ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Nov 2012

ਰੋਟੀ ਸੁਆਲ


1.
ਅੱਖਾਂ ਦੇ ਤੀਰ
ਵਧੇ ਜਦੋਂ ਉਮਰ
ਹੋਵਣ ਖੂੰਡੇ

2
ਉਮਰ ਲੰਘੀ 
ਨਸੀਬ ਨਹੀਂ ਹੁੰਦੇ 
ਬੋਲ ਸਦੀਵੀ 

3
ਮਿਲਣ ਛਿਣ
ਮਾਣਦਿਆਂ ਹੀ ਕਿਉਂ 
ਵਿਛੋੜਾ ਘੂਰੇ

4
ਭੁੱਖ ਨਚਾਵੇ
ਕਰੇ ਤਾਲੋਂ-ਬੇਹਾਲ
ਰੋਟੀ ਸੁਆਲ 

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

3 comments:

 1. ਖੇਮਕਰਨੀ ਜੀ ਦੇ ਸਾਰੇ ਹਾਇਕੁ ਬਹੁਤ ਵਧੀਆ ਲੱਗੇ ।
  ਕਿੰਨੀ ਡੂੰਘੀ ਗੱਲ ਕਹੀ ਗਈ ਹੈ ਇੱਥੇ .....
  ਮਿਲਣ ਛਿਣ
  ਮਾਣਦਿਆਂ ਹੀ ਕਿਉਂ
  ਵਿਛੋੜਾ ਘੂਰੇ

  ਵਧੀਆ ਹਾਇਕੁ ਸਾਂਝੇ ਕਰਨ ਲਈ ਸ਼ੁਕਰੀਆ ।

  ReplyDelete
 2. ਖੇਮਕਰਨੀ ਜੀ ਦੇ ਸਾਰੇ ਹਾਇਕੁ ਬਹੁਤ ਹੀ ਭਾਵਪੂਰਨ ਹਨ ।
  ਜ਼ਿੰਦਗੀ ਦੇ ਨੰਗੇ ਸੱਚ ਨੂੰ ਪ੍ਰਭਾਸ਼ਿਤ ਕਰਦਾ ਹੈ ਇਹ ਹਾਇਕੁ

  ਭੁੱਖ ਨਚਾਵੇ
  ਕਰੇ ਤਾਲੋਂ-ਬੇਹਾਲ
  ਰੋਟੀ ਸੁਆਲ
  ਭੁੱਖ ਨਾਲ ਜ਼ਿੰਦਗੀ ਦੇ ਸੁਰ-ਤਾਲ ਬਦਲ ਜਾਂਦੇ ਹਨ, ਜਿਸ ਨੂੰ ਦਿਨ-ਰਾਤ ਸਿਰਫ ਰੋਟੀ ਦਾ ਫਿਕਰ ਸਤਾਉਂਦਾ ਹੋਵੇ ਉਹ ਫਿਰ ਹੋਰ ਉਸਾਰੂ ਕੰਮ ਕਿਵੇਂ ਕਰ ਸਕਦਾ ਹੈ ? ਉਸ ਲਈ ਤਾਂ ਦੋ-ਵਕਤ ਦੀ ਰੋਟੀ ਹੀ ਸਭ ਤੋਂ ਵੱਡਾ ਕੰਮ ਲੱਗਦਾ ਹੈ ।

  ReplyDelete
 3. you have written beautiful and wellmeaning haiku

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ