰਮੇ ਹਾਇਕੁ 
ਪਾਵੇ ਰੋਜ਼ ਪੁਆੜੇ
ਭਿੜੇ ਲੇਖਕ

ਜਨਮੇਜਾ ਸਿੰਘ ਜੌਹਲ 
ਲੁਧਿਆਣਾ 

3 comments:

  1. ਹਾਇਕੁ ਫੁੱਲ
    ਬੰਦਾ ਅੱਕਲੋਂ ਗੁੱਲ
    ਠੋਕਦਾ ਟੁੱਲ
    ਬਹੁਤ ਹਾਸੇ ਪਾਉਂਦਾ ਹਾਇਕੁ।

    ReplyDelete
  2. ਜਨਮੇਜਾ ਜੀ ਦੀ ਸਾਰੇ ਹਾਇਕੁ ਵਧੀਆ ਹਨ ਪਰ ਇਹ ਤਾਂ ਕੁਝ ਖਾਸ ਹੀ ਬਣ ਗਿਆ....
    ਸੁਪਨੇ ਵਿੱਚ
    ਸੁਪਨਾ ਇੱਕ ਵੇਖਾਂ
    ਕਿੱਧਰ ਜਾਵਾਂ
    ਸੋਲਾਂ ਆਨੇ ਸੱਚ ਜੀ ! ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਸੁਪਨੇ 'ਚ ਵੀ ਰਾਹ ਨਹੀਂ ਲੱਭਦਾ!
    ਜਨਮੇਜਾ ਜੀ ਦਾ ਹਾਇਕੁ-ਲੋਕ ਲਈ ਯੋਗਦਾਨ ਸ਼ਲਾਘਾਯੋਗ ਹੈ। ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਆਪ ਸਾਡੇ ਨਾਲ਼ ਹਾਇਕੁ ਕਲਮ ਲੈ ਕੇ ਜੁੜੇ ਨੇ। ਏਸ ਕਲਮ ਤੋਂ ਭਵਿੱਖ 'ਚ ਹੋਰ ਹਾਇਕੁ ਪੜ੍ਹਨ ਨੂੰ ਮਿਲ਼ਦੇ ਰਹਿਣ ਬੱਸ ਏਹੋ ਦੁਆ ਕਰਦੇ ਹਾਂ।
    ਹਰਦੀਪ

    ReplyDelete
  3. ਸਾਰੇ ਹੀ ਹਾਇਕੁ ਬਹੁਤ ਖੂਬਸੂਰਤ ਹਨ ਜੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ