ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Sep 2012

ਦੁੱਖਾਂ ਦੀ ਰਾਤ


1.
ਮਨ ਦੀ ਮਿੱਟੀ
ਭਖਦੀ ਹਰਦਮ
ਕਦੇ ਕੋਈ ਨਾ ਸਿੰਜੇ
ਰਿਸ਼ਤੇ ਨਾਤੇ
ਕਰਮਾਂ ਦਾ ਹੈ ਫਲ 
ਸਭ ਨਵੇਂ ਪੁਰਾਣੇ।

2.
ਦਿਲ ਅੰਦਰ 
ਲੁਕਵੇਂ ਚਾਰ ਖ਼ਾਨੇ
ਹਰ ਖ਼ਾਨੇ ਤੂੰ ਹੀ ਤੂੰ 
ਦੁੱਖਾਂ ਦੀ ਰਾਤ
ਮੁੱਕੇਗੀ ਇੱਕ ਦਿਨ
ਕਰ ਰੱਖ ਤਿਆਰੀ। 


ਨਿਰਮਲ ਸਿੰਘ ਸਿੱਧੂ
( ਬਰੈਂਪਟਨ- ਕਨੇਡਾ) 

4 comments:

 1. This comment has been removed by the author.

  ReplyDelete
 2. This comment has been removed by a blog administrator.

  ReplyDelete
 3. Anonymous29.9.12

  ਸਾਰੇ ਹੀ ਹਾਇਕੁ ਬਹੁਤ ਹੀ ਖੂਬਸੂਰਤ.....

  ReplyDelete
 4. ਆਪ ਦੇ ਹਾਇਕੂ ਕਾਵਿਕ ਅਤੇ ਬੌਧਿਕ ਦੋਨਾਂ ਪਖਾਂ ਤੋਂ ਚੰਗੇ ਲਗੇ. ਇੱਕਲ ਅਤੇ ਨਿਰਾਸ਼ਾ ਸਚਾਈ ਹੈ. ਪਰ ਧਨ ਜਿਗਰਾ ਜਿੰਦਗੀ 'ਚ ਆਸ਼ਾ ਤੇ ਸਿਆਣਪ ਭਰਦਾ ਹੈ.
  ਦਵਿੰਦਰ ਸਿਧੂ, ਦੌਧਰ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ