ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Sept 2012

ਚੂੜੀ ਦਾ ਟੋਟਾ


1. ਮਜ਼ਬੂਰੀ \ ਬੇਵਸੀ

ਉਮਰ ਅੱਗ
ਠੰਡੇ ਸੀਵੇ ਸੇਕਦੀ
ਭੈਣਾਂ ਖਾਤਰ 

2. ਮਹਿਬੂਬ \ ਕੁਦਰਤ

ਰਾਤ ਮੱਸਿਆ
ਕੋਠੇ ਚੜ੍ਹਿਆ ਚੰਨ
ਅਜ਼ਬ ਦ੍ਰਿਸ਼

3. ਉਡੀਕ \ ਵਿਸ਼ਵਾਸ

 ਚੂੜੀ ਦਾ ਟੋਟਾ
ਭੰਨ ਵੇਖੇ ਪਿਆਰ
ਪ੍ਰਦੇਸੀ ਮਾਹੀ

ਬਾਜਵਾ ਸੁਖਵਿੰਦਰ 
ਪਿੰਡ - ਮਹਿਮਦ ਪੁਰ
ਜ਼ਿਲ੍ਹਾ- ਪਟਿਆਲ਼ਾ 



8 comments:

  1. ਵੀਰ ਸੁਖਵਿੰਦਰ ਦੇ ਤਿੰਨੋ ਹਾਇਕੁ ਆਪਣਾ ਵਿਲੱਖਣ ਰੂਪ 'ਚ ਪੇਸ਼ ਕੀਤੇ ਗਏ ਹਨ, ਆਪਣੇ - ਆਪਣੇ ਸਿਰਲੇਖ ਹੇਠਾਂ |
    ਉਮਰ ਅੱਗ
    ਠੰਡੇ ਸੀਵੇ ਸੇਕਦੀ
    ਭੈਣਾਂ ਖਾਤਰ
    ਇਸ ਹਾਇਕੁ ਦੀ ਵਿਆਖਿਆ ਕਰਦਿਆਂ ਸੁਖਵਿੰਦਰ ਦਾ ਕਹਿਣਾ ਹੈ ਕਿ ਇਹ ਹਾਇਕੁ ਸੱਧਰਾਂ ਦੀ ਉਮਰੇ ਹਲਾਤਾਂ ਹੱਥੋ ਬੇਵਸ ਤੇ ਮਜਬੂਰ ਹੋਈ ਵੇਸਵਾ ਦੀ ਮਜਬੂਰੀ ਨੂੰ ਬਿਆਨ ਕਰਦਾ ਹੈ ।
    ਵਧੀਆ ਲੇਖਣ ਲਈ ਵਧਾਈ ! ਆਸ ਕਰਦੇ ਹਾਂ ਕਿ ਆਉਂਦੇ ਸਮੇਂ 'ਚ ਵੀ ਏਸ ਕਲਮ ਤੋਂ ਹੋਰ ਹਾਇਕੁ ਪੜ੍ਹਨ ਨੂੰ ਮਿਲਦੇ ਰਹਿਣਗੇ !
    ਹਰਦੀਪ

    ReplyDelete
  2. तीनों हाइकु गहरे भाव लिये हुए हैं । एक ही शीर्षक से काम चल सकता है । दो-दो शीर्षक न हों तो भी ये हाइकु अपनी पूरी बात कहते हैं । यह हाइकु भी उत्तम है -
    ਚੂੜੀ ਦਾ ਟੋਟਾ
    ਭੰਨ ਵੇਖੇ ਪਿਆਰ
    ਪ੍ਰਦੇਸੀ ਮਾਹੀ
    इन्हें हिन्दी तक पहुँचाने का काम बहन हरदीप कर सकती हैं

    ReplyDelete
  3. ਹਾਇਕੂ ਬਹੁਤ ਵਧੀਆ ਹਨ, ਵਿਚਾਰ ਵੀ ਅੱਛੇ ਹਨ। ਪਰ ਇਹ ਪੈਰ ਹੇਠਲਾ ਰਾਰਾ ਕੀ ਵਜ਼ਨ ਵਧਾਉਂਦਾ ਨਹੀਂ ?। ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ, ਹਰਦੀਪ ਜੀ ਕ੍ਰਿਪਾ ਕਰਕੇ ਇਸ ਵਾਰੇ ਜਾਣਕਾਰੀ , ਗੁਣਕਾਰੀ ਹੋਵੇਗੀ। Janmeja Johl

    ReplyDelete
  4. ਚੂੜੀ ਦਾ ਟੋਟਾ
    ਭੰਨ ਵੇਖੇ ਪਿਆਰ
    ਪ੍ਰਦੇਸੀ ਮਾਹੀ
    ਕ੍ਯਾ ਬਾਤ ਹੈ .....!!

    ਹਰਦੀਪ ਜੀ ਬਹੁਤ ਸੋਹਣੇ ਸੋਹਣੇ ਹਾਇਕੂ ਪੜਣ ਨੂੰ ਮਿਲ ਰਹੇ ਨੇ ਤੁਹਾਡੇ ਬਲੋਗ ਵਿਚ ....!!

    ReplyDelete
  5. ਰਾਤ ਮੱਸਿਆ
    ਕੋਠੇ ਚੜ੍ਹਿਆ ਚੰਨ
    ਅਜ਼ਬ ਦ੍ਰਿਸ਼
    ਵੀਰ ਸੁਖਵਿੰਦਰ ਨੂੰ ਵਧੀਆ ਲੇਖਣੀ ਲਈ ਵਧਾਈ। "ਬਾਬੇ ਜੌਹਲ ਸਾਬ੍ਹ" (ਗਿਆਨ ਦਾ ਭੰਡਾਰ)ਹੋਰਾਂ ਨੂੰ ਪੈਰੀ ਪੈਣਾ ਆਖਦਿਆਂ ਪੈਰ 'ਚ ਰਾਰੇ ਦੀ ਗੱਲ ਕਰਦਾ ਹਾਂ। ਉਪਰੋਕਤ ਹਾਇਕੁ ਵਿਚਲੇ ਸ਼ਬਦ ਦ੍ਰਿਸ਼ ਵਿਚ "ਰ" ਆਪਣੇ ਆਪ ਵਿਚ ਇਕ ਪੂਰਾ ਔਨ (unit)ਹੈ ਜਦੋਂ ਕਿ "ਸ਼" ਇਸ ਸ਼ਬਦ ਵਿੱਚੋਂ ਗਿਰਾਇਆ ਜਾ ਸਕਦਾ ਹੈ ਕਿਉਂਕਿ ਇਸਨੂੰ ਉਚਾਰਨ ਲਈ ਵਾਧੂ ਸਮਾਂ ਨਹੀਂ ਲਗਾਉਣਾ ਪੈਂਦਾ। ਇਹ ਬੋਲਣ ਲੱਗਿਆਂ ਰਾਰੇ ਵਿਚ ਹੀ ਸਮਾ ਜਾਂਦਾ ਹੈ।

    ਪਰ ਜੇ ਤੀਸਰੇ ਹਾਇਕੁ ਦੇ ਸ਼ਬਦ "ਪ੍ਰਦੇਸੀ" ਦੀ ਗੱਲ ਕਰੀਏ ਤਾਂ, ਇਸ ਨੂੰ ਸੋਧ ਦੀ ਜ਼ਰੂਰਤ ਹੈ। ਕਿਉਂਕਿ ਬੋਲਣ ਲੱਗਿਆਂ ਇਹ "ਪਰਦੇਸੀ" ਹੋ ਜਾਵੇਗਾ ਅਤੇ ਸ਼ਬਦ ਦਾ ਵਜ਼ਨ ਵਧ ਜਾਵੇਗਾ।

    ਭੁਲਾਂ ਦੀ ਖਿਮਾ। ਹਮੇਸ਼ਾ ਮਾਂ-ਬੋਲੀ ਦੀ ਇੱਜ਼ਤ ਅਤੇ ਇਸ ਮੰਚ ਦੀ ਤਰੱਕੀ ਦੀ ਕਾਮਨਾ ਕਰਦਾ।

    ਭੁਪਿੰਦਰ।

    ReplyDelete
  6. thank you bhupinder ji, knowledge must always be welcomed from any source

    ReplyDelete
  7. ਸਿਰਲੇਖਾਂ ਸਹਿਤ ਪੇਸ਼ ਕੀਤੇ ਸਾਰੇ ਹਾਇਕੂ ਬਹੁਤ ਹੀ ਵਧੀਆ ਸਿਰਜਣਾ......
    ਕਮਾਲ ਦਾ ਮਨੋਭਾਵ.......!!
    ਚੂੜੀ ਦਾ ਟੋਟਾ
    ਭੰਨ ਵੇਖੇ ਪਿਆਰ
    ਪ੍ਰਦੇਸੀ ਮਾਹੀ

    ReplyDelete
  8. Anonymous9.9.12

    ਸੇਧ ਦੇਣ ਲਈ ਅਤੇ ਹਾਇਕੁ ਪਸੰਦ ਕਰਨ ਲਈ ਮੈਂ ਆਪ ਸਭਨਾ ਦਾ ਤਹਿ ਦਿਲ
    ਤੋਂ ਧੰਨਵਾਦੀ ਹਾਂ ਜੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ