ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Oct 2012

ਮਾਈ ਕੱਤਦੀ

ਕੁਦਰਤ ਦੇ ਨਜ਼ਾਰਿਆਂ ਨਾਲ਼ ਅਚੰਭਿਤ ਹੋਇਆ ਮਨ ਖਿੜ ਉੱਠਦਾ ਹੈ। ਓਸ ਨੂੰ ਹਰ ਸ਼ੈਅ ਸੋਹਣੀ ਲੱਗਦੀ ਹੈ। ਆਲ਼ੇ-ਦੁਆਲ਼ੇ ਨੂੰ ਆਪੇ 'ਚ ਸਮੇਟਦਾ ਮਨ ਖੁਸ਼ੀਆਂ ਵੰਡਦਾ ਹੋਇਆ ਕਈ-ਕਈ ਵਾਰ ਰੱਬ ਨੂੰ ਵੀ ਤਾਕੀਦ ਕਰ ਬੈਠਦਾ ਹੈ ਕਿ ਇਨ੍ਹਾਂ ਖਿਣਾਂ ਦੀ ਕਦਰ ਕਰਨ ਵਾਲ਼ਿਆਂ ਨੂੰ ਸਾਜੀਂ । ਏਹੋ ਅਹਿਸਾਸ ਅੱਜ ਇਹ ਹਾਇਕੁ ਕਲਮ ਲੈ ਕੇ ਆਈ ਹੈ। 



1.ਚੰਦਾ 


ਚੰਦ ਚੜ੍ਹਿਆ 
ਅੰਬਰ ਦੇ ਵਿਹੜੇ
ਮਾਈ ਕੱਤਦੀ
     

2.ਰੱਬਾ ਵੇ 


 ਘੁਮਿਆਰਾ ਵੇ !
 ਸੋਹਣੇ ਭਾਂਡੇ ਘੜ 
 ਖੜਕਣ ਨਾ 
    

3. ਉਡੀਕ 


ਕੋਇਲ ਕੂਕੇ 
ਫੁੱਲ ਪਏ ਖਿੜਦੇ 
ਕੌਣ ਆਇਆ 
      

4.ਬਸੰਤੀ 


ਰੁੱਤਾਂ ਦੀ ਰਾਣੀ
ਬਸੰਤੀ ਵੇਸ ਕਰ 
ਦਰ 'ਤੇ ਆਈ


ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ)

7 comments:

  1. ਸੋਹਣੀ ਕੁਦਰਤ ਬਾਰੇ ਸੋਹਨਾ ਲਿਖਿਆ ਹੈ ॥

    ReplyDelete
  2. ਬਹੁਤ ਖੂਬਸੂਰਤ ਹਾਇਕੁ।

    ReplyDelete
  3. ਅੱਛੇ ਨੇ ਹਾਇਕੂ ....


    ਪਰ ਮਿੱਟੀ ਦੇ ਭਾਂਡੇ ਖੜਕਦੇ ਨਹੀਂ ਟੁਟ ਜਾਂਦੇ ਨੇ ....

    ReplyDelete
  4. ਹਰਕੀਰਤ ਜੀ, ਏਸ ਹਾਇਕੁ ਵਿੱਚ ਜਿਹੜੇ ਭਾਂਡਿਆਂ ਦੀ ਗੱਲ ਹੋ ਰਹੀ ਹੈ ਓਹ ਸਦਾ ਖੜਕਦੇ ਹੀ ਰਹਿੰਦੇ ਹਨ। ਇੱਥੇ ਘੁਮਿਆਰ ਰੱਬ ਹੈ ਤੇ ਓਸ ਰੱਬ ਅੱਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਐ ਰੱਬਾ ! ਸੋਹਣੇ ਭਾਂਡੇ (ਸੁਚੱਜੇ ਇਨਸਾਨ) ਪੈਦਾ ਕਰ ਜੋ ਗੱਲ-ਗੱਲ 'ਤੇ ਇੱਕ ਦੂਜੇ ਨਾਲ਼ ਲੜਨ-ਝਗੜਨ ਨਾ!

    ਹਰਦੀਪ

    ReplyDelete
  5. 'चन्द चढ़िया अम्बर दे विहड़े' में अम्बर के लिए विहड़े का रूपक बहुत सुन्दर बन गया है । आपके ਘੁਮਿਆਰਾ-कुम्हार ने तो उस ईश्वर की याद दिला दी जो तरह -तरह के बर्तन ( प्राणी) गढ़ता है । खड़कना बर्तन की नियति है । कुछ खड़कते हैं और टूट जाते हैं, कुछ हर विषम परिस्थिति में खड़ककर भी रिश्तों को बचाए रखते हैं । बहुत गहरी बात कह दी गई इस हाइकु में । ਉਡੀਕ में आपका हाइकु बहुत खूबसूरत है । मैं तो इसे इस रूप में कहना चाहूँगा-''कोयल कूके/ फूल हैं खिल उठे / कौन आ गया!''अनुवाद गलत हो तो माफ़ी चाहूँगा । और चौथा हाइकु इस तरह हिन्दी में कहना चाहूँगा-रुतों की रानी / वासन्ती वेश धर / द्वार पे आई । दविन्दर जी को हार्दिक बधाई!

    ReplyDelete
  6. ਦਵਿੰਦਰ ਭੈਣ ਜੀ ਦੇ ਹਾਇਕੁ ਜ਼ਿੰਦਗੀ ਦੇ ਬਹੁਤ ਸਾਰੇ ਰੰਗ ਵਿਖਾਉਂਦੇ ਹਨ।
    ਕੋਇਲ ਕੂਕੇ
    ਫੁੱਲ ਪਏ ਖਿੜਦੇ
    ਕੌਣ ਆਇਆ
    ਕੋਇਲ ਦੀ ਕੂਕ 'ਤੇ ਕਿਸੇ ਦੇ ਆਉਣ ਦੀ ਉਡੀਕ ਹੈ।

    ਵਧੀਆ ਹਾਇਕੁ !

    ReplyDelete
  7. हरदीप जी तथ्य को स्पष्ट करने के लिए आभार ....!!

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ