ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Nov 2012

ਦੀਵਾਲੀ- 5

ਅੱਜ ਅੰਬਰੋਂ ਉੱਤਰ ਤਾਰੇ ਧਰਤੀ ਨੂੰ ਰੌਸ਼ਨ ਕਰ ਰਹੇ ਨੇ। ਟਿਮਟਿਮਾਉਂਦੀ ਦੀਵਿਆਂ ਵਾਲ਼ੀ ਰਾਤ ਹਰ ਘਰ ਖੇੜੇ ਲੈ ਕੇ ਆਵੇ। ਦੀਵਾਲੀ ਦਾ ਦੀਵਾ ਸਭ ਲਈ ਹਾਸਿਆਂ ਦਾ ਪ੍ਰਤੀਕ ਬਣੇ। ਆਓ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਹਰ ਵਿਹੜਾ ਚਾਨਣ - ਚਾਨਣ ਕਰੀਏ ! ਹਾਇਕੁ-ਲੋਕ ਵਲੋਂ ਦੀਵਾਲੀ ਮੁਬਾਰਕ!

1.
ਦਿਨ ਦੀਵਾਲੀ                                                                                                  
ਬਜ਼ਾਰਾਂ 'ਚ ਰੌਣਕ
ਖਿੜੇ ਚਿਹਰੇ

2.
ਦੀਵਾਲੀ ਰਾਤ
ਚਲਾਉਣ ਪਟਾਕੇ
ਖਿੰਡੇ ਚਾਨਣ

3.
ਦੀਵੇ ਬਨ੍ਹੇਰੇ
ਜਗਮਗ ਲੜੀਆਂ
ਮੋਮਬੱਤੀਆਂ 

4.
ਆਈ ਦੀਵਾਲੀ
ਸਜੇ ਗਲੀ-ਮੁਹੱਲੇ
ਪੱਕੀ ਮਿਠਾਈ 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)

5 comments:

  1. पावन पर्व समूह की हार्दिक शुभकामनाएँ

    ReplyDelete
  2. ਵਰਿੰਦਰਜੀਤ ਦੇ ਹਾਇਕੁ ਦੀਵਾਲੀ ਦੀਆਂ ਖੁਸ਼ੀਆਂ ਦੇ ਰੰਗ ਵਿੱਚ ਰੰਗੇ ਬਹੁਤ ਵਧੀਆ ਲੱਗੇ । ਹਾਇਕੁ ਲੋਕ ਦਾ ਵਿਹੜਾ ਵੀ ਚਾਨਣ - ਚਾਨਣ ਹੋ ਗਿਆ !


    ReplyDelete
  3. ਦਿਨ ਦੀਵਾਲੀ
    ਬਜ਼ਾਰਾਂ 'ਚ ਰੌਣਕ
    ਖਿੜੇ ਚਿਹਰੇ
    ਸਾਰੇ ਹਾਇਕੁ-ਲੋਕ ਪਰਿਵਾਰ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ।

    ReplyDelete
  4. दविन्दर जीत सिंह ने दीवाली का सुन्दर चित्रण किया है । बधाई!!

    ReplyDelete
  5. ਸਾਰੇ ਪਾਠਕਾਂ ਵਲੋਂ ਮਿਲ਼ੇ ਪਿਆਰ ਹੁੰਗਾਰਿਆਂ ਲਈ ਬਹੁਤ-ਬਹੁਤ ਸ਼ੁਕਰੀਆ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ