ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Dec 2012

ਉਡੀਕ1.
ਪਰਦੇਸੀਆ
ਅੰਬਰੀ ਕਿੰਨੇ ਤਾਰੇ
ਗਿਣੇ ਨੇ ਕਦੇ ?

2.
ਨਿੱਤ ਉਡਾਵਾਂ
ਬਨ੍ਹੇਰੇ ਬੈਠਾ ਕਾਗ
ਬੁੱਲ੍ਹੀਂ ਤੇਰਾ ਨਾਂ

3.
ਔਸੀਆ ਪਾਵਾਂ
ਭੁਰ-ਭੁਰ ਜਾਵਣ
ਕੱਲਰੀ ਕੰਧਾਂ

ਬਾਜਵਾ ਸੁਖਵਿੰਦਰ
( ਮਹਿਮਦ ਪੁਰ- ਪਟਿਆਲਾ) 

6 comments:

 1. ਸੁਖਵਿੰਦਰ ਜੀ ਨੇ ਇੱਕ ਲੰਬੇ ਅਰਸੇ ਦੀ ਚੁੱਪੀ ਤੋਂ ਬਾਦ ਹਾਜ਼ਰੀ ਲਾਈ ਹੈ ਜਿਸ ਲਈ ਹਾਇਕੁ-ਲੋਕ ਪਰਿਵਾਰ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹੈ। ਪਰਦੇਸੀ ਮਾਹੀ ਦੀ ਉਡੀਕ ਕਰਦੀ ਮੁਟਿਆਰ ਦੇ ਹਾਵ-ਭਾਵ ਇਨ੍ਹਾਂ ਹਾਇਕੁਆਂ 'ਚ ਬਾਖੂਬੀ ਪ੍ਰਗਟ ਹੋਏ ਹਨ।
  ਰਾਬਤਾ ਬਣਾਈ ਰੱਖਣ ਲਈ ਧੰਨਵਾਦ। ਅਗੇ ਤੋਂ ਛੇਤੀ ਹਾਇਕੁ ਪੜ੍ਹਵਾਉਣ ਲਈ ਹਾਇਕੁ-ਲੋਕ ਪਰਿਵਾਰ ਵਲੋਂ ਇੱਕ ਛੋਟੀ ਜਿਹੀ ਅਰਜ਼ੋਈ ਨਾਲ਼ !

  ReplyDelete
 2. ਔਸੀਆ ਪਾਵਾਂ
  ਭੁਰ-ਭੁਰ ਜਾਵਣ
  ਕੱਲਰੀ ਕੰਧਾਂ
  ਬਹੁਤ ਖੂਬਸੂਰਤ ਹਾਇਕੁ।

  ReplyDelete
 3. ਬਹੁਤ ਸੋਹਣੀ ਲਿਖਤ ਹੈ । ਦਿਲ ਵਿਚ ਦਰਦ ਦਾ ਇਹਸਾਸ ਕਰਾਉਂਦੀ ਹੈ ॥

  ReplyDelete
 4. बाजवा जी के ये दोनों हाइकु बहुत प्रभावशाली हैं-1.
  ਪਰਦੇਸੀਆ
  ਅੰਬਰੀ ਕਿੰਨੇ ਤਾਰੇ
  ਗਿਣੇ ਨੇ ਕਦੇ ?

  2.
  ਨਿੱਤ ਉਡਾਵਾਂ
  ਬਨ੍ਹੇਰੇ ਬੈਠਾ ਕਾਗ
  ਬੁੱਲ੍ਹੀਂ ਤੇਰਾ ਨਾਂ

  ReplyDelete
 5. Anonymous18.12.12

  ਹਾਇਕੁ ਪਸੰਦ ਕਰਨ ਲਈ ਮੈਂ ਆਪ ਸਭਨਾ ਦਾ ਤਹਿ ਦਿਲ
  ਤੋਂ ਧੰਨਵਾਦੀ ਹਾਂ ਜੀ ।

  ReplyDelete
 6. ਕਮਲ ਸੇਖੋਂ22.12.12

  ਨਿੱਤ ਉਡਾਵਾਂ
  ਬਨ੍ਹੇਰੇ ਬੈਠਾ ਕਾਗ
  ਬੁੱਲ੍ਹੀਂ ਤੇਰਾ ਨਾਂ

  ਬਹੁਤ ਖੂਬ...

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ