ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Sep 2012

ਘਰ ਜਾਂ ਖੇਤ (ਹਾਇਗਾ)

ਸਾਡੇ ਆਲ਼ੇ-ਦੁਆਲ਼ੇ ਵਾਪਰਨ ਵਾਲ਼ੀ ਹਰ ਛੋਟੀ ਤੋਂ ਛੋਟੀ ਗੱਲ ਨੂੰ ਜੇ ਗਹੁ ਨਾਲ਼ ਵੇਖਿਆ ਜਾਵੇ ਤਾਂ ਵੱਡੇ ਮਾਅਨੇ ਸਾਹਮਣੇ ਆਉਂਦੇ ਹਨ। ਓਹ ਮਾਅਨੇ ਤੁਹਾਨੂੰ ਓਸ ਘਟਨਾ ਦੇ ਕਾਰਨਾ ਬਾਰੇ ਸੋਚਣ ਲਈ ਕਦੇ ਨਾ ਕਦੇ ਜ਼ਰੂਰ ਮਜਬੂਰ ਕਰਦੇ ਹੋਣਗੇ । ਅੱਜ ਹਾਇਕੁ ਕਲਮ ਵੀ ਅਜਿਹੇ ਵਰਤਾਰੇ ਨੂੰ ਬਿਆਨਦੀ ਤੇ ਤੁਹਾਨੂੰ ਸੋਚਣ ਲਈ ਕੁਝ ਇਓਂ ਕਹਿੰਦੀ ਹੈ...........

                                                   ਓਹ ਚਾਹੇ ਕਿਸੇ ਘਰ 'ਚ ਵਾਪਰੀ ਹੋਵੇ........

ਜਾਂ ਕਿਸੇ ਖੇਤ 'ਚ ਵਾਪਰੀ ਹੋਵੇ ...........
                                                                 ਭੂਪਿੰਦਰ ਸਿੰਘ 
                                                                 (ਨਿਊਯਾਰਕ) 

4 comments:

 1. ਵਧੀਆ ਵਿਚਾਰਾਂ ਨੂੰ ਸੋਹਣੇ ਰੂਪ ਵਿਚ ਪੇਸ਼ ਕੀਤਾ ਗਿਆ ਹੈ

  ReplyDelete
 2. ਮੇਰੇ ਕੋਲ ਟਿੱਪਣੀ ਲਿਖਣ ਲਈ ਸ਼ਬਦ ਨਹੀਂ ਹਨ। ਭੈਣਜੀ ਹੋਰਾਂ ਨੇ ਮੇਰੇ ਹਾਇਕੁ ਵਿਚਾਰਾਂ ਨੂੰ ਹਾਇਗਾ ਬਣਾ ਕੇ ਪੇਸ਼ ਕੀਤਾ ਹੈ ਉਸ ਲਈ ਮੈਂ ਉਹਨਾਂ ਦਾ ਧੰਨਵਾਦੀ ਹਾਂ।
  ਹਾਇਕੁ/ਹਾਇਗਾ ਪਸੰਦ ਕਰਨ ਲਈ ਦਿਲਜੋਧ ਜੀ ਹੁਰਾਂ ਦਾ ਵੀ ਧੰਨਵਾਦੀ ਹਾਂ।
  ਹਾਇਕੁ ਲੋਕ ਦਾ ਬਹੁਤੇ ਮੁਲਕਾਂ ਵਿਚ ਪੜਿਆ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬੀ ਸਾਹਿਤ ਦੀ ਇਹ ਵਿਧਾ ਖੂਬ ਵਧ-ਫੁਲ ਰਹੀ ਹੈ।
  ਹਾਇਕੁ ਲੋਕ ਦੇ ਸਾਰੇ ਪਰਿਵਾਰ ਨੂੰ ਵਧਾਈ।

  ReplyDelete
 3. ਬਹੁਤ ਹੀ ਖੂਬਸੂਰਤ ਹਾਇਕੂ ਹਨ ਹਾਇਗਾ ਦੀ ਪੇਸ਼ਕਾਰੀ ਵੀ ਬਹੁਤ ਚੰਗੀ ਲੱਗੀ.

  ReplyDelete
 4. Anonymous29.9.12

  ਭੂਪਿੰਦਰ ਵੀਰ ਜੀ ਤੁਸੀ ਕੰਨਿਆ ਭਰੂਣ ਹੱਤਿਆ
  ਦੇ ਦੁਖਾਂਤ ਨੂੰ ਹਾਇਕੁ ਦੇ ਰੂਪ 'ਚ ਪੇਸ਼ ਕੀਤਾ ਹੈ ।
  ਬਹੁਤ ਹੀ ਵਧੀਆ ਹਾਇਕੁ ਹੈ ।
  ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾ ਨੂੰ ਬਰਾਬਰਤਾ ਦਾ ਮਾਣ ਬਖਸ਼ਿਆ ਹੈ।
  ਧੀਆ ਕੁੱਖ 'ਚ ਕਤਲ ਨਾ ਹੋਣ
  ਕੁੱਖਾ ਕਬਰਾਂ ਨਾ ਬਣਨ
  ਪ੍ਰਮਾਤਮਾ ਸਾਡੇ ਸਮਾਜ ਨੂੰ ਸੋਝੀ ਬਖਸ਼ੇ ਇਹੀ ਦੂਆ ਕਰਦਾ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ