ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Nov 2012

ਬਾਪੂ ਲਾਚਾਰ

1.
ਸ਼ਾਹ ਜ਼ਹਿਰ
ਮਰ-ਮਰ ਕੇ ਵਹੇ 
ਪੰਜਾਬੀ ਨਦੀ

2.
ਹੱਥੀਂ ਦੀਪਕ
ਸ਼ਾਂਤੀ ਤੇ ਪਿਆਰ ਦਾ
ਤੂੰ ਵੱਧਦਾ ਜਾ 

3.
ਲੱਭ ਤਾਂ ਸਹੀ
ਧਰਤੀ ਤੋਂ ਅਕਾਸ਼
ਤੇਰਾ ਵਜੂਦ

4.
ਮਾਪੇ ਅਸੀਸ
ਦੋ ਲਫ਼ਜ਼ ਬਿਮਾਰ
ਬਾਪੂ ਲਾਚਾਰ 

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ)

2 comments:

  1. ਸ਼ਾਹ ਜ਼ਹਿਰ
    ਮਰ-ਮਰ ਕੇ ਵਹੇ
    ਪੰਜਾਬੀ ਨਦੀ
    ਬਹੁਤ ਵਧੀਆ ਹਾਇਕੁ।

    ReplyDelete
  2. ਦਵਿੰਦਰ ਕੌਰ ਦੇ ਹਾਇਕੁ ਆਪਣੇ ਹੀ ਅੰਦਾਜ਼ ਵਿੱਚ ਸਾਡੀ ਆਪਣੀ ਹੀ ਕਹਾਣੀ ਸੁਣਾ ਰਹੇ ਹਨ ।
    ਸ਼ਾਹ ਜ਼ਹਿਰ
    ਮਰ-ਮਰ ਕੇ ਵਹੇ
    ਪੰਜਾਬੀ ਨਦੀ
    ਪੰਜਾਬ ਦੇ ਗੰਧਲੇ ਪਾਣੀ ਦੀ ਬਾਤ ਪਾ ਰਿਹਾ ਹੈ ਇਹ ਹਾਇਕੁ !
    ਲੱਭ ਤਾਂ ਸਹੀ
    ਧਰਤੀ ਤੋਂ ਅਕਾਸ਼
    ਤੇਰਾ ਵਜੂਦ
    ਆਪਾ ਲੱਭਣ ਦੀ ਦੁਹਾਈ ਦਿੰਦਾ ਹੈ ਇਹ ਹਾਇਕੁ !
    ਆਸ ਕਰਦੀ ਹਾਂ ਕਿ ਸਾਨੂੰ ਇਸ ਕਲਮ ਤੋਂ ਹੋਰ ਵਧੀਆ ਹਾਇਕੁ ਪੜ੍ਹਨ ਲਈ ਮਿਲਦੇ ਰਹਿਣਗੇ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ