ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Oct 2012

ਖਿੜਦਾ ਹਾਸਾ

ਹਾਇਕੁ-ਲੋਕ ਨੇ ਰਾਮੇਸ਼ਵਰ ਜੀ ਦੀ ਪੰਜਾਬੀ ਲੇਖਣੀ ਨਾਲ਼ ਪੱਕੀ ਗੰਢ ਪੁਆ ਦਿੱਤੀ ਹੈ।  ਪੰਜਾਬੀ-ਸਿਆਹੀ ਨਾਲ਼ ਭਰੀ ਕਲਮ ਨੇ ਕੁਝ ਹੋਰ ਹਾਇਕੁ ਮੋਤੀ ਹਾਇਕੁ-ਲੋਕ ਦੀ ਝੋਲ਼ੀ ਪਾਏ। 

1.
ਮੀਂਹ ਵਰ੍ਹਦਾ
ਮਨ ਹੈ ਤਰਸਦਾ
ਉਹ ਨਾ ਆਏ
2.
ਖਿੜਦਾ ਹਾਸਾ
ਚਮਕ ਮਨ ਵਾਸਾ 
ਬਣ ਬਿਜਲੀ
3.
ਭੁੱਲ ਤੂੰ ਜਾਵੇਂ 
ਹੱਕ ਬਣਦਾ ਤੇਰਾ
ਮੈਂ ਨਾ ਭੁੱਲਦਾ 

ਰਾਮੇਸ਼ਵਰ ਕੰਬੋਜ 'ਹਿਮਾਂਸ਼ੂ'
(ਨਵੀਂ ਦਿੱਲੀ)

4 comments:

  1. Heart touching writing

    ReplyDelete
  2. ਖਿੜਦਾ ਹਾਸਾ
    ਚਮਕ ਮਨ ਵਾਸਾ
    ਬਣ ਬਿਜਲੀ
    ਕਿੰਨੀ ਸੋਹਣੀ ਗੱਲ ਕਹੀ ਹੈ, ਜਿੱਥੇ ਹਾਸਾ ਹੈ ਓਨ੍ਹਾਂ ਚਿਹਰਿਆਂ 'ਤੇ ਹੀ ਚਮਕ ਹੁੰਦੀ ਹੈ ਤੇ ਮਨ ਬਿਜਲੀ ਦੀ ਫੁਰਤੀ ਦਿਖਾਉਂਦਾ ਜ਼ਿੰਦਗੀ ਦੀਆਂ ਮੰਜ਼ਿਲਾਂ ਤਹਿ ਕਰਦਾ ਰਹਿੰਦਾ ਹੈ।

    ReplyDelete
  3. very thoughtful and heart touching.

    ReplyDelete
  4. ਆਪ ਜੀ ਦੇ ਹਾਇਕੂ ਬਹੁਤ ਖੂਬਸੂਰਤ ਲੱਗੇ.

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ