ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Nov 2012

ਦੀਵਾਲੀ- 1


ਦੀਵਾਲੀ ਦੀਵਿਆਂ ਦੇ ਚਾਨਣ ਦਾ ਤਿਓਹਾਰ ਹੈ।ਹਨ੍ਹੇਰੇ 'ਤੇ ਚਾਨਣ ਦੀ ਜਿੱਤ ਹੈ। ਹਰ ਘਰ ਏਸ ਚਾਨਣ ਦੇ ਨਾਲ਼- ਨਾਲ਼ ਖੁਸ਼ੀਆਂ ਦਾ ਚਾਨਣ ਵੀ ਹੋਵੇ। ਹਾਇਕੁ ਲੋਕ ਪਰਿਵਾਰ ਵਲੋਂ ਦੀਵਾਲੀ ਮੁਬਾਰਕ ! 


1.
 ਆਸ ਨਹੀਂ  ਸੀ
ਐ ! ਚਾਨਣ ਤੇਰੇ ਤੋਂ
ਭੁੱਲ ਜਾਵੇਂਗਾ
ਫਿਤਰਤ ਆਪਣੀ
ਹਰ ਨੁਕਰੇ ਜਾਣਾ

2.
ਆ ਜਾ ਚਾਨਣ
ਉਹ ਘਰ ਲੱਭੀਏ
ਹਨ੍ਹੇਰਾ ਢੋਣਾ
ਬੂਹਾ ਖੜਕਾਈਏ
ਜਿੱਥੇ ਲੋੜ ਨੂਰ ਦੀ 

3.
ਦੀਵੇ ਰਲ ਕੇ 
ਅਹਿਦ ਕਰਨਾ ਏ 
ਸਾਰੇ ਘਰਾਂ ' ਚ 
ਬਿਨਾਂ  ਵਿਤਕਰੇ ਤੋਂ 
ਚਾਨਣ ਲੈ ਕੇ ਜਾਣੈ 

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ) 

3 comments:

 1. ਦੀਵੇ ਰਲ ਕੇ
  ਅਹਿਦ ਕਰਨ ਏ
  ਸਾਰੇ ਘਰਾਂ ' ਚ
  ਬਿਨਾਂ ਵਿਤਕਰੇ ਤੋਂ
  ਚਾਨਣ ਲੈ ਕੇ ਜਾਣੈ
  ਖੂਬਸੂਰਤ ਤਾਂਕਾ।

  ReplyDelete
 2. ਦੀਵਾਲੀ ਦੀਆਂ ਬਹੁਤ ਮੁਬਾਰਕਾਂ / ਆਪ ਦੀਆਂ ਰਚਨਾਵਾਂ ਬਹੁਤ ਖੂਬਸੂਰਤ ਅਤੇ ਭਾਵਪੂਰਤ ਲਗੀਆਂ/

  ReplyDelete
 3. ਡਾ ਦੀਪਤੀ ਦੇ ਤਾਂਕਾ ਬਹੁਤ ਹੀ ਡੂੰਘੇ ਖਿਆਲਾਂ ਵਾਲੇ ਹਨ ।

  ਆ ਜਾ ਚਾਨਣ
  ਉਹ ਘਰ ਲੱਭੀਏ
  ਹਨ੍ਹੇਰਾ ਢੋਣਾ
  ਬੂਹਾ ਖੜਕਾਈਏ
  ਜਿੱਥੇ ਲੋੜ ਨੂਰ ਦੀ


  ਓਸ ਘਰ ਓਸ ਥਾਂ ਚਾਨਣ ਕਰੀਏ ਜਿੱਥੇ ਏਸ ਦੀ ਲੋੜ ਹੈ , ਕਿੰਨੀ ਵੱਡੀ ਸੇਧ ਹੈ ਸਾਡੇ ਲਈ !
  ਆਸ ਕਰਦੀ ਹਾਂ ਏਸ ਕਲਮ ਤੋਂ ਹੋਰ ਸੇਧ ਮਿਲਦੀ ਰਹੇਗੀ !

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ