ਹਾਇਕੁ ਲੋਕ ਨਾਲ਼ ਅੱਜ ਇੱਕ ਨਿੱਕੜੀ ਆ ਜੁੜੀ ਹੈ ਜਿਸ ਦੀ ਅਜੇ ਸਕੂਲੀ ਉਮਰ ਹੈ। ਇਹ ਨਿੱਕੜੀ ਹਾਇਕੁ ਵਰਗੀ ਵਿਧਾ ਨਾਲ਼ ਅੱਜ ਤੋਂ ਦੋ ਸਾਲ ਪਹਿਲਾਂ ਜੁੜ ਚੁੱਕੀ ਹੈ। ਇਹ ਹਾਇਕੁ ਸੁਪ੍ਰੀਤ ਨੇ 2010 'ਚ ਲਿਖੇ ਸਨ ਜਦੋਂ ਉਹ ਛੇਵੀਂ ਜਮਾਤ 'ਚ ਪੜ੍ਹਦੀ ਸੀ। ਸੁਪ੍ਰੀਤ ਨੇ ਪੰਜਾਬੀ ਪੜ੍ਹਨੀ ਤੇ ਲਿਖਣੀ ਘਰੇ ਹੀ ਸਿੱਖੀ ਹੈ। ਉਸ ਦੇ ਇਹ ਹਾਇਕੁ ਅੱਜ ਦੀ ਪੋਸਟ ਦਾ ਸ਼ਿੰਗਾਰ ਬਣੇ ਹਨ।
ਇੱਕ ਬੱਚੇ ਦੀ ਅੱਖ ਤੇ ਸੋਚ ਕੁਦਰਤ ਨੂੰ ਵੱਖਰੇ ਹੀ ਅੰਦਾਜ਼ 'ਚ ਵੇਖਦੀ ਹੈ । ਓਸ ਦੀ ਕਲਪਨਾ ਉਡਾਰੀ ਬਹੁਤ ਨਿਰਾਲੀ ਹੁੰਦੀ ਹੈ ਜੋ ਪੜ੍ਹਨ ਵਾਲ਼ੇ ਨੂੰ ਨਵੀਂ ਤਾਜ਼ਗੀ ਤੇ ਸਰਘੀ ਵੇਲ਼ੇ ਦੇ ਸੱਜਰੇਪਣ ਦਾ ਅਹਿਸਾਸ ਕਰਵਾਉਂਦੀ ਹੈ। ਕੁਝ ਏਹੋ ਜਿਹਾ ਅਹਿਸਾਸ ਕਰਵਾਉਂਦੇ ਇਹ ਹਾਇਕੁ ............
ਸੁਪ੍ਰੀਤ ਕੌਰ ਸੰਧੂ
ਜਮਾਤ : ਅੱਠਵੀਂ
ਸਿਡਨੀ-ਬਰਨਾਲ਼ਾ
ਨੋਟ : ਇਹ ਪੋਸਟ ਹੁਣ ਤਲ 56 ਵਾਰ ਖੋਲ੍ਹ ਕੇ ਵੇਖੀ ਗਈ।
ਜਨਮੇਜਾ ਸਿੰਘ ਜੌਹਲ ਜੀ ਨੇ ਮੇਲ ਰਾਹੀਂ ਸੁਨੇਹਾ ਭੇਜਿਆ.......
ReplyDeletegood ones, especially gobhi wala, baraf ladhia rukh, new concept !
Janmeja Singh Johal
ਤਰਬੂਜ਼ ਹਸ ਵੀ ਰਿਹਾ ਅਤੇ ਮਿੱਠਾ ਵੀ ਬਹੁਤ ਹੈ .
ReplyDeleteਗੋਬੀ ਚਿਟ ਦੁਧ ਰੰਗੀ ਅਤੇ ਬਹੁਤ ਕਰਾਰੀ ਬਣੀ ਏ ॥
'कटके वेखां / हरा तरबूज मैं / हँसदा लगे ।'सुप्रीत बेटी का हाइकु बहुत दिनों के बाद नज़र आया । इस हाइकु पर बनाया हाइगा बहुत प्यारा है । दूसरा हाइगा भी अच्छा है । जब पढ़ाई का काम पूरा हो जाए तो बेटी हाइकु लोक और हिन्दी हाइकु पर भी फेरा लगा दिया करो । हमें इन्तज़ार है ।
ReplyDeleteਖੂਬਸੂਰਤ ਅਤੇ ਸੋਹਣੇ ਵਿਚਾਰ।
ReplyDeleteਸਾਡੀ ਸੁਪੀ ਤਾਂ ਬਹੁਤ ਹੀ ਵਧੀਆ ਲਿਖਣ ਲੱਗ ਪਈ ਹੈ, ਗੱਲ ਭਾਵੇਂ ਛੋਟੀ ਜਿਹੀ ਹੀ ਹੈ ਪਰ ਓਸ ਨੂੰ ਵੇਖਣ ਤੇ ਕਹਿਣ ਦਾ ਅੰਦਾਜ਼ ਹਰ ਪੜ੍ਹਨ ਵਾਲ਼ੇ ਨੂੰ ਖਿੱਚ ਪਾਉਂਦਾ ਹੈ।
ReplyDeleteਦੋਵੇਂ ਹਾਇਕੁ ਤੇ ਹਾਇਗਾ ਬਹੁਤ ਹੀ ਸੋਹਣੇ ਨੇ।
ਸੁਪ੍ਰੀਤ ਤੇਰੇ ਹੋਰ ਹਾਇਕੁਆਂ ਦੀ ਉਡੀਕ ਰਹੇਗੀ !
ਵਰਿੰਦਰ ਤੇ ਪਰਮ
ਖੂਬਸੂਰਤ........
ReplyDeleteਸੁਪ੍ਰੀਤ ਦਾ ਹਾਇਕੂ ਹੱਸਦਾ ਤਰਬੂਜ ਬਹੁਤ ਵਧੀਆ ਲੱਗਾ. ਕਮਾਲ ਦਾ ਚਿਤਰਨ ਹੈ.
ReplyDelete