ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Sep 2012

ਇੱਸਾ - ਮਹਾਨ ਜਪਾਨੀ ਕਵੀ

ਕੋਬਾਯਾਸ਼ੀ ਇੱਸਾ ( 1763- 1827) ਇੱਕ ਮਹਾਨ ਜਪਾਨੀ ਹਾਇਕੁ ਕਵੀ ਕਰਕੇ ਜਾਣਿਆ ਜਾਂਦਾ ਸੀ। ਉਹ ਕੋਬਾਯਾਸ਼ੀ ਯਾਤਰੋ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਸੀ ਜਿਸ ਦਾ ਅਸਲੀ ਨਾਂ ਕੋਬਾਯਾਸ਼ੀ ਨੋਬੂਯੂਕੀ ਸੀ। ਉਸ ਦਾ ਜਨਮ 15 ਜੂਨ 1763 ਨੂੰ ਕਾਸ਼ੀਵਾਬਾਰਾ ਵਿੱਚ ਇੱਕ ਕਿਸਾਨ ਪਰਿਵਾਰ 'ਚ ਹੋਇਆ। ਉਹ ਬੁੱਧ ਧਰਮ ਨੂੰ ਮੰਨਣ ਵਾਲ਼ਾ ਜਪਾਨ ਦੇ ਚਾਰ ਮਹਾਨ ਹਾਇਕੁ ਕਵੀਆਂ ਬਾਸ਼ੋ, ਬੁਸੋਨ, ਸ਼ਿਕੀ 'ਚ ਚੌਥਾ ਨਾਂ ਸੀ। 1793 ਈ: ਵਿੱਚ ਉਸ ਨੇ ਆਵਦੇ ਨਾਂ ਨਾਲ਼ 'ਇੱਸਾ' ਜੋੜਿਆ ਜਿਸ ਦਾ ਅਰਥ ਹੈ- ਚਾਹ ਦਾ ਪਿਆਲਾ। 1795 ਈ: 'ਚ ਉਸ ਨੇ ਆਪਣੀ ਕਿਤਾਬ ਤਾਬੀਸ਼ੂਈ (Tabishui- Travel Gleanings) ਛਪਵਾਈ। 
ਛੋਟੇ ਹੁੰਦਿਆਂ (3 ਸਾਲ ਦੀ ਉਮਰ 'ਚ)  ਉਸ ਦੀ ਮਾਂ ਦੀ ਮੌਤ ਹੋ ਗਈ। ਉਸ ਨੂੰ ਉਸ ਦੀ ਦਾਦੀ ਨੇ ਪਾਲ਼ਿਆ। ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਉਸ ਦੀ ਆਪਣੀ ਮਤਰੇਈ ਮਾਂ ਤੇ ਭਰਾ ਨਾਲ਼ ਨਹੀਂ ਬਣੀ ਤੇ ਉਸ ਨੇ ਦਾਦੀ ਦੀ ਮੌਤ ਤੋਂ ਬਾਦ 14 ਸਾਲ ਦੀ ਉਮਰ 'ਚ ਘਰ ਛੱਡ ਦਿੱਤਾ। ਪਿਤਾ ਨੇ ਉਸ ਨੂੰ ਹਾਇਕੁ ਪੜ੍ਹਨ ਲਈ ਇਡੋ ( ਹੁਣ ਟੋਕੀਓ) ਭੇਜ ਦਿੱਤਾ। ਕਈ ਸਾਲਾਂ ਦੀ ਯਾਤਰਾ ਤੋਂ ਬਾਦ , ਆਪਣੇ ਪਿਤਾ ਦੀ ਮੌਤ ਤੋਂ ਬਾਦ ਓਹ ਆਪਣੇ ਪਿੰਡ ਪਰਤਿਆ। ਕਾਨੂੰਨੀ ਕਾਰਵਾਈ ਤੋਂ ਬਾਦ ਓਸ ਨੇ ਆਪਣੇ ਪਿਤਾ ਦੀ ਜਾਇਦਾਦ 'ਚੋਂ ਆਪਣਾ ਅੱਧ ਮਤਰੇਈ ਮਾਂ ਤੋਂ ਲੈ ਲਿਆ। 49 ਸਾਲ ਦੀ ਉਮਰ 'ਚ ਉਸ ਨੇ ਕੀਕੂ ਨਾਂ ਦੀ ਔਰਤ ਨਾਲ਼ ਵਿਆਹ ਕਰਵਾਇਆ। ਥੋੜੇ ਚਿਰ ਬਾਦ ਓਸ ਦੇ ਤਿੰਨ ਛੋਟੇ ਬੱਚਿਆਂ ਦੀ ਵੀ ਮੌਤ ਹੋ ਗਈ। ਫੇਰ ਪਤਨੀ ਵੀ ਵਿਛੋੜਾ ਦੇ ਗਈ। ਉਸ ਦੀ ਜ਼ਿੰਦਗੀ ਦੁੱਖਾਂ ਨਾਲ਼ ਭਰੀ ਸੀ। ਦੂਜਾ ਵਿਆਹ ਵੀ ਸਫ਼ਲ ਨਾ ਰਿਹਾ। ਇਸ ਤੋਂ ਬਾਦ ਉਹ ਆਪਣੇ ਪਿੰਡ ਹੀ ਰਿਹਾ ਤੇ ਓਥੇ ਹੀ ਉਸ ਦੀ ਮੌਤ 19 ਨਵੰਬਰ 1827 ਨੂੰ ਹੋ ਗਈ ਸੀ । 
ਇੱਸਾ ਨੇ ਤਕਰੀਬਨ 20000 ਤੋਂ ਵੀ ਵੱਧ ਹਾਇਕੁ ਲਿਖੇ। ਉਸ ਦੇ ਹਾਇਕੁ (ਆਂ) 'ਚੋਂ ਬੱਚੇ ਜਿਹੀ ਮਾਸੂਮੀਅਤ ਝਲਕਦੀ ਹੈ। ਉਸ ਨੇ ਘੋਗੇ, ਸਿੱਪੀਆਂ, ਕੀਟ-ਪਤੰਗਿਆਂ, ਡੁੱਡੂਆਂ-ਮੱਛਰਾਂ ਤੇ ਹਜ਼ਾਰਾਂ ਹਾਇਕੁ ਲਿਖੇ। 

ਅੱਜ ਮੈਂ ਇੱਸਾ ਦੇ ਕੁਝ ਹਾਇਕੁ (ਆਂ) ਦਾ ਪੰਜਾਬੀ ਅਨੁਵਾਦ ਪੇਸ਼ ਕਰ ਰਹੀ ਹਾਂ। 

1.
the autumn wind;

the red flowers

she liked to pluck

ਪੱਤਝੜੀ 'ਵਾ 
ਲਾਲ ਫੁੱਲਾਂ ਨੂੰ ਓਹ 
ਤੋੜਨਾ ਚਾਹੇ 

2. 

“gimme that moon”


cries the crying


child


ਰੋ-ਰੋ ਕੇ ਮੰਗੇ

"ਔਹ ਚੰਨ ਮੈਂ ਲੈਣਾ"

ਬੱਚਾ ਚਿਲਾਵੇ 


3.

tumble-down house…

adding to the cold


more cold


ਢੱਠਾ ਏ ਘਰ 

ਸਰਦੀ 'ਚ ਲਵਾਵੇ

ਸਰਦੀ ਹੋਰ 


4.

in my old ageeven before the scarecrowI feel ashamed of myself


ਬੁੱਢਾ ਹੋਣ 'ਤੇ


ਡਰਨੇ ਸਾਹਵੇਂ ਵੀ

ਸ਼ਰਮਿੰਦਾ ਮੈਂ 


5.

Where there are people


there are flies, andthere are Buddhas

ਜਿੱਥੇ ਨੇ ਲੋਕ
ਓਥੇ ਨੇ ਮੱਖੀਆਂ, ਤੇ
ਬੁੱਧ ਵੀ ਓਥੇ 

ਇੱਸਾ ( 1763-1827) 
ਅਨੁਵਾਦ : ਡਾ. ਹਰਦੀਪ ਕੌਰ ਸੰਧੂ 3 comments:

 1. अनुवाद बहुत ही सार्थक है और सही है। इसकी ही ज़रूरत थी । बहुत बधाई हरदीप जी

  ReplyDelete
 2. Appreciable contribution

  ReplyDelete
 3. Anonymous29.9.12

  nice ji..

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ