ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Nov 2012

ਗੁਰਪੁਰਬ

                                   ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗੁ ਚਾਨਣੁ ਹੋਆ


ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ  ਲੱਖ ਲੱਖ ਵਧਾਈਆਂ ! ਦੇਸ਼ -ਵਿਦੇਸ਼ 'ਚ ਇਹ ਦਿਨ ਬੜੇ ਉਤਸਾਹ ਨਾਲ਼ ਮਨਾਇਆ ਜਾਂਦਾ ਹੈ। ਸੰਗਤਾਂ ਬਾਬੇ ਨਾਨਕ ਦੀ ਨਗਰੀ ਨਨਕਾਣਾ ਸਾਹਿਬ ਪਹੁੰਚ ਕੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਦੀਆਂ ਹਨ। ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ, ਕੀਰਤਨ ਗਾਇਨ ਹੁੰਦਾ ਹੈ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ। ਰਾਤ ਨੂੰ ਦੀਪਮਾਲ਼ਾ ਕੀਤੀ ਜਾਂਦੀ ਹੈ ।

1.
ਗੁਰਪੁਰਬ
ਨਾਨਕ ਦੀ ਨਗਰੀ
ਇਲਾਹੀ ਬਾਣੀ

2.
ਪ੍ਰਭਾਤ ਫੇਰੀ
ਸੰਗਤਾਂ ਧਿਆਉਣ
ਨਾਨਕ ਨਾਮ

3.
ਗੁਰਾਂ ਦੀ ਬਾਣੀ
ਸੰਧੂਰੀ ਝਲਕਾਰਾ
ਹਨ੍ਹੇਰੇ ਵਿੱਚੋਂ

4.

ਵੇਈਂ * ਕਿਨਾਰਾ
ਦੀਵਿਆਂ ਦੀ ਕਤਾਰ
ਉੱਜਲੀ ਰਾਤ 


*ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਲੱਗਭੱਗ 14 ਸਾਲ ਰਹੇ। ਓਥੇ ਓਹ ਰੋਜ਼ਾਨਾ ਵੇਈਂ ਨਦੀ 'ਚ ਇਸ਼ਨਾਨ ਕਰਦੇ ਸਨ। ਇਹ ਇੱਕੋ-ਇੱਕ ਅਜਿਹੀ ਨਦੀ ਹੈ ਜਿਸ ਨੂੰ ਪਵਿੱਤਰ ਕਾਲੀ ਵੇਈਂ ਵਜੋਂ ਜਾਣਿਆ ਜਾਂਦਾ ਹੈ। ਇੱਥੇ ਹੀ ਬਾਬੇ ਨਾਨਕ ਨੇ ਵੇਈ ਨਦੀ ਤੋਂ ਬਾਹਰ ਆ ਕੇ ਜੋ ਪਹਿਲਾ ਉਪਦੇਸ਼ ਦਿੱਤਾ ਸੀ -  “ਨਾ ਕੋ ਹਿੰਦੂ ਨਾ ਕੋ ਮੁਸਲਮਾਨ” । 

ਡਾ. ਹਰਦੀਪ ਕੌਰ ਸੰਧੂ
(ਬਰਨਾਲਾ- ਸਿਡਨੀ) 3 comments:

 1. ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਹਾਇਕੁ ਪਰੀਵਾਰ ਨੂੰ ਲੱਖ-ਲੱਖ ਵਧਾਈਆਂ।

  ReplyDelete
 2. ਕਮਲ ਸੇਖੋਂ29.11.12

  ਸਾਰੇ ਹੀ ਹਾਇਕੁ ਬਹੁਤ ਵਧੀਆ ਹਨ....ਮੇਰੇ ਵਲੋਂ ਵੀਸਾਰੇ ਹਾਇਕੁ ਪਰਿਵਾਰ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ

  ReplyDelete
 3. ਧੰਨ ਗੁਰੂਨਾਨਕ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ