ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Oct 2012

ਦੇਵੇ ਗੁੜ੍ਹਤੀ


ਜਦੋਂ ਕੁਦਰਤ ਬਾਗੀਂ ਖਿੜਦੀ ਹੈ ਤਾਂ ਇਹ ਖੇੜਾ ਸਾਡੀ ਨਿੱਕੜੀ ਘਰੇ ਬਿਖੇਰਦੀ ਹੈ ਆਪਣੀ ਖਿੜੀ ਸੋਚ ਨਾਲ਼ । ਉਹ ਬਾਗਾਂ ਤੋਂ ਫੁੱਲਾਂ 'ਚ ਜਾਂਦੀ ਹੈ....ਫੁੱਲਾਂ ਤੋਂ ਮਿਠਾਸ ਤੱਕ ਹੁੰਦੀ ਹੋਈ ਦਾਦੀ ਦੀ ਗੁੜ੍ਹਤੀ ਨੂੰ ਚੇਤੇ ਕਰਦੀ ਹੈ। ਇਸੇ ਅਹਿਸਾਸ ਦੀ ਸਿਆਹੀ ਆਪਣੀ ਹਾਇਕੁ ਕਲਮ 'ਚ ਭਰਦੀ ਤਿੰਨ ਸੋਹਣੇ ਹਾਇਕੁ ਲਿਖ ਹਾਇਕੁ-ਲੋਕ ਮੰਚ 'ਤੇ ਲਿਆ ਪਰੋਸਦੀ ਹੈ। 

1.
ਚੜ੍ਹੇ ਸੂਰਜ
ਜਿਓਂਦੀ ਕੁਦਰਤ
ਚੁਫ਼ੇਰੇ ਫੁੱਲ

2.
ਮਧੂ ਮੱਖੀਆਂ
ਚੂਸਦੀਆਂ ਮਿਠਾਸ
ਖਿੜੇ ਫੁੱਲਾਂ ਤੋਂ

3.
ਦੇਵੇ ਗੁੜ੍ਹਤੀ
ਦਾਦੀ ਸ਼ਹਿਦ ਚਟਾ
ਨਵ-ਜੰਮੇ ਨੂੰ

ਸੁਪ੍ਰੀਤ ਕੌਰ ਸੰਧੂ
ਅੱਠਵੀਂ ਜਮਾਤ
(ਸਿਡਨੀ-ਬਰਨਾਲ਼ਾ)

7 comments:

 1. ਦੇਵੇ ਗੁੜ੍ਹਤੀ
  ਦਾਦੀ ਸ਼ਹਿਦ ਚਟਾ
  ਨਵ-ਜੰਮੇ ਨੂੰ

  ਬਹੁਤ ਖੂਬਸੂਰਤ ....!!

  ਹਰਦੀਪ ਜੀ ਤੁਸੀਂ ਇਸਦਾ ਲਿੰਕ ਨਹੀਂ ਭੇਜਿਆ .....?
  ਇਹ ਤੁਹਾਡੀ ਬੇਟੀ ਹੈ ਕੀ ....?

  ReplyDelete
 2. ਹਰਕੀਰਤ ਜੀ,
  ਸੁਪ੍ਰੀਤ ਦੀ ਹੌਸਲਾ-ਅਫ਼ਜਾਈ ਲਈ ਸ਼ੁਕਰੀਆ!

  ਤੁਹਾਡਾ ਹਾਇਕੁ-ਲੋਕ ਦੀ ਨਵੀਂ ਪੋਸਟ ਦੇ ਲਿੰਕ ਲਈ ਉਡੀਕਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਾਡੇ ਲੇਖਕਾਂ ਤੇ ਪਾਠਕਾਂ ਦੇ ਮਨ 'ਚ ਹੁਣ ਹਾਇਕੁ-ਲੋਕ ਨੇ ਥਾਂ ਬਣਾ ਲਈ ਹੈ। ਹਰ ਰੋਜ਼ ਨਵੇਂ ਹਾਇਕੁ ਪੜ੍ਹਨ ਦੀ ਖਿੱਚ ਉਨ੍ਹਾਂ ਨੂੰ ਇੱਥੇ ਲੈ ਆਉਂਦੀ ਹੈ।

  ਸੁਪ੍ਰੀਤ ਮੇਰੀ ਬੇਟੀ ਹੈ।ਅੱਠਵੀਂ ਜਮਾਤ 'ਚ ਪੜ੍ਹਦੀ ਹੈ। ਪੰਜਾਬੀ ਪੜ੍ਹਨੀ ਤੇ ਲਿਖਣੀ ਘਰੇ ਹੀ ਸਿੱਖੀ ਹੈ। ਹਫ਼ਤੇ 'ਚ 3-4 ਦਿਨ ਮੈਂ ਉਸ ਦੀ ਪੰਜਾਬੀ ਦੀ ਕਲਾਸ ਲਾਉਂਦੀ ਹਾਂ। ਘਰੇ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੀਆਂ ਪਾਠ ਪੁਸਤਕਾਂ ਲਿਆ ਕੇ ਰੱਖੀਆਂ ਹੋਈਆਂ ਹਨ। ਸੁਪ੍ਰੀਤ ਅੰਗਰੇਜ਼ੀ 'ਚ ਕਵਿਤਾ ਲਿਖਣ ਲੱਗ ਪਈ ਸੀ ਜਦੋਂ ਓਹ ਪੰਜਵੀਂ-ਛੇਵੀਂ ਜਮਾਤ 'ਚ ਸੀ। ਉਸ ਦੀ ਪਹਿਲੀ ਕਾਵਿ ਪੁਸਤਕ'The Sky is limitless' ਤਿੰਨ ਭਾਸ਼ਾਵਾਂ ਵਿੱਚ 2010 'ਚ ਪ੍ਰਕਾਸ਼ਿਤ ਹੋਈ ਸੀ ਜਿਸ 'ਚ ਉਸ ਦੀਆਂ ਅੰਗਰੇਜ਼ੀ ਕਵਿਤਾਵਾਂ ਦਾ ਪੰਜਾਬੀ ਤੇ ਹਿੰਦੀ 'ਚ ਅਨੁਵਾਦ ਮੈਂ ਕੀਤਾ ਸੀ।

  ਓਸ ਤੋਂ ਬਾਦ ਸੁਪ੍ਰੀਤ ਨੇ ਪੰਜਾਬੀ ਵਿੱਚ ਛੋਟੇ ਛੋਟੇ ਕਾਵਿ ਟੋਟੇ ਲਿਖਣੇ ਸ਼ੁ੍ਰ ਕੀਤੇ। ਉਹ ਹਾਇਕੁ ਨਿਯਮ ਬਾਰੇ ਪੁੱਛਦੀ ਰਹਿੰਦੀ ਤੇ ਹੌਲੀ-ਹੌਲੀ ਹਾਇਕੁ ਲਿਖਣ ਲੱਗੀ। ਮੇਰੀ ਕੋਸ਼ਿਸ਼ ਏਹੋ ਹੈ ਕਿ ਸੁਪ੍ਰੀਤ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨਾਲ਼ ਜੁੜੀ ਰਹੇ।
  ਹਾਇਕੁ-ਲੋਕ ਮੰਚ 'ਤੇ ਮਿਲ਼ਦੇ ਪਿਆਰ ਹੁਲਾਰਿਆਂ ਨਾਲ਼ ਉਸ ਨੂੰ ਹੋਰ ਲਿਖਣ ਦਾ ਚਾਅ ਹੁੰਦਾ ਹੈ। ਸੁਪ੍ਰੀਤ ਨੂੰ ਇਹ ਚਾਅ ਇਓਂ ਹੀ ਚੜ੍ਹਦਾ .....ਏਹੋ ਦੁਆ ਹੈ !

  ਹਰਦੀਪ

  ReplyDelete
 3. 1.ਬਹੁਤ ਹੀ ਖੂਬਸੂਰਤ ਲਿਖਿਆ ਹੈ, ਦਾਦੀ ਦੀ ਗੁੜ੍ਹਤੀ ਵਾਲਾ ਹਾਇਕੁ ਬਹੁਤ ਵਧੀਆ ਲੱਗਾ ।ਤੇਰੇ ਮਾਮੇ ਦੀਆਂ ਦੁਆਵਾਂ ਤੇਰੇ ਨਾਲ ਹਨ ਤਾਂ ਕਿ ਤੂੰ ਹੋਰ ਵੀ ਚੰਗੇ ਹਾਇਕੁ ਲਿਖੇਂ

  ਤੇਰਾ ਮਾਮਾ ਵਰਿੰਦਰ

  2.
  ਮੰਮੀ(ਤੇਰੀ ਨਾਨੀ ਮਾਂ) ਨੂੰ ਬਹੁਤ ਚੰਗੇ ਲੱਗੇ ਸਾਰੇ ਹਾਇਕੁ। ਪੜ੍ਹ ਕੇ ਬਹੁਤ ਖੁਸ਼ ਹੋਏ ਕਿ ਸੁਪੀ ਕਿੰਨਾ ਚੰਗਾ ਲਿਖਦੀ ਹੈ । ਦੀਪੀ, ਸੁਪੀ ਨੂੰ ਪੰਜਾਬੀ ਨਾਲ ਜੋੜਨ ਦਾ ਤੇਰੇ ਉਪਰਾਲਾ ਬਹੁਤ ਵਧੀਆ ਹੈ। ਸੁਪੀ ਨੂੰ ਸ਼ਾਬਾਸ਼!

  3.
  Clap hands for the new arrival.We feel full of proud that we have a wonderful tiny tot who has great thinking about
  the world.
  Best of luck from all of us !

  These are very nice haiku. All are good.
  Well done keep it up.

  Teri Mami Parm

  ReplyDelete
 4. ਬਹੁਤ ਖੂਬਸੂਰਤ ਉਪਰਾਲਾ ਹੈ। ਕਾਸ਼ ਪਰਦੇਸਾਂ ਚ ਵਸਦੇ ਸਾਰੇ ਮਾਪੇ ਆਪ ਜਹੀ ਸੋਚ ਰੱਖਣ ਲੱਗ ਜਾਣ। ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਵੱਲ ਪ੍ਰੇਰ ਕੇ ਲੈ ਆਉਣ। ਬਹੁਤ ਖੂਬ।

  ReplyDelete
 5. I wish supreet my daughter be like you...
  Love your haiku as sweet as you as a person.Keep it up

  ReplyDelete
 6. सुप्रीत का पहला हाइकु तो बहुत सुन्दर है । दूसरा -तीसरा भी अपनी अलग खूबसूरती बिखेर रहे हैं।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ