ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Oct 2012

ਸਾਂਝੀ ਮਾਈ

ਪੰਜਾਬ ਦੇ ਪਿੰਡਾਂ 'ਚ ਅੱਸੂ ਦੇ ਨਰਾਤਿਆਂ ਵਿੱਚ ਸਭ ਨਿੱਕੀਆਂ-ਵੱਡੀਆਂ ਕੁੜੀਆਂ ਰਲ਼ ਕੇ ਸਾਂਝੀ ਮਾਈ ਦੀ ਪੂਜਾ ਕਰਦੀਆਂ ਸਨ। ਦੁਸਹਿਰੇ ਤੋਂ ਨੌਂ ਦਿਨ ਪਹਿਲਾਂ ਇਹ ਸਾਂਝੀ ਦਾ ਤਿਉਹਾਰ ਸ਼ੁਰੂ ਹੋ ਜਾਂਦਾ। ਇੱਕ ਕੰਧ 'ਤੇ ਗੋਹਾ -ਮਿੱਟੀ ਥੱਪ ਕੇ 'ਸਾਂਝੀ ਮਾਈ ' ਦੀ ਮੂਰਤੀ ਬਣਾਈ ਜਾਂਦੀ। ਇਸ ਨੂੰ ਬਨਾਉਣ ਵੇਲ਼ੇ ਕੁੜੀਆਂ ਆਪਣੀ ਸ਼ਿਲਪ-ਕਲਾ ਦੀ ਨਿਪੁੰਨਤਾ ਨੂੰ ਉਜਾਗਰ ਕਰਦੀਆਂ। ਸਾਂਝੀ ਮਾਈ ਨੂੰ ਹਾਰ-ਸ਼ਿੰਗਾਰ ਕੇ ਆਥਣ ਵੇਲ਼ੇ ਆਰਤੀ ਉਤਾਰਦੀਆਂ। ਸਾਂਝੀ ਮਾਈ ਰਾਹੀਂ ਜੀਵਨ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ ਜਾਂਦੀ। 
   ਹੁਣ ਅੱਸੂ ਦੇ ਨਰਾਤੇ ਸ਼ੁਰੂ ਹੋ ਗਏ ਹਨ । ਜੇ ਅੱਜ ਤੋਂ 3 ਕੁ ਦਹਾਕੇ ਪਹਿਲੇ ਪੰਜਾਬ ਦੀ ਗੱਲ ਕਰੀਏ ਤਾਂ ਇਹ ਤਿਉਹਾਰ ਜ਼ਰੂਰ ਕਿਤੇ ਨਾ ਕਿਤੇ ਮਨਾਇਆ ਜਾ ਰਿਹਾ ਹੁੰਦਾ। 
ਰੰਗਲਾ ਪੰਜਾਬ (ਜਲੰਧਰ) 'ਚ ਪੁਰਾਣੇ ਪੰਜਾਬ ਦੇ ਪਿੰਡਾਂ ਦੀ ਝਲਕ 'ਚ  ਸਾਂਝੀ ਮਾਈ ਦੀ ਮੂਰਤੀ ਵੇਖ ਕੇ ਇਸ ਬਾਰੇ ਜਾਨਣ ਦੀ ਉਤਸੁਕਤਾ ਨਾਲ਼ ਹੋਰ ਜਾਣਕਾਰੀ ਲੈ ਕੇ, ਸਾਡੀ ਸਭ ਤੋਂ ਛੋਟੀ ਉਮਰ ਦੀ ਹਾਇਕੁਕਾਰਾ ਨੇ ਅੱਜ ਹਾਇਕੁ-ਲੋਕ ਮੰਚ 'ਤੇ ਓਹੀ ਦਿਨ ਜਿਓਂਦੇ ਕਰ ਦਿੱਤੇ ਹਨ।

1.
ਕੱਚੀ ਕੰਧ 'ਤੇ
ਚਮਕੇ ਸਾਂਝੀ ਮਾਈ
ਕਰ ਸ਼ਿੰਗਾਰ

2.
ਰਲ਼ ਕੁੜੀਆਂ
ਗਹਿਣੇ-ਗੋਟੇ ਪਾ ਕੇ
ਸਜਾਈ ਸਾਂਝੀ 

3.
ਆਥਣ ਵੇਲ਼ੇ
ਕੁੜੀਆਂ ਗਾਉਂਦੀਆਂ
ਸਾਂਝੀ ਦੇ ਗੀਤ

ਸੁਪ੍ਰੀਤ ਕੌਰ ਸੰਧੂ 
ਅੱਠਵੀਂ ਜਮਾਤ
(ਬਰਨਾਲ਼ਾ-ਸਿਡਨੀ) 
(ਨੋਟ: ਇਹ ਪੋਸਟ ਹੁਣ ਤੱਕ 73 ਵਾਰ ਖੋਲ੍ਹ ਕੇ ਪੜ੍ਹੀ ਗਈ )

5 comments:

  1. हरदीप जी पंजाब का सांस्कृतिक वैभव आपके मन -प्राण में समाया हुआ है । इसकी शिक्षा आपने सुप्रीत को भी भली प्रकार दी है । भूमिका में आपने उन सब बातों को याद दिलाया दिया ,जिसे लोग भूलने लगे हैं । सुप्रीत बेटी ने बहुत ही सार्थक हाइकु में पूरी विषयवस्तु को खूबसूरती के साथ बाँध दिया है । बहुत आभार !

    ReplyDelete
  2. ਸੁੱਚੇ ਮੰਨ ਨਾਲ ਸੁੱਚਾ ਸਾਫ਼ ਅਤੇ ਸੋਹਣਾ ਲਿਖਿਆ ॥

    ReplyDelete
  3. ਸਾਂਝੀ ਭਾਵੇਂ ਕੁੜੀਆਂ ਦਾ ਤਿਓਹਾਰ ਹੈ ਪਰ ਛੋਟੇ ਵੀਰ ਆਪਣੀਆਂ ਭੈਣਾਂ ਨਾਲ ਇਸ ਤਿਓਹਾਰ 'ਚ ਸ਼ਾਮਲ ਹੋ ਜਾਂਦੇ ਸਨ । ਮੈਂ ਜਦੋਂ ਛੋਟਾ ਸੀ ਤਾਂ ਆਪਣੇ ਘਰ ਦੇ ਕੋਲ ਇੱਕ ਘਰ ਵਿੱਚ ਸਾਂਝੀ ਲਾਉਂਦੇ ਸੀ ਮੈਂ ਰੋਜ ਸ਼ਾਮ ਵੇਲੇ ਜਦ ਉਹ ਆਰਤੀ ਕਰਦੇ ਸੀ ਦੇਖਣ ਜਾਂਦਾ ਹੁੰਦਾ ਸੀ ਪਰ ਅੱਜ ਕਲ ਤਾਂ ਕੋਈ ਵੀ ਇਹ ਤਿਉਹਾਰ ਮਨਾਉਂਦਾ ਹੀ ਨਹੀਂ ਹੈ |
    ਬਹੁਤ ਵਧੀਆ ਲਿਖਿਆ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ।
    Good luck Supi write more haiku .

    ਤੇਰਾ ਮਾਮਾ
    ਵਰਿੰਦਰ

    ReplyDelete
  4. ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹਾਇਕੁ। ਬਹੁਤ ਖੂਬ।

    ReplyDelete
  5. ਮੰਮੀ(ਨਾਨੀ ਮਾਂ)ਵਲੋਂ ਸੁਪੀ ਨੂੰ ਸੁਨੇਹਾ.......
    ਸੁਪੀ ਤੂੰ ਤਾਂ ਬਹੁਤ ਵਧੀਆ ਲਿਖਣ ਲੱਗ ਗਈ ਹੈਂ । ਤੇਰੇ ਹਾਇਕੁ ਬਹੁਤ ਹੀ ਵਧੀਆ ਹਨ।
    ਸੁਪੀ ਤੂੰ ਪੰਜਾਬੀ 'ਚ ਮਾਸਟਰ ਬਣਦੀ ਜਾਂਦੀ ਹੈਂ ।
    ਬਹੁਤ ਪਿਆਰ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ