ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Sep 2012

ਬੁੜਕਦੀਆਂ ਯਾਦਾਂ

1.
ਫੁੱਲ ਬਣ ਤੂੰ
ਛੱਡ ਬਰੂਦੀ ਗੱਲਾਂ
ਅਮਨ ਚਾਹ   

2.

ਅੱਗ ਦਾ ਗੋਲ਼ਾ
ਅੰਦਰ ਦਹਿਕਦਾ
ਫੁੱਲ ਕੀ ਬਣਾਂ ?

3.

ਮਿੱਠੀ ਕੋਇਲ
ਕੂਕ ਹੈ ਲਾਜਵਾਬ
ਸੰਭਲ ਜਾ ਤੂੰ

4.

ਭੱਠੀ ਦਿਲ ਦੀ
ਬੁੜਕਦੀਆਂ ਯਾਦਾਂ
ਝੋਕਾ ਹੌਕੇ ਦਾ

5.

ਹੱਥੀਂ ਦੀਪਕ
ਸ਼ਾਤੀ ਤੇ ਪਿਆਰ ਦਾ
ਤੂੰ ਵੱਧਦਾ ਜਾ

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਦਰ-ਮੋਗਾ) 
     
  
          

4 comments:

 1. ਫੁੱਲ ਬਣ ਤੂੰ
  ਛੱਡ ਬਰੂਦੀ ਗੱਲਾਂ
  ਅਮਨ ਚਾਹ
  ਬਹੁਤ ਖੂਬ...।

  ReplyDelete
 2. writing touches the heart

  ReplyDelete
 3. ਭੂਪਿੰਦਰ ਜੀ, ਸੁਖਵਿੰਦਰ ਜੀ ਤੇ ਦਿਲਜੋਧ ਜੀ,
  ਹਾਇਕੁ ਪਸੰਦ ਕਰਨ ਲਈ ਮੈਂ ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ।

  ਦਵਿੰਦਰ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ