ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Nov 2012

ਗੁਰੂ ਦੇ ਧਾਮ

ਅੱਜ-ਕਲ ਗੁਰਧਾਮਾਂ, ਗੁਰੂਦੁਆਰਿਆਂ ਜੋ  ਕੁਝ ਵਾਪਰ ਰਿਹਾ ਹੈ ਉਸ ਨੂੰ ਦੇਖ ਸੁਣ ਕੇ ਦਿਲ ਦਹਿਲ ਜਾਂਦਾ ਹੈ। ਖੌਰੇ  ਕੀ ਹੋ ਗਿਆ ਹੈ ਦਸਮ ਪਿਤਾ ਦੇ ਇਸ ਪੰਥ ਨੂੰ। ਹਰ ਰੋਜ਼  ਕੋਈ ਨਾ ਕੋਈ ਲੜਾਈ ਦੀ ਘਟਨਾ ਦੇਖਣ ਨੂੰ ਮਿਲਦੀ ਹੈ। ਵਾਹਿਗੁਰੂ ਭਲੀ ਕਰੇ। 

1.

ਗੁਰੂ ਦੇ ਧਾਮ                                                             
ਸੇਹ ਤੱਕਲਾ ਬਣੇ
ਯੁੱਧ ਅਖਾੜੇ

2.

ਵਰ੍ਹਦੀ ਡਾਂਗ
ਗੁਰੂਦੁਆਰੇ ਵਿੱਚ
ਡਰੀ ਸੰਗਤ

3.

ਦੇਸ ਵਿਦੇਸ
ਹੈ ਮਸੰਦ ਪ੍ਰਣਾਲੀ
ਬਦਲੇ ਭੇਸ

4.

ਸਿੱਖ ਪੰਥ ਤੇ
ਅਰਦਾਸ ਦਿਲ ਤੋਂ
ਰਹਿਮ ਕਰ


ਭੂਪਿੰਦਰ ਸਿੰਘ
(ਨਿਊਯਾਰਕ)

4 comments:

 1. ਧੰਨ ਗੁਰੂਨਾਨਕ

  ReplyDelete
 2. ਭੂਪਿੰਦਰ ਸਿੰਘ ਜੀ ਦੇ ਹਾਇਕੁ ਨੇ ਅਜੋਕੇ ਸੱਚ ਨੂੰ ਬਿਆਨ ਕੀਤਾ ਹੈ, ਬੜੇ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ਼ ।

  ReplyDelete
 3. ਵਰ੍ਹਦੀ ਡਾਂਗ
  ਗੁਰੂਦੁਆਰੇ ਵਿੱਚ
  ਡਰੀ ਸੰਗਤ
  ਸੱਚ ਕਹਿੰਦਾ ਹਾਇਕੁ !

  ReplyDelete
 4. ਕਮਲ ਸੇਖੋਂ8.12.12

  ਵਰ੍ਹਦੀ ਡਾਂਗ
  ਗੁਰੂਦੁਆਰੇ ਵਿੱਚ
  ਡਰੀ ਸੰਗਤ

  ਅਸਲੀਅਤ ਹੈ ਜੀ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ