ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Nov 2012

ਕਾਰਗਿਲ ਯੁੱਧ (ਚੋਕਾ)


ਚੋਕਾ ਜਪਾਨੀ ਕਾਵਿ ਵਿਧਾ ਹੈ। ਇਹ ਛੇਵੀਂ ਤੋਂ ਚੌਦਵੀਂ ਸ਼ਤਾਬਦੀ ਤੱਕ ਜਪਾਨ ‘ਚ ਬਹੁ- ਪ੍ਰਚੱਲਤ ਕਾਵਿ ਸ਼ੈਲੀ ਸੀ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਅੰਤ ਵਿੱਚ ਇੱਕ ਤਾਂਕਾ ਜੋੜ ਦਿੱਤਾ ਜਾਂਦਾ ਹੈ ਜਾਂ ਕਹਿ ਲਓ ਕਿ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। ਚੋਕਾ ਦੀਆਂ ਸਤਰਾਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ। 

ਇੰਨਸਾਈਕਲੋਪੀਡੀਆ ਬ੍ਰੀਟਿਨਿਕਾ ‘ਚ ਚੋਕਾ ਦੇ ਬਾਰੇ ਵਿੱਚ ਦੱਸਿਆ ਗਿਆ ਹੈ………………..
‘Choka’ A form of waka ( Japanese court poetry of the 6th to 14th century) consisting of Alternating lines five and seven syllables and ending with an extra line of seven syllables- The total length of poem is indefinite. 


ਕਰਾਂ ਸਲਾਮ
ਜੋ ਸ਼ਹੀਦ ਹੋਏ ਨੇ
ਕਾਰਗਿਲ 'ਚ
ਹੋਈ ਜਿੱਤ ਹਿੰਮਤੀ 
ਦੁਸ਼ਮਣ 'ਤੇ
ਸੀ ਵੈਰੀ ਭਜਾਇਆ
ਦਮ ਦਿਖਾ ਕੇ
ਰੱਖ ਜਾਨ ਹਥੇਲੀ 
ਫੜ ਤਰੰਗਾ
ਕੋਲੋਲਿੰਗ ਪਹਾੜੀ
ਜਾ ਝੁਲਾਇਆ
ਪੀ ਜਾਮ ਸ਼ਹਾਦਤ 
ਵਤਨ ਲਈ
ਕੀਤਾ ਲੇਖੇ ਜੀਵਨ 
ਚੈਨ ਦੀ ਨੀਂਦ
ਦੇਸ਼ ਵਾਸੀ ਨੇ ਸੌਂਦੇ 
ਸਰਹੱਦਾਂ 'ਤੇ
ਰਾਖੀ ਵੀਰ ਜਵਾਨ 
ਜਦ ਤੱਕ ਕਰਦੇ !


ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)

5 comments:

 1. चोका की शुरुआत कारगिल के शहीदों से की वह भी आज के दिन ! बहुत महत्त्वपूर्ण कार्य किया है । भाई वरिन्द्रजीत को बधाई इस शुभारम्भ के लिए

  ReplyDelete
 2. good to know this form, i enlarges the scope of creativity, good thoughts and style by author- janmeja singh

  ReplyDelete
 3. ਬਹੁਤ ਵਧੀਆ ਰਚਨਾਂ।

  ReplyDelete
 4. ਵਰਿੰਦਰਜੀਤ ਨੇ ਇੱਕ ਵਾਰ ਫਿਰ ਨਵੇਕਲਾ ਵਿਸ਼ਾ ਛੋਹਿਆ ਹੈ। ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਕੇ। ਅੱਜ ਇੱਕ ਹੋਰ ਜਪਾਨੀ ਕਾਵਿ ਵਿਧਾ ਚੋਕਾ ਦੀ ਸ਼ੁਰੂਆਤ ਵਰਿੰਦਰਜੀਤ ਨੇ ਕੀਤੀ।
  ਵਧਾਈ ਦਾ ਹੱਕਦਾਰ ਹੈ।
  ਸ਼ੁੱਭ-ਕਾਮਨਾਵਾਂ ਨਾਲ਼

  ਹਰਦੀਪ

  ReplyDelete
 5. ਤੁਹਾਡੇ ਦਿੱਤੇ ਹੌਸਲੇ ਕਰਕੇ ਹੀ ਮੈਂ ਲਿਖ ਸਕਿਆ ,ਮੈਂ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ।
  ਹਾਇਕੁ-ਲੋਕ ਨਿੱਤ ਨਵੀਂਆਂ ਕਾਵਿ-ਵਿਧਾਵਾਂ ਬਾਰੇ ਜਾਣਕਾਰੀ ਦਿੰਦਾ ਹੈ। ਮੈਂ ਬਹੁਤ ਕੁਝ ਸਿੱਖ ਰਿਹਾ ਹਾਂ ਹਾਇਕੁ-ਲੋਕ ਨਾਲ਼ ਜੁੜ ਕੇ। ਇਹ ਹੋਰ ਬੁਲੰਦੀਆਂ ਨੂੰ ਛੂਹਵੇ, ਇਸੇ ਦੁਆ ਦੇ ਨਾਲ਼ !

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ