ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Sept 2012

ਭੱਜਿਆ ਮਿਰਜ਼ਾ (ਤਾਂਕਾ)

ਤਾਂਕਾ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ। ਇਸ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਪਹਿਲੀਆਂ ਤਿੰਨ ਸਤਰਾਂ 'ਚ ਕੋਈ ਵੱਖਰਾ ਹਾਇਕੁ ਹੈ ਸਗੋਂ ਤਾਂਕਾ ਦਾ ਮੁੱਖ ਭਾਵ ਪਹਿਲੀ ਤੋਂ ਪੰਜਵੀਂ ਸਤਰ ਤੱਕ ਸਾਹਮਣੇ ਆਉਂਦਾ ਹੈ। ਪੇਸ਼ ਹਨ ਰਣਜੀਤ ਸਿੰਘ ਪ੍ਰੀਤ ਦੇ ਲਿਖੇ ਤਾਂਕਾ......

1.
ਚੰਗੀ ਸੀ ਰਾਸ਼ੀ
ਪੜ੍ਹਿਆ ਅਖ਼ਬਾਰ
ਹੱਸਦਾ ਜਾਵੇ
ਦੁਵੱਲੇ ਸਕੂਟਰ
ਟੁੱਟੇ ਲੱਤ ਤੇ ਦੰਦ

2.

ਅੱਜ ਮਿਰਜ਼ਾ
ਜੰਡ ਹੇਠੋਂ ਭੱਜਿਆ
ਲੋਕੀਂ ਹੱਸਣ
ਪਿੱਛੇ ਪਿੱਛੇ ਭੱਜਣ
ਸਾਹਿਬਾਂ ਤੋੜੇ ਡੱਕੇ


3.
ਮੀਂਹ ਹਟਿਆ
ਸੁਹਾਵਣਾ ਮੌਸਮ 
ਘਰ ਨਾ ਫੌਜੀ
ਬੰਨ੍ਹੇਰੇ 'ਤੇ ਕਾਂ ਬੋਲੇ

 ਮੀਂਹ ਨੇ ਲਾਈ ਅੱਗ

ਰਣਜੀਤ ਸਿੰਘ ਪ੍ਰੀਤ
(ਭਗਤਾ-ਬਠਿੰਡਾ)

4 comments:

  1. ਰਣਜੀਤ ਸਿੰਘ ਜੀ ਹੋਰਾਂ ਦੇ ਤਿੰਨੋ ਤਾਂਕਾ ਵੱਖੋ-ਵੱਖਰੀ ਕਹਾਣੀ ਪਾਉਂਦੇ ਬਹੁਤ ਹੀ ਵਧੀਆ ਅੰਦਾਜ਼ 'ਚ ਲਿਖੇ ਗਏ ਹਨ।
    ਪਹਿਲੇ ਤਾਂਕਾ ਰਾਸ਼ੀਫਲ਼ 'ਤੇ ਵਿਸ਼ਵਾਸ਼ ਕਰਨ ਵਾਲ਼ਿਆਂ ਲਈ ਵਿਅੰਗਮਈ ਹੋ ਨਿਬੜਿਆ।
    ਦੂਜਾ ਤਾਂਕਾ ਅੱਜ ਦੇ ਮਿਰਜ਼ੇ-ਸਾਹਿਬਾਂ ਦੀ ਬਾਤ ਪਾਉਂਦਾ ਹੈ।
    ਮਿਰਜ਼ੇ-ਸਾਹਿਬਾਂ, ਹੀਰ-ਰਾਂਝੇ ਚਾਹੇ ਕੱਲ ਦੇ ਜ਼ਮਾਨੇ ਦੇ ਹੋਣ ਜਾਂ ਅੱਜ ਦੇ .....ਮੈਨੂੰ ਤਾਂ ਕਦੇ ਵੀ ਸਨਮਾਨਯੋਗ ਪਾਤਰ ਨਹੀਂ ਲੱਗੇ-ਪਸੰਦ ਆਪੋ-ਆਪਣੀ। ਚਾਹੇ ਇਨ੍ਹਾਂ ਦੇ ਕਿੱਸੇ ਕਹਾਣੀਆਂ ਦਾ ਸਾਡੇ ਸਾਹਿਤ ਤੇ ਲੋਕ-ਗੀਤਾਂ 'ਚ ਆਮ ਹੀ ਜ਼ਿਕਰ ਮਿਲ਼ਦਾ ਹੈ। ਕਈ ਫਿਲਮਾਂ ਆ ਚੁੱਕੀਆਂ ਹਨ। ਪਰ ਕੀ ਕੋਈ ਪੰਜਾਬੀ ਸੱਭਿਅਤਾ ਨਾਲ਼ ਜੁੜਿਆ ਪਰਿਵਾਰ ਚਾਹੇਗਾ ਕਿ ਉਸ ਦੇ ਘਰ ਕੋਈ ਅਜਿਹਾ ਧੀ-ਪੁੱਤ ਪੈਦਾ ਹੋਵੇ ਜੋ ਮਾਪਿਆਂ ਬਾਹਰਾ ਹੋ ਕੇ ਏਹੋ ਜਿਹੇ ਕਿੱਸੇ ਫੇਰ ਤੋਂ ਦੁਹਰਾਵੇ।ਖੈਰ......!
    ਤੀਸਰਾ ਤਾਂਕਾ ਫੌਜੀ ਮਾਹੀ ਦੀ ਉਡੀਕ ਦੀ ਹਾਮੀ ਭਰਦਾ ਹੈ।
    ਵਧੀਆ ਲੇਖਣ ਲਈ ਮੁਬਾਰਕਬਾਦ !

    ਹਰਦੀਪ

    ReplyDelete
  2. ਡਾ ਸੰਧੂ ਜੀ,ਤੁਹਾਨੂੰ ਵਿਸ਼ੇ ਅਤੇ ਮੇਰੀ ਕੋਸ਼ਿਸ਼ ਪਸੰਦ ਆਈ,ਮਿਆਰੀ ਲੱਗੀ,ਬਹੁਤ ਬਹੁਤ ਧੰਨਵਾਦ । ਜੋ ਕਿੱਸਿਆਂ ਬਾਬਤ ਲਿਖਿਆ ਹੈ ਵਧੀਆ ਹੈ,ਪੰਜਾਬੀ ਲੇਖਕਾਂ ਦੀ ਇਹਨਾਂ ਨੂੰ ਵਿਗੜੇ ਹੋਏ ਮੁੰਡੇ-ਕੁੜੀ ਦੇ ਨਾਅ ਨਾਲ ਗਰਦਾਨ ਚੁੱਕੀ ਹੈ , ਪਰ ਇਸ ਹਾਇਕੂ ਵਿੱਚ ਸਾਹਿਬਾਂ ਦਾ ਡੱਕੇ ਤੋੜਨਾ ,ਉਹਦਾ ਪਛਤਾਵਾ ਦਰਸਾਉਂਦਾ ਹੈ ।
    ਆਦਰ ਨਾਲ,
    ਪ੍ਰੀਤ

    ReplyDelete
  3. ਖੂਬਸੂਰਤ ਜੀ।

    ReplyDelete
  4. Anonymous29.9.12

    ਖੂਬਸੂਰਤ....

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ