ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Oct 2012

ਬੇਵੱਸ ਅੰਨ ਦਾਤਾ


ਖੇਤੀ ਪ੍ਰਧਾਨ ਦੇਸ ਪੰਜਾਬ 'ਚ ਮੰਦੇ ਹਾਲੀਂ ਹੋਈ ਖੇਤੀ ਅਤੇ ਸਿਰ ਚੜ੍ਹੇ ਕਰਜ਼ੇ ਕਾਰਨ ਕਿਸਾਨ ਦਾ ਜਿਓਣਾ ਦੁਸ਼ਵਾਰ ਹੋ ਗਿਆ ਹੈ। ਪਿੰਡਾ ਲੂੰਹਦੀਆਂ ਧੁੱਪਾਂ ਤੇ ਠਰਦੀਆਂ ਰਾਤਾਂ ਨੂੰ ਤਾਂ ਓਹ ਸਦਾ ਹੀ ਹੰਡਾਉਂਦਾ ਆਇਆ ਹੈ। ਪਰ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਤੇ ਖੇਤੀ ਸੰਕਟ ਨੇ ਕਮਾਊ ਪੁੱਤਾਂ ਨੂੰ ਮੌਤ ਦੇ ਮੂੰਹ ਧਕੇਲ ਦਿੱਤਾ ਹੈ। ਇੱਕ ਸੰਵੇਦਨਸ਼ੀਲ ਹਾਇਕੁ ਕਲਮ ਕਿਸਾਨ ਦੀ ਹਾਲਤ ਨੂੰ ਕੁਝ ਇਓਂ ਬਿਆਨ ਕਰਦੀ ਹੈ। 

1.
ਧੋਖਾ ਦੇਵਣ
ਸਾਡੀਆਂ ਸਰਕਾਰਾਂ 
ਦੁੱਖੀ ਕਿਸਾਨ

2.
ਵੇਚ ਫਸਲ  
ਪੂਰਾ ਨਾ ਮਿਲੇ ਮੁੱਲ   
ਕੌਣ ਹੈ ਦੋਸ਼ੀ

3.
ਡੀਜ਼ਲ ਮੱਚੇ  
ਨਾ ਹੀ ਪੂਰੀ ਬਿਜਲੀ
ਚੜ੍ਹੇ ਕਰਜ਼ਾ

4.
ਦਿਨ-ਬ-ਦਿਨ
ਡੂੰਘੇ ਪਾਣੀ ਪੱਧਰ 
ਬਣੇ ਨਸੂਰ 

5.
ਚੜ੍ਹੇ ਕਰਜ਼ਾ
ਬੇਵੱਸ ਅੰਨ ਦਾਤਾ
ਲੈ ਲੈਂਦਾ ਫਾਹਾ 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
(ਨੋਟ: ਇਹ ਪੋਸਟ ਹੁਣ ਤੱਕ 54 ਵਾਰ ਖੋਲ੍ਹ ਕੇ ਪੜ੍ਹੀ ਗਈ )

6 comments:

 1. किसानों की दुर्दशा का मार्मिक चित्रण किया गया है ।

  ReplyDelete
 2. ਅਜ ਦਾ ਦੁਖਾਂਤ ਪਰ ਹਲ ਕੋਈ ਨਹੀਂ ।ਸੱਚ ਲਿਖਿਆ ਹੈ ।

  ReplyDelete
 3. ਬਹੁਤ ਵਧੀਆ ਲਿਖਿਆ।

  ReplyDelete
 4. ਅਣਛੋਹੇ ਵਿਸ਼ਿਆਂ 'ਤੇ ਹਾਇਕੁ ਲਿਖਣਾ ਵਰਿੰਦਰਜੀਤ ਦੀ ਕਲਮ ਦੀ ਸਿਫ਼ਤ ਕਹੀ ਜਾ ਸਕਦੀ ਹੈ।ਇਸ ਕਲਮ ਨੇ ਪਹਿਲਾਂ ਕਸ਼ਮੀਰ ਦੀ ਸਮੱਸਿਆ ਤੇ ਹੁਣ ਕਿਸਾਨ ਦੀ ਅਜੋਕੀ ਹਾਲਤ ਨੂੰ ਆਪਣੀ ਹਾਇਕੁ ਕਲਮ ਨਾਲ਼ ਚਿੱਤਰਿਆ ਹੈ। ਸੋਲਾਂ ਆਨੇ ਸੱਚ ਆਖਦੇ ਨੇ ਇਹ ਹਾਇਕੁ ਪਾਠਕਾਂ ਨੂੰ ਸੋਚੀਂ ਪਾ ਗਏ।
  ਵਧੀਆ ਹਾਇਕੁ-ਲਿਖਤ ਲਈ ਬਹੁਤ ਵਧਾਈ !

  ReplyDelete
 5. ਵਰਿੰਦਰਜੀਤ ਨੇ ਕਿਸਾਨਾ ਦੇ ਦੁਖ ਦਰਦ ਨੂੰ ਆਪਣੇ ਹਾਇਕੂ ਵਿੱਚ ਬਖੂਬੀ ਪੇਸ਼ ਕੀਤਾ ਹੈ. ਬਹੁਤ ਵਧੀਆ ਲਗਾ

  ReplyDelete
 6. ਮੈਂ ਸਾਰੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਮੇਰੀ ਹੌਸਲਾ -ਅਫ਼ਜਾਈ ਕੀਤੀ। ਇੱਥੇ ਮੈਂ ਖਾਸ ਕਰਕੇ ਹਰਦੀਪ ਭੈਣ ਜੀ ਦਾ ਧੰਨਵਾਦ ਕਰਾਂਗਾ ਜੋ ਮੈਨੂੰ ਲਿਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਨੇ। ਮੈਂ ਹੋਰ ਵੀ ਚੰਗੇ ਵਿਸ਼ੇ ਲਿਖਣ ਦੀ ਕੋਸ਼ਿਸ਼ ਕਰਾਂਗਾ !
  ਬਹੁਤ-ਬਹੁਤ ਧੰਨਵਾਦ !

  ਵਰਿੰਦਰਜੀਤ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ