ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Oct 2012

ਰੱਤ ਬਣੇ ਜ਼ਿੰਦਗੀ (ਸੇਦੋਕਾ)

ਹਰ ਇੱਕ ਨੂੰ ਆਪਣਾ ਕਹਿਣ ਵਾਲ਼ੇ ਤੇ ਓਨ੍ਹਾਂ ਦੀਆਂ ਅੱਖਾਂ ਨਾਲ਼ ਇਸ ਸੋਹਣੇ ਤੇ ਮਨ-ਮੋਹਣੇ ਜੱਗ-ਤ੍ਰਿੰਝਣ ਨੂੰ ਵੇਖਣ ਦੀ ਇੱਛਾ ਰੱਖਣ ਵਾਲ਼ੇ ਉਦਯ ਵੀਰ ਸਿੰਘ ਜੀ, ਗੋਰਖਪੁਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲ਼ੇ ਹਨ। ਆਪ ਹਿੰਦੀ ਤੇ ਪੰਜਾਬੀ ਦੋਵੇਂ ਭਾਸ਼ਾਵਾਂ 'ਚ ਲਿਖਦੇ ਹਨ।
ਹਾਇਕੁ -ਲੋਕ ਮੰਚ ਨਾਲ਼ ਇੱਕ ਪਾਠਕ ਦੇ ਤੌਰ 'ਤੇ ਉਹ ਪਹਿਲਾਂ ਹੀ ਜੁੜ ਚੁੱਕੇ ਸਨ।ਅੱਜ ਪਹਿਲੀ ਵਾਰ ਆਪਣੇ ਸੇਦੋਕਾ ਲੈ ਕੇ ਪਾਠਕਾਂ ਦੇ ਰੂ-ਬ-ਰੂ ਹੋ ਰਹੇ ਹਨ। ਆਸ ਕਰਦੀ ਹਾਂ ਕਿ ਓਨ੍ਹਾਂ ਦੇ ਪਲੇਠੀ  ਲਿਖਤ ਉਪਰਾਲੇ ਨੂੰ ਹਾਇਕੁ-ਲੋਕ ਮੰਚ ਪਰਿਵਾਰ ਖਿੜੇ ਮੱਥੇ ਜੀ ਆਇਆਂ ਨੂੰ ਕਹੇਗਾ।

1.
ਰਗਾਂ 'ਚ ਵਹੇ
ਰੱਤ ਬਣੇ ਜ਼ਿੰਦਗੀ
ਰਿਸਦੇ ਰਹੇ  ਫੱਟ। 
ਖੜ੍ਹਾ ਮਕਾਨ
ਮਜ਼ਬੂਤ ਨੀਹਾਂ ਦੀ
ਹੁਣ ਦੱਸੇ ਕਹਾਣੀ। 

2. 
ਲੱਭੇ ਤਾਂ ਪਾਏ
ਰੱਜ-ਰੱਜ ਕੇ ਨੂਰ
ਓਸ ਸਤਿਨਾਮ ਦਾ 
ਪੈਰੀਂ ਤੁਰਿਆ 
ਪਹੁੰਚ ਮੰਜ਼ਿਲ 'ਤੇ 
ਫਿਰ ਆਏ ਸ਼ਬਾਬ ।

ਉਦਯ ਵੀਰ ਸਿੰਘ
( ਗੋਰਖਪੁਰ-ਉ.ਪ੍ਰਦੇਸ਼) 


4 comments:

  1. ਉਦਯ ਵੀਰ ਸਿੰਘ ਜੀ ਹੋਰਾਂ ਬਹੁਤ ਖੂਬਸੂਰਤ ਅਤੇ ਡੁੰਘਾਈ ਭਰੇ ਹਾਇਕੁ ਪੇਸ਼ ਕੀਤੇ ਹਨ। ਆਪ ਨੂੰ ਵਧਾਈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਆਪ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੋਣਗੇ।

    ReplyDelete
  2. ਉਦਯ ਵੀਰ ਸਿੰਘ ਜੀ,
    ਹਾਇਕੁ-ਲੋਕ 'ਤੇ ਆਪ ਜੀ ਦਾ ਨਿੱਘਾ ਸਵਾਗਤ ਹੈ। ਤਿੰਨੋ ਹਾਇਕੁ ਬਹੁਤ ਵਧੀਆ ਹਨ। ਸਭ ਤੋਂ ਵਧੀਆ ਲੱਗਾ.....
    ਰਗਾਂ 'ਚ ਵਹੇ
    ਰੱਤ ਬਣੇ ਜ਼ਿੰਦਗੀ
    ਰਿਸੇ ਤਾਂ ਫੱਟ

    ਬਹੁਤ ਵਧਾਈ !

    ReplyDelete
  3. ਉਦਯ ਵੀਰ ਸਿੰਘ ਜੀ ਨੇ ਆਪਣੇ ਤਿੰਨ ਹਾਇਕੁਆਂ ਰਾਹੀਂ ਮਾਨਵ ਜੀਵਨ ਨੂੰ ਬੜੇ ਸਰਲ ਤਰੀਕੇ ਨਾਲ਼ ਉਲੀਕਿਆ ਹੈ। ਤਿੰਨੋ ਹਾਇਕੁ ਅੱਡੋ-ਅੱਡ ਹੋ ਕੇ ਵੀ ਇਸ ਲੜੀ 'ਚ ਬੱਝੇ ਨਜ਼ਰ ਆਉਂਦੇ ਹਨ।
    ਰਗਾਂ 'ਚ ਵਹਿੰਦਾ ਲਹੂ ਹੀ ਜ਼ਿੰਦਗੀ ਹੈ ਤੇ ਇਹ ਜ਼ਿੰਦਗੀ ਮਜ਼ਬੂਤ ਨੀਹਾਂ ਵਾਲ਼ੇ ਮਕਾਨ ਜੋ ਪਿਆਰ ਨਾਲ਼ ਘਰ ਬਣ ਜਾਂਦਾ ਹੈ ,ਵਿੱਚ ਗੁਜ਼ਰਦੀ ਹੈ ਤੇ ਏਸ ਜ਼ਿੰਦਗੀ ਨੂੰ ਸਕੂਨ ਨਾਲ਼ ਜਿਓਣ ਲਈ ਰੱਬ ਦੇ ਸਿਮਰਨ ਵੱਲ ਇਸ਼ਾਰਾ ਕਰਦੇ ਇਹ ਹਾਇਕੁ ਬਹੁਤ ਹੀ ਵਧੀਆ ਹਨ।

    ਆਸ ਕਰਦੇ ਹਾਂ ਕਿ ਇਹ ਕਲਮ ਸਾਡੇ ਨਾਲ਼ ਏਸੇ ਤਰਾਂ ਜੁੜੀ ਰਹੇਗੀ।

    ReplyDelete
  4. ਕਮਲ ਸੇਖੋਂ9.10.12

    ਉਦਯ ਵੀਰ ਸਿੰਘ ਜੀ ਤੁਹਾਡੇ ਸਾਰੇ ਹਾਇਕੂ ਕਾਬਿਲ-ਏ-ਤਾਰੀਫ਼ ਹਨ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ