ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Sep 2012

ਰੂੰ ਫੰਬੇ (ਹਾਇਗਾ)

ਕੁਦਰਤ ਦੇ ਅਨੋਖੇ ਨਜ਼ਾਰਿਆਂ ਨੂੰ ਵੇਖਣ ਲਈ ਅਸੀਂ ਘੜੀ -ਪਲ ਓਥੇ ਖੜੋ ਜਾਵਾਂਗੇ ਜਿੱਥੇ ਇਹ ਸਾਨੂੰ ਹੈਰਾਨ ਕਰਦੇ ਹੋਣਗੇ!
ਪੋਹ-ਮਾਘ ਦੇ ਪਾਲ਼ੇ ਤੋਂ ਬਾਅਦ ਫੱਗਣ ਮਹੀਨੇ 'ਚ ਜਦੋਂ ਦਿਨ ਕੁਝ ਨਿੱਘੇ ਜਿਹੇ ਹੁੰਦੇ ਨੇ ਤਾਂ ਟੋਕਰੀ 'ਚ ਪਏ ਪਿਆਜ਼ ਵੀ ਬਸੰਤੀ ਫੁਟਾਰੇ ਦੀ ਹਾਮੀ ਭਰਦੇ ਨੇ!

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 38 ਵਾਰ ਖੋਲ੍ਹ ਕੇ ਪੜ੍ਹੀ ਗਈ ।

8 comments:

 1. Anonymous16.9.12

  ਖੂਬਸੂਰਤ....

  ReplyDelete
 2. ਹਰ ਰਚਨਾ ਨੂੰ ਸੋਹਣਾ ਬਣਾ ਕੇ ਪੇਸ਼ ਕਰਦੇ ਹੋ ॥

  ReplyDelete
 3. ਖੂਬਸੂਰਤ ਹਾਇਗਾ।

  ReplyDelete
 4. ਕੁਦਰਤ ਬਾਰੇ ਹਾਇਗਾ ਬਹੁਤ ਵਧੀਆ ਲੱਗੇ,ਹਰਦੀਪ ਜੀ

  ReplyDelete
 5. ਦਿਲਬਾਗ ਜੀ, ਸੁਖਵਿੰਦਰ ਜੀ, ਦਿਲਜੋਧ ਜੀ, ਭੂਪਿੰਦਰ ਜੀ ਤੇ ਬਲਜੀਤ ਪਾਲ ਜੀ
  ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ - ਹਾਇਗਾ ਪਸੰਦ ਕਰਨ ਲਈ।
  ਬਾਕੀ ਸਾਰੇ ਪਾਠਕਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਜੋ ਹਾਇਕੁ ਲੋਕ ਮੰਚ ਦੇ ਵਿਹੜੇ ਆਏ ਤਾਂ ਸਹੀ ਪਰ ਆਵਦੀ ਸ਼ਬਦੀ ਹਾਜ਼ਰੀ ਲਾਏ ਬਿਨਾਂ ਹੀ ਪਰਤ ਗਏ।
  ਆਪ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਹਾਇਕੁ-ਲੋਕ ਰੋਜ਼ਾਨਾ ਤਕਰੀਬਨ 60 ਤੋਂ 70 ਵਾਰ ਵੱਖੋ-ਵੱਖ ਥਾਵਾਂ/ ਦੇਸ਼ਾਂ 'ਤੇ ਖੋਲ ਕੇ ਪੜ੍ਹਿਆ ਜਾਂਦਾ ਹੈ ਤੇ ਕਈ-ਕਈ ਵਾਰ ਇਹ ਗਿਣਤੀ 100 ਦਾ ਅੰਕੜਾ ਵੀ ਟੱਪੀ ਹੈ। ਹਾਇਕੁ-ਲੋਕ ਨੂੰ ਸ਼ੁਰੂ ਹੋਏ ਅਜੇ ਢਾਈ ਮਹੀਂਨੇ ਹੋਏ ਨੇ ਤੇ ਏਸ ਛੋਟੇ ਜਿਹੇ ਅਰਸੇ ਦੌਰਾਨ ਹੁਣ ਤੱਕ ਇਹ 10 ਦੇਸ਼ਾਂ ਤੱਕ ਅੱਪੜ ਚੁੱਕਾ ਹੈ। ਆਪ ਸਭ ਤੋਂ ਮਿਲਦੇ ਮੋਹ ਨਾਲ਼ ਹਾਇਕੁ ਲੋਕ ਅੱਗੇ ਵੱਧ ਰਿਹਾ ਹੈ।
  ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ!
  ਹਰਦੀਪ

  ReplyDelete
 6. Anonymous18.9.12

  ਬਹੁਤ ਖੁਸ਼ੀ ਹੋਈ ਇਹ ਜਾਣ ਕੇ ਕਿ ਹਾਇਕੁ-ਲੋਕ ਰੋਜ਼ਾਨਾ 60 ਤੋਂ 70 ਵਾਰ ਵੱਖੋ-ਵੱਖ ਦੇਸ਼ਾਂ 'ਚ ਪੜ੍ਹਿਆ ਜਾਂਦਾ ਹੈ ।
  ਜੇ ਹਾਇਕੁ ਲੋਕ ਦੇ ਪਾਠਕ ਹਾਇਕੁ ਪੜ੍ਹਕੇ ਆਪੋ-ਆਪਣੇ ਵਿਚਾਰ ਸਾਂਝੇ ਕਰਨ ਤਾ ਹੋਰ ਵੀ ਖੁਸ਼ੀ ਹੋਵੇਗੀ।
  ਹਾਇਕੁ ਲੋਕ ਨੂੰ ਦਿਲੋ ਮੁਬਾਰਕਬਾਦ ਕਹਿੰਦਾ..........

  ReplyDelete
 7. ਆਪ ਦੀਆਂ ਨਜ਼ਰਾਂ ਹਰ ਪਾਸੇ ਕੁਦਰਤ ਦੀ ਰੰਗੀਨੀ ਲਭ ਹੀ ਲੈਂਦੀਆਂ ਹਨ। ਹਰ ਹਾਇਕੁ ਅਤੇ ਹਾਇਗਾ ਕਮਾਲ ਦੀ ਖੂਬਸੂਰਤੀ ਰੱਖਦਾ ਹੈ ਜਿਵੇਂ...... "ਟੋਕਰੀ ਪਏ ਗੰਢੇ"

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ