ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Dec 2012

12 -12 ਤੇ 12

ਅੱਜ 12 ਦਸੰਬਰ 2012 ਜਾਣੀ ਕਿ 12.12.12 ਹੈ। ਇਸ ਸਾਲ ਇਹ ਦਿਨ ਆਪਣੇ ਅੰਕਾਂ ਕਰਕੇ ਸਦੀ ਦਾ ਯਾਦਗਾਰ ਦਿਨ ਬਣ ਗਿਆ। ਅੱਜ ਜਦੋਂ ਘੜੀ ਦੀਆਂ ਸੂਈਆਂ 12 ਵੱਜ ਕੇ 12 ਮਿੰਟ ਅਤੇ 12 ਸਕਿੰਟ ਦਾ ਸਮਾਂ ਦਰਸਾਉਣਗੀਆਂ ਤਾਂ ਸਮਾਂ, ਤਰੀਕ, ਮਹੀਨਾ ਅਤੇ ਸਾਲ ਦੇ ਸਾਰੇ ਅੰਕ 12 ਭਾਵ 12-12-12-12-12-12 ਹੋਣਗੇ। ਇਸ ਸਦੀ ਵਿੱਚ 12 ਅੰਕ ਦਾ ਅਜਿਹਾ ਮੇਲ ਪਹਿਲੀ ਅਤੇ ਆਖਰੀ ਵਾਰ ਹੋਵੇਗਾ। ਮੁੜ ਅੰਕਾਂ ਦਾ ਇਹ ਮੇਲ 100 ਸਾਲਾਂ ਬਾਅਦ 12 ਦਸੰਬਰ 2112 ਨੂੰ 12 ਵੱਜ ਕੇ 12 ਮਿੰਟ ਅਤੇ 12 ਸਕਿੰਟ ‘ਤੇ ਹੋਵੇਗਾ। ਇਸੇ ਤਰ੍ਹਾਂ ਦਾ 12 ਅੰਕ ਇਹ ਮੇਲ 100 ਸਾਲ ਪਹਿਲਾਂ 12 ਦਸੰਬਰ 1912 ਨੂੰ ਹੋਇਆ ਸੀ।

1.
ਆਵੇਗਾ ਦਿਨ
ਬਾਰਾਂ-ਬਾਰਾਂ ਤੇ ਬਾਰਾਂ 
ਸੌ ਸਾਲ ਬਾਦ 

2.
ਚੜ੍ਹਿਆ ਦਿਨ
ਤਰੀਕੋਂ ਬੇਖ਼ਬਰ
ਉੱਡਦੇ ਪੰਛੀ

3.
ਉੱਗਾ ਸੂਰਜ
ਵਿਲੱਖਣ ਤਰੀਕ
ਓਹੀਓ ਲੌਅ

4.
ਅਨੋਖਾ ਦਿਨ
ਬੇਸ਼ੁਮਾਰ ਵਿਆਹ
ਲੋਕਾਂ ਨੂੰ ਚਾਅ 

ਡਾ. ਹਰਦੀਪ ਕੌਰ ਸੰਧੂ 
(ਬਰਨਾਲ਼ਾ) 3 comments:

 1. ਆਵੇਗਾ ਦਿਨ
  ਬਾਰਾਂ-ਬਾਰਾਂ ਤੇ ਬਾਰਾਂ
  ਸੌ ਸਾਲ ਬਾਦ
  ਅਨੋਖਾ ਹੈ 12-12-12 ਵਾਲਾ ਦਿਨ।

  ReplyDelete
 2. ਬਹੁਤ ਨਿਵੇਕਲਾ ਵਿੱਸ਼ਾ ਹੈ ਰਚਨਾ ਦਾ ॥

  ReplyDelete
 3. 12/12/12 ਦਿਨ ਹੀ ਨਿਵੇਕਲਾ ਸੀ । ਹਾਇਕੁ ਪਸੰਦ ਕਰਨ ਲਈ ਧੰਨਵਾਦ ।
  ਅੱਜ ਦੀ ਤਰੀਖ 'ਚ ਹਾਇਕੁ-ਲੋਕ ਆਪ ਸਭ ਦੇ ਪਿਆਰ ਤੇ ਸਹਿਯੋਗ ਨਾਲ਼ 20 ਦੇਸ਼ਾਂ 'ਚ ਅੱਪੜ ਚੁੱਕਾ ਹੈ।
  26 ਜੂਨ 2012 ਨੂੰ ਸ਼ੁਰੂ ਕੀਤਾ ਇਹ ਮੰਚ ਅੱਜ ਭਾਰਤ,ਚੀਨ,ਰੂਸ,ਆਸਟ੍ਰੇਲੀਆ,ਯੁਨਾਈਟਡ ਸਟੇਟਸ, ਕਨੇਡਾ, ਬੈਲਜੀਅਮ,ਨਿਊਜ਼ੀਲੈਂਡ, ਯੂ.ਕੇ.,ਸਪੇਨ,ਗਰੀਸ,ਇਟਲੀ,ਸਾਉਦੀ ਅਰੇਬੀਆ, ਯੂਰਪ,ਰੋਮਾਨੀਆ,ਕਲੰਬੀਆ,ਕੂਵੈਤ,ਯੂਨਾਈਟਡ ਅਰਬ ਐਮੀਰੇਟਸ,ਨੀਦਰਲੈਂਡ, ਸਿੰਘਾਪੁਰ ਤੇ ਜਰਮਨੀ ਵਿੱਚ ਪੜ੍ਹਿਆ ਜਾਂਦਾ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ