ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Sep 2012

ਨਵ-ਵਿਆਹੁਤਾ ਤੇ ਮਾਹੀ

1.
ਕਾਰ ਚ ਡੋਲੀ
ਅੱਧਵਾਟੇ ਪਹੁੰਚੀ
ਇੱਕ ਦਿਲ  ਦੋ 
 2.
ਨਵ-ਵਿਆਹੀ
ਚਿਹਰੇ ਤੇ ਉਦਾਸੀ
ਮਾਹੀ ਚੱਲਿਆ
 3.
ਬਨ੍ਹੇਰੇ ਤੇ ਕਾਂ
ਡਾਕੀਏ ਦੀ ਉਡੀਕ
ਛੁੱਟੀ ਦਾ ਦਿਨ
 4.
ਮੂੰਹ ਜ਼ੁਬਾਨੀ
ਪੜ੍ਹਦੀ ਪਈ ਚਿੱਠੀ
ਗੂੰਜ ਮਾਹੀ ਦੀ
 5.
ਮਾਹੀ ਆਇਆ
ਭੁੰਜੇ ਪੈਰ ਨਾ ਲੱਗੇ
ਪਹਿਲੀ ਛੁੱਟੀ

ਭੂਪਿੰਦਰ ਸਿੰਘ
(ਨਿਊਯਾਰਕ)

5 comments:

 1. ਵੀਰ ਭੂਪਿੰਦਰ ਦੇ ਸਾਰੇ ਹਾਇਕੁ ਸ਼ਲਾਘਾਯੋਗ ਹਨ । ਇਹ ਹਾਇਕੁ ਨਵ-ਵਿਆਹੀ ਦੇ ਮਨ ਦੀ ਬਾਤ ਪਾਉਂਦੇ ਹਨ।
  *************************
  ਆਪਣੇ ਇੱਕ ਹਾਇਕੁ ਦੀ ਵਿਆਖਿਆ ਕਰਦਿਆਂ ਭੂਪਿੰਦਰ ਦਾ ਕਹਿਣਾ ਹੈ ਕਿ..
  ਕਾਰ ‘ਚ ਡੋਲੀ
  ਅੱਧਵਾਟੇ ਪਹੁੰਚੀ
  ਇੱਕ ਦਿਲ ਦੋ
  ਇਸ ਹਾਇਕੁ ਵਿਚ ਮੈਂ ਨਵ-ਵਿਆਹੁਤਾ ਦੇ ਦਿਲ ਦੀ ਗੱਲ ਕਹੀ ਹੈ। ਕਿ ਜਦੋਂ ਡੋਲੀ ਅੱਧਵਾਟ ਤਹਿ ਕਰ ਲੈਂਦੀ ਹੈ ਤਾਂ ਉਸ ਦੀ ਮਾਨਸਿਕਤਾ ਦੋਹਾਂ ਹਿੱਸਿਆਂ ਵਿਚ ਵੰਡੀ ਜਾਂਦੀ ਹੈ, ਜੋ ਸ਼ਾਇਦ ਸਦੀਵੀ ਹੈ। ਇੱਕ ਉਸਦਾ ਪਿਛੋਕੜ, ਉਸਦਾ ਮਾਇਕਾ ਅਤੇ ਦੂਸਰਾ ਸਹੁਰਾ-ਪਰਿਵਾਰ। ਇਹ ਅਹਿਸਾਸ ਮੈਂਨੂੰ ਮੇਰੀ ਸ਼੍ਰੀ ਮਤੀ ਨੇ ਕਰਵਾਇਆ। ਜਿਸ ਨੂੰ ਮੈਂ ਇਸ ਹਾਇਕੁ ਰਾਹੀਂ ਵਿਅਕਤ ਕੀਤਾ ਹੈ।
  ********************
  ਜੇ ਏਸੇ ਹਾਇਕੁ ਨੂੰ ਥੋੜਾ ਬਦਲ ਕੇ ਲਿਖ ਦੇਈਏ
  ਕਾਰ 'ਚ ਡੋਲੀ
  ਅੱਧਵਾਟੇ ਪਹੁੰਚੀ
  ਦਿਲ ਵੰਡਦੀ
  ਭੂਪਿੰਦਰ ਦਾ ਯੋਗਦਾਨ ਸ਼ਲਾਘਾਯੋਗ ਹੈ ਹਾਇਕੁ-ਲੋਕ ਲਈ...ਇਹ ਚਾਹੇ ਪਾਠਕ ਦੇ ਨਾਤੇ ਹੋਵੇ ਜਾਂ ਫੇਰ ਲੇਖਕ ਦੇ ਨਾਤੇ। ਆਸ ਕਰਦੇ ਹਾਂ ਕਿ ਏਸ ਕਲਮ ਤੋਂ ਹੋਰ ਵਧੀਆ ਹਾਇਕੁ ਪੜ੍ਹਨ ਨੂੰ ਮਿਲ਼ਦੇ ਰਹਿਣਗੇ।
  ਸ਼ੁੱਭ ਇੱਛਾਵਾਂ ਨਾਲ਼
  ਹਰਦੀਪ

  ReplyDelete
 2. ਮਾਨਯੋਗ ਭੈਣਜੀ,
  ਸੇਧ ਅਤੇ ਸੋਧ ਲਈ ਤਹਿ ਦਿਲੋਂ ਧੰਨਵਾਦ। ਹਮੇਸ਼ਾ ਹਾਇਕੁ-ਲੋਕ ਦੀ ਤਰੱਕੀ ਦੀ ਕਾਮਨਾ ਕਰਦਾ,
  ਆਪ ਦਾ ਛੋਟਾ ਵੀਰ,
  ਭੂਪਿੰਦਰ।

  ReplyDelete
 3. Anonymous5.9.12

  ਨਵ-ਵਿਆਹੀ ਦੀਆ ਮਨੋ ਭਾਵਨਾਵਾਂ ਨੂੰ ਉਜਾਗਰ ਕਰਦੇ ਸਾਰੇ ਹੀ ਹਾਇਕੁ
  ਬਹੁਤ ਹੀ ਪਿਆਰੇ......

  ReplyDelete
 4. ਪਰਦੇਸ ਵਿਚ ਵੀ ਦੇਸ਼ ਹੀ ਲਿਖਵਾਉਂਦਾ ਹੈ

  ReplyDelete
 5. ਉਡੀਕ ਅਤੇ ਵਿਛੋੜੇ ਦੇ ਬਿੰਬ ਨੂੰ ਢੁਕਵੇਂ ਸ਼ਬਦਾਂ 'ਚ ਪੇਸ਼ ਕੀਤਾ ਹੈ. ਵਧੀਆ ਲੱਗਾ
  ਸ਼ੁਭ ਇਛਾਵਾਂ ਸਹਿਤ -ਦੇਵਿੰਦਰ ਸਿਧੂ ਦੌਧਰ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ