ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Sep 2012

ਕੁਦਰਤ ਹੱਸਦੀ


1.
ਕੇਹਾ ਰਿਸ਼ਤਾ 
ਬੰਨ੍ਹ ਨਾਲ਼ ਲੈ ਗਿਆ 
ਦੇ ਗਿਆ ਸਾਹ

2.
ਖੁੱਲ੍ਹੀ ਕਿਤਾਬ
ਹਾਸਲ ਕੀ ਹੋਊਗਾ 
ਜੇ ਪੜ੍ਹੀ ਨਹੀਂ

3.
ਵਿਹੜੇ ਫੁੱਲ
ਹਰ ਸੁੱਖ ਮਿਲਦੈ
ਖੁਸ਼ਬੂ , ਮੈਂ ,ਤੂੰ

4.
ਹਰ ਰੰਗ 'ਚ 
ਕੁਦਰਤ ਹੱਸਦੀ
ਕਿਓਂ ਰੋਵਾਂ ਮੈਂ 

ਡਾ. ਸ਼ਿਆਮ ਸੁੰਦਰ 'ਦੀਪਤੀ'
(ਅੰਮ੍ਰਿਤਸਰ)

5 comments:

 1. ਜ਼ਿੰਦਗੀ ਦੀ ਸੇਧ ਦਿੰਦੇ ਡਾ. ਸਾਹਿਬ ਦੇ ਸਾਰੇ ਹਾਇਕੁ ਬਹੁਤ ਵਧੀਆ ਹਨ।
  ਸਭ ਤੋਂ ਦਿਲ-ਖਿੱਚਵਾਂ ਮੈਨੂੰ ਇਹ ਹਾਇਕੁ ਲੱਗਾ..
  ਹਰ ਰੰਗ 'ਚ
  ਕੁਦਰਤ ਹੱਸਦੀ
  ਕਿਓਂ ਰੋਵਾਂ ਮੈਂ

  ਜੇ ਕੁਦਰਤ ਹਰ ਰੰਗ 'ਚ ਹੱਸ ਸਕਦੀ ਹੈ ਤਾਂ ਅਸੀਂ ਕਿਓਂ ਨਹੀਂ ?
  ਆਓ ਏਸੇ ਤੋਂ ਸੇਧ ਲਈਏ ਤੇ ਜ਼ਿੰਦਗੀ ਦੇ ਹਰ ਰੰਗ 'ਚ ਹੱਸਣਾ ਸਿਖੀਏ ਚਾਹੇ ਇਹ ਬੜਾ ਔਖਾ ਕੰਮ ਹੈ।

  ReplyDelete
 2. ਬਹੁਤ ਖੂਬਸੂਰਤ ਜੀ।

  ReplyDelete
 3. Anonymous29.9.12

  ਕੇਹਾ ਰਿਸ਼ਤਾ
  ਬੰਨ੍ਹ ਨਾਲ਼ ਲੈ ਗਿਆ
  ਦੇ ਗਿਆ ਸਾਹ

  ਬਹੁਤ ਖੂਬ ਜੀ।

  ReplyDelete
 4. ਡਾ. ਦੀਪਤੀ ਜੀ ਦੇ ਹਾਇਕੂ ਅਰਥ ਭਰਪੂਰ ਹਨ. ਆਸ਼ਾਵਾਦੀ ਸੋਚ ਅਤੇ ਸੋਹਣੀ ਬਿਮ੍ਬਾਵਲੀ 'ਚ ਪੇਸ਼ਕਾਰੀ ਚੰਗੀ ਲੱਗੀ.
  ਦਵਿੰਦਰ ਸਿਧੂ, ਦੌਧਰ

  ReplyDelete
 5. ਸਾਰੇ ਹਾਇਕੂ ਜਿੰਦਗੀ ਦੀਆਂ ਗੱਲਾਂ ਕਰਦੇ ਨੇ ॥

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ