ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Nov 2012

ਦੀਵਾਲੀ-2


ਜਗਮਗ ਦੀਵਿਆਂ ਦਾ ਤਿਓਹਾਰ ਦੀਵਾਲੀ ਸਭ ਦੇ ਘਰ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਇਸੇ ਦੁਆ ਦੇ ਨਾਲ਼ ਹਾਇਕੁ-ਲੋਕ ਪਰਿਵਾਰ ਸਭ ਨੂੰ ਦੀਵਾਲੀ ਮੁਬਾਰਕ !
1)
ਆਈ ਦਿਵਾਲੀ
ਖੁਸ਼ੀਆਂ ਦਾ ਮਾਹੌਲ
ਖਿੜਿਆ ਦਿਨ
2)
ਗੁਰੂ-ਦੁਆਰੇ
ਵਡੇਰਿਆਂ ਦਾ ਦੀਵਾ
ਬੇਬੇ ਜਗਾਵੇ

3)
ਧਮਾਕੇਦਾਰ
ਚਲਦੇ ਨੇ ਪਟਾਖ਼ੇ
ਰੌਸ਼ਨ ਰਾਤ
4)
ਆਤਿਸ਼ਬਾਜ਼ੀ
ਆਕਾਸ਼ ਵਿੱਚ ਚੱਲੀ
ਬਿਖਰੇ ਰੰਗ
5)
ਘੁੰਮੇ ਚੱਕਰੀ
ਚਮਕਿਆ ਵਿਹੜਾ
ਹੱਸਣ ਬੱਚੇ
6)
ਚਮਕੇ ਤਾਰੇ
ਆਨਾਰ ਦੀ ਬੁਛਾੜ
ਫੁਹਾਰਾ ਚੱਲੇ
7)
ਫ਼ੀਤਾ ਸੁਰਕੇ
ਚੱਲਿਆ ਵੱਡਾ ਬੰਬ
ਕੰਬੇ ਧਰਤੀ
8)
ਫੁਲਝੜੀ ਵੀ
ਕੜ-ਕੜ ਕਰਕੇ
ਤਾਰੇ ਜੰਮਦੀ
9)
ਵੱਡਾ 'ਤੇ ਛੋਟਾ
ਸਭ ਖੁਸ਼ੀ ਮਾਨਣ
ਆਈ ਦਿਵਾਲੀ  
ਭੂਪਿੰਦਰ ਸਿੰਘ
(ਨਿਊਯਾਰਕ) 

3 comments:

  1. ਦੀਵਾਲੀ ਮੁਬਾਰਕ ਆਪ ਦੇ ਹਾਇਕੂ ਬਹੁਤ ਹੀ ਵਧੀਆ ਲਗੇ

    ReplyDelete
  2. ਭੂਪਿੰਦਰ ਸਿੰਘ ਜੀ ਦੇ ਸਾਰੇ ਹਾਇਕੁ ਦੀਵਾਲੀ ਦਾ ਚਾਨਣ ਬਿਖੇਰਦੇ ਹਨ । ਕਿਤੇ ਆਤਿਸ਼ਬਾਜ਼ੀ ਚੱਲੀ , ਕਿਤੇ ਚੱਕਰੀ ਘੁੰਮੀ ਤੇ ਕਿਤੇ ਅਨਾਰ ਨੇ ਚਾਨਣ ਬਿਖੇਰਿਆ । ਹਾਇਕੁ ਲੋਕ ਦੇ ਵਿਹੜੇ ਸਾਰਿਆਂ ਨੇ ਰਲ ਕੇ ਦੀਵਾਲੀ ਮਨਾਈ । ਬਹੁਤ ਹੀ ਚੰਗਾ ਲੱਗਾ ! ਇਸੇ ਤਰਾਂ ਰਲ-ਮਿਲ ਕੇ ਹਾਇਕੁ ਲੋਕ ਦੇ ਵਿਹੜੇ ਜੁੜਦੇ ਰਹਿਣਾ । ਇਹੋ ਦੁਆ ਹੈ !

    ReplyDelete
  3. ਕਮਲ ਸੇਖੋਂ8.12.12

    ਗੁਰਦੁਆਰੇ
    ਵਡੇਰਿਆਂ ਦਾ ਦੀਵਾ
    ਬੇਬੇ ਜਗਾਵੇ
    ਬਹੁਤ ਖੂਬਸੂਰਤ ਹਾਇਕੁ ......

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ